ਖੋਟਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੋਟਾ (ਵਿ,ਪੁ) ਜੋ ਖ਼ਾਲਸ ਨਹੀਂ; ਖੋਟ ਵਾਲਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7662, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੋਟਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੋਟਾ [ਵਿਸ਼ੇ] ਖੋਟ ਵਾਲ਼ਾ , ਮਿਲਾਵਟ ਵਾਲਾ਼, ਜਾਲ੍ਹੀ, ਨਕਲੀ , ਝੂਠਾ; ਨਿਕੰਮਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7652, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੋਟਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੋਟਾ. ਵਿ—ਦੋ. ਐਬੀ. “ਖੋਟੇ ਸਚੀ ਦਰਗਹਿ ਸੁਟੀਅਹਿ.” (ਮ: ੧ ਵਾਰ ਮਾਝ) ੨ ਮਿਲਾਉਟ ਵਾਲਾ, ਜੋ ਖਾਲਿਸ ਨਹੀਂ. “ਖੋਟੇ ਕਾ ਮੁਲ ਏਕੁ ਦੁਗਾਣਾ.” (ਧਨਾ ਮ: ੧) ਦੇਖੋ, ਦੁਗਾਣਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7566, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੋਟਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਖੋਟਾ* (ਗੁ.। ਪੰਜਾਬੀ। ਦੇਖੋ , ਖੋਟ) ਬੁਰਾ , ਜੋ ਖਰਾ ਨਾ ਹੋਵੇ।
ਦੇਖੋ, ‘ਖੋਟੋ ਪੂਠੋ ਰਾਲੀਐ’
----------
* ਸੰਸਕ੍ਰਿਤ-ਖੋਟ (ਲੰਗੜਾ ਤੇ ਖੌਡਾ=ਦੂਸ਼ਣਾਂ ਵਾਲਾ ਹੋਣਾ) ਇਸ ਪਦ ਦਾ ਮੂਲ ਹੋ ਸਕਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7525, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਖੋਟਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੋਟਾ, (ਖੋਟ+ਆ) \ ਵਿਸ਼ੇਸ਼ਣ \ ਪੁਲਿੰਗ : ੧. ਜਿਸ ਵਿੱਚ ਖੋਟ ਹੈ, ਜੋ ਖਾਲਸ ਨਹੀਂ; ੨. ਜਾਲ੍ਹੀ, ਨਕਲੀ, ਝੂਠਾ; ੩. ਨਾਕਸ, ਨਿਕੰਮਾ; ੪. ਬੇਈਮਾਨ, ਐਬੀ, ਪਾਪੀ, ਬਦਦਿਆਨਤ, ਬੇਵਫ਼ਾ; ੫. ਦਿਲ ਵਿੱਚ ਵੈਰ ਰੱਖਣ ਵਾਲਾ, ਭੈੜਾ, ਬੁਰਾ
–ਖੋਟਾਈ, ਇਸਤਰੀ ਲਿੰਗ : ਖੋਟਾਪਣ, ਖੋਟਾ ਹੋਣ ਦਾ ਭਾਵ
–ਖੋਟਾ ਸਮਾਂ, ਪੁਲਿੰਗ : ਐਸਾ ਜ਼ਮਾਨਾ ਜਿਸ ਵਿੱਚ ਕਿਸੇ ਆਦਮੀ ਤੇ ਇਤਬਾਰ ਨਾ ਕੀਤਾ ਜਾ ਸਕੇ ਜਾਂ ਜਿਸ ਵਿੱਚ ਬਹੁਤੇ ਲੋਕ ਆਪਣੇ ਧਰਮ ਤੋਂ ਫਿਰ ਜਾਣ ਦੀ ਰੁਚੀ ਵਾਲੇ ਹੋਣ, ਬੁਰਾ ਵਕਤ, ਬੁਰਾ ਜ਼ਮਾਨਾ, ਕਲਜੁਗ
–ਖੋਟਾ ਸਿੱਕਾ, ਪੁਲਿੰਗ : ੧. ਉਹ ਸਿੱਕਾ ਜਿਸ ਵਿੱਚ ਸਸਤੀ ਧਾਤ ਮਿਲੀ ਹੋਵੇ; ੨. ਉਹ ਰੁਪਿਆ ਪੈਸਾ ਜੋ ਕਿਸੇ ਖੋਟ ਕਾਰਨ ਬਾਜ਼ਾਰ ਵਿੱਚ ਨਾ ਲੱਗਦਾ ਹੋਵੇ, ਉਹ ਸਿੱਕਾ ਜੋ ਚਲ ਨਾ ਸਕੇ, ਜਾਲ੍ਹੀ ਰੁਪਿਆ ਪੈਸਾ; ੩. ਆਦਮੀ ਜਿਸ ਦੀ ਸਾਖ ਨਾ ਹੋਵੇ; ੪. ਉਹ ਆਦਮੀ ਜਿਹੜਾ ਕਿਸੇ ਦੇ ਕੰਮ ਨਾ ਆਵੇ
–ਖੋਟਾ ਕੰਮ, ਪੁਲਿੰਗ : ਕੁਕਰਮ, ਮਾੜਾ ਕੰਮ, ਬਦੀ
–ਖੋਟਾ ਕਰਮ, ਪੁਲਿੰਗ : ਮਾੜਾ ਕੰਮ, ਕੁਕਰਮ, ਬਦੀ
–ਖੋਟਾ ਖਰਾ, ਪੁਲਿੰਗ : ਚੰਗਾ ਮੰਦਾ, ਖਰਾ ਖੋਟਾ, ਅੱਛਾ ਬੁਰਾ
–ਖੋਟਾ ਖਰਾ ਹੋਣਾ, ਮੁਹਾਵਰਾ : ਬੁਰੇ ਦਾ ਕੋਈ ਨੇਕ ਕੰਮ ਕਰ ਗੁਜ਼ਰਨਾ, ਨਕੰਮੀ ਚੀਜ਼ ਦਾ ਕਿਸੇ ਜ਼ਰੂਰਤ ਵੇਲੇ ਕੰਮ ਆ ਜਾਣਾ
–ਖੋਟਾ ਖਰਾ ਦੇਖਣਾ, ਕਿਰਿਆ ਸਮਾਸੀ : ਭਲੇ ਬੁਰੇ ਦੀ ਪਛਾਣ ਕਰਨਾ, ਚੰਗੇ ਮਾੜੇ ਦੀ ਪਛਾਣ ਕਰਨਾ, ਅਸਲ ਨਕਲ ਦੀ ਪਛਾਣ ਕਰਨਾ
–ਖੋਟਾ ਖਰਾ ਪਛਾਣਨਾ, ਮੁਹਾਵਰਾ : ਭਲੇ ਬੁਰੇ ਦੀ ਤਮੀਜ਼ ਕਰਨਾ, ਅਸਲ ਨਕਲ ਦੀ ਪਛਾਣ ਕਰਨਾ
–ਖੋਟਾ ਖਰਾ ਪਰਖਣਾ,ਮੁਹਾਵਰਾ : ਭਲੇ ਬੁਰੇ ਦੀ ਤਮੀਜ਼ ਕਰਨਾ, ਅਸਲ ਨਕਲ ਦੀ ਪਛਾਣ ਕਰਨਾ
–ਖੋਟਾਪਣ, ਖੋਟਾਪਨ, ਪੁਲਿੰਗ : ਖੋਟਾ ਹੋਣ ਦੀ ਅਵਸਥਾ, ਖੋਟ, ਖੁਟਿਆਈ
–ਖੋਟਾ ਪੁਤ ਤੇ ਖੋਟਾ ਪੈਸਾ ਵੀ ਵੇਲੇ ਸਿਰ ਕੰਮ ਆ ਜਾਂਦਾ ਹੈ, ਅਖੌਤ : ਜਦ ਕਿਸੇ ਨੂੰ ਦਸਣਾ ਹੋਵੇ ਕਿ ਕਿਸੇ ਨਾ ਕਿਸੇ ਵੇਲੇ ਨਿਕੰਮੀ ਚੀਜ਼ ਵੀ ਬੜੇ ਕੰਮ ਦੀ ਸਾਬਤ ਹੁੰਦੀ ਹੈ ਤਾਂ ਕਹਿੰਦੇ ਹਨ
–ਖੋਟਾ ਪੈਸਾ, ਪੁਲਿੰਗ : ਖੋਟਾ ਸਿੱਕਾ
–ਖੋਟਾ ਮਾਲ, ਪੁਲਿੰਗ : ਨਾਕਸ ਮਾਲ, ਨਕਾਰਾ ਮਾਲ, ਐਸਾ ਮਾਲ ਜੋ ਕਿਸੇ ਵੀ ਕੰਮ ਨਾ ਆਵੇ, ਉਹ ਸੌਦਾ ਜੋ ਨਾ ਵਿਕੇ ਜਾਂ ਨਫ਼ਾ ਨਾ ਦੇਵੇ
–ਖੋਟਾ ਵਿਹਾਰ, ਪੁਲਿੰਗ : ਬੁਰਾ ਕੰਮ, ਬਦੀ, ਕੁਕਰਮ, ਕਮਾਈ ਨਾ ਦੇਣ ਜਾਂ ਨੁਕਸਾਨ ਕਰਨ ਵਾਲਾ ਵਪਾਰ, ਉਹ ਵਿਹਾਰ ਜਿਸ ਵਿੱਚ ਬੇਈਮਾਨੀ ਹੋਵੇ
–ਖਰਾ ਖੋਟਾ, ਪੁਲਿੰਗ : ਖੋਟਾ ਖਰਾ
–ਖਰੇ ਦਾ ਖੋਟਾ ਹੋਣਾ, ਮੁਹਾਵਰਾ : ਖਰੀ ਚੀਜ਼ ਜਾਂ ਸਿੱਕੇ ਦਾ ਕਿਸੇ ਮੌਕੇ ਨੁਕਸਦਾਰ ਨਿਕਲ ਆਉਣਾ ; ਚੰਗੇ ਬੰਦੇ ਦੀ ਨੀਅਤ ਡਾਵਾਂ ਡੋਲ ਹੋ ਜਾਣਾ, ਇਤਬਾਰੀ ਆਦਮੀ ਦਾ ਵੇਲੇ ਸਿਰ ਫਿਰ ਜਾਣਾ, ਬੇ ਐਬ ਦਾ ਐਬਦਾਰ ਨਿਕਲਣਾ
–ਪੈਸਾ ਖੋਟਾ ਆਪਣਾ ਬਾਣੀਏ (ਪਰਖਣ ਵਾਲੇ) ਨੂੰ ਕੀ ਦੋਸ਼, ਅਖੌਤ : ਆਪਣਾ ਕਸੂਰ ਹੋਣ ਤੇ ਦੂਜੇ ਨੂੰ ਕੋਸਣਾ ਬੇ ਫਾਇਦਾ ਹੈ
–ਪੈਂਡਾ ਖੋਟਾ ਹੋਣਾ, ਮੁਹਾਵਰਾ : ਸਫ਼ਰ ਦਾ ਵਕਤ ਅੰਞਾਈਂ ਜਾਣਾ
–ਪੈਂਡਾ ਖੋਟਾ ਕਰਨਾ, ਮੁਹਾਵਰਾ : ਸਫ਼ਰ ਦਾ ਵਕਤ ਅੰਞਾਈਂ ਗੁਆਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 55, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-10-04-24-02, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First