ਉਜਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਉਜਲ. ਸੰ. उज्जवल —ਉਜ੍ਵਲ. उद्-ज्वल. ਵਿ—ਅਤਿ ਚਮਕੀਲਾ. ਨਿਰਮਲ. ਸਾਫ਼. “ਉਜਲ ਮੋਤੀ ਸੋਹਣੇ.” (ਸੂਹੀ ਵਾਰ ਮ: ੧) ੨ ਚਿੱਟਾ. “ਉਜਲ ਕੈਹਾਂ ਚਿਲਕਣਾ.” (ਸੂਹੀ ਮ: ੧)

 

            ਕਵੀਆਂ ਨੇ ਇਹ ਪਦਾਰਥ ਉੱਜਲ ਲਿਖੇ ਹਨ:—

            ਅਮ੍ਰਿਤ, ਏਰਾਵਤ (ਇੰਦ੍ਰ ਦਾ ਹਾਥੀ), ਸਤਯੁਗ, ਸਤੋ ਗੁਣ, ਸਫਟਕ (ਬਿਲੌਰ), ਸਰਦਘਨ, ਸਾਰਦਾ, ਸਿੱਪ, ਸ਼ਿਵ, ਸੁਦਰਸ਼ਨ , ਸੂਰਜ , ਸ਼ੇ੄ਨਾਗ, ਸੰਖ , ਸੰਤਾਂ ਦਾ ਮਨ , ਹਾਸਾ, ਹਿਮ (ਬਰਫ), ਹਿਮਾਲਯ, ਹੰਸ , ਕਪਾਹ , ਕਪੂਰ, ਕਾਂਤਿਮਣਿ, ਕੀਰਤਿ, ਕੁੰਦ (ਬਰਦਮਾਨ ਦਾ ਫੁੱਲ), ਗੰਗਾ , ਚਾਂਦਨੀ, ਚਾਵਲ , ਚੂਨਾ , ਚੰਦਨ , ਚੰਦ੍ਰਮਾ , ਚੰਪਾ, ਧੁੱਪ , ਨਾਰਦ, ਪਾਰਾ , ਪੁੰਨ , ਬਲਦੇਵ, ਮਾਲਤੀ, ਮੋਤੀ, ਰਜਤ (ਚਾਂਦੀ), ਰਦ (ਦੰਦ), ਰਾਇਬੇਲ, ਵਕ (ਬਗੁਲਾ). ਯਸ਼ (ਕੀਰਤਿ) ਨੂੰ ਇਨ੍ਹਾਂ, ਪਦਾਰਥਾਂ ਦੀ ਮਿਸਾਲ ਕਵੀ ਦਿੰਦੇ ਹਨ, ਜਿਵੇਂ—“ਚੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਾ ਗੜ, ਕੀਰਤਿ ਤਿਹਾਰੀ ਰਹੀ ਮਾਲਤੀ ਸੀ ਫੂਲਕੇ” (ਅਕਾਲ) ੩ ਕਲੰਕ ਰਹਿਤ. ਨਿਰਦੋਸ। ੪ ਸੁੰਦਰ। ੫ ਦੇਖੋ, ਉੱਜਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7530, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.