ਕਰਹਲੇ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਕਰਹਲੇ. ਦੇਖੋ, ਕਰਹਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3859, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਰਹਲੇ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਰਹਲ/ਕਰਹਲੇ : ‘ਕਰਹਲ’ ਦਾ ਸ਼ਾਬਦਿਕ ਅਰਥ ਸ਼ੁਤਰ ਜਾਂ ਊਂਠ ਹੁੰਦਾ ਹੈ। ‘ਕਰਹਲੇ’ ਉਨ੍ਹਾਂ ਗੀਤਾਂ ਨੂੰ ਕਹਿੰਦੇ ਹਨ ਜਿਹੜੇ ਸ਼ੁਤਰਬਾਨ ਜਾਂ ਊਂਠਾਂ ਨੂੰ ਚਲਾਉਣ ਵਾਲੇ ਰਾਹ ਵਿਚਲੀ ਥਕਾਵਟ ਦੀ ਭਾਵਨਾ ਨੂੰ ਦੂਰ ਕਰਨ ਲਈ ਗਾਉਂਦੇ ਹਨ। ਗੁਰੂ ਰਾਮ ਦਾਸ ਜੀ ਨੇ ਗਉੜੀ ਰਾਗ ਵਿਚ ਦੋ ਕਰਹਲੇ ਲਿਖੇ ਹਨ ਜਿਨ੍ਹਾਂ ਵਿਚ ਵੈਰਾਗ ਦੀ ਧੁਨੀ ਪ੍ਰਧਾਨ ਹੈ। ਉਨ੍ਹਾਂ ਦੇ ਮਨ ਲਈ ਪ੍ਰਦੇਸਾਂ ਵਿਚ ਘੁੰਮਦੇ ਊਂਠ ਦੇ ਰੂਪਕ ਦੀ ਵਰਤੋਂ ਕੀਤੀ ਹੈ :

                   ਕਰਹਲੇ ਮਨ ਪਰਦੇਸੀਆ ਕਿਉ ਮਿਲੀਐ ਹਰਿ ਮਾਇ।

                   ਗੁਰੁ ਭਾਗਿ ਪੂਰੇ ਪਾਇਆ, ਗਲਿ ਮਿਲਿਆ ਪਿਆਰਾ ਘਾਇ।

                   ਮਨ ਕਰਹਲਾ, ਸਤਿਗੁਰੂ ਪੁਰਖੁ ਧਿਆਇ।                       –(ਗਊੜੀ ਪੂਰਬੀ , ਮ. ੪)

‘ਕਰਹਲ’ ਗੀਤ ਨੂੰ ਅਰਬੀ ਵਿਚ –‘ਹੁਦਾ’ ਆਖਦੇ ਹਨ ।

                   [ਸਹਾ. ਗ੍ਰੰਥ–ਮ. ਕੋ.; ਪਿਆਰਾ ਸਿੰਘ ਪਦਮ : ‘ਗੁਰੂ ਗ੍ਰੰਥ ਸੰਕੇਤ ਕੋਸ਼’] 


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3270, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.