ਖੋਟ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੋਟ (ਨਾਂ,ਇ) ਮਿਲਾਵਟ ਲਈ ਵਰਤੀ ਗਈ ਘਟੀਆ ਦਰਜੇ ਦੀ ਵਸਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27295, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੋਟ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੋਟ [ਨਾਂਇ] ਨੁਕਸ , ਐਬ , ਦੋਸ਼, ਬੁਰਿਆਈ, ਮਿਲਾਵਟ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27282, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੋਟ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੋਟ. ਸੰਗ੍ਯਾ—ਦੋ. ਐਬ । ੨ ਉੱਤਮ ਵਸਤੁ ਵਿੱਚ ਬੁਰੀ ਦਾ ਮਿਲਾਪ. “ਖੋਟੁ ਨ ਕੀਚਈ ਪ੍ਰਭੁ ਪਰਖਣਹਾਰਾ.” (ਆਸਾ ਛੰਤ ਮ: ੫) ੩ ਸੰ. ਵਿ—ਲੰਗੜਾ. ਲੰਙਾਂ. ਡੁੱਡਾ । ੪ ਸੰ. ਖੋਟੑ. ਧਾ—ਲੰਗੜਾਉਣਾ. ਫੈਂਕਣਾ. ਖਾਣਾ (ਭਣ ਕਰਨਾ).
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27138, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੋਟ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੋਟ, (ਡਾਰਡਿਕ) ਸ਼ੀਨਾ, ਖੋਟੂ=ਨਕਲੀ; ਕਾਸ਼ਮੀਰੀ : ਖੋਟੂ; ਹਿੰਦੀ : खोट; ਸਿੰਧੀ : ਖੋਟੂ; ਗੁਜਰਾਤੀ : ਖੋਟ; ਮਰਾਠੀ : ਖੋਟ) \ ਇਸਤਰੀ ਲਿੰਗ \ ਪੁਲਿੰਗ :੧. ਮੈਲ, ਘਟੀਆ ਵਸਤ ਦੀ ਮਿਲਾਵਟ, ਰਲਾ, ਖ਼ਾਲਸ ਚੀਜ਼ ਵਿੱਚ ਮਿਲੀ ਹੋਈ ਕੋਈ ਹੋਰ ਚੀਜ਼, ਸੋਨੇ ਚਾਂਦੀ ਵਿੱਚ ਕਿਸੇ ਘਟੀਆ ਧਾਤ ਦਾ ਰਲਾ, ਬਾਦ (ਲਾਗੂ ਕਿਰਿਆ : ਕੱਢਣਾ, ਪਾਉਣਾ, ਮਿਲਾਉਣਾ, ਰਲਾਉਣਾ); ੨. ਨੁਕਸ, ਐਬ, ਦੋਸ਼; ੩. ਬਦੀ, ਸ਼ਰਾਰਤ, ਬੁਰਿਆਈ, ਦੋਸ਼, ਔਗਣ, ਖੁਟਿਆਈ; ੪. ਕਪਟ, ਵੈਰ, ਕੀਨਾ
–ਖੋਟ ਸਰੀਆ, ਵਿਸ਼ੇਸ਼ਣ : ਖੋਟ ਮਿਲਾਉਣ ਵਾਲਾ, ਖੋਟਾ ਸਿੱਕਾ ਬਣਾਉਣ ਵਾਲਾ : ‘ਖੋਟਸਰੀਓ ਨਿਕਾਰਯੋ ਚਾਹੀਐ ਨਗਰ ਹੂੰ ਤੈਂ’ (ਭਾਈ ਗੁਰਦਾਸ ੨)
–ਖੋਟ ਸਾਲਾ, ਇਸਤਰੀ ਲਿੰਗ : ਖੋਟੀ ਟਕਸਾਲ, ਖੋਟੇ ਸਿੱਕੇ ਬਣਨ ਦੀ ਥਾਂ
–ਖੋਟ ਸਾਲੀ, ਵਿਸ਼ੇਸ਼ਣ : ਖੋਟੀ ਟਕਸਾਲ ਦਾ, ਖੋਟੀ ਟਕਸਾਲ ਵਿੱਚ ਬਣਿਆ ਹੋਇਆ : ‘ਖੋਟਸਾਲੀ ਸਿੱਕੈ’ (ਭਾਈ ਗੁਰਦਾਸ)
–ਖੋਟ ਕਮਾਉਣਾ, ਮੁਹਾਵਰਾ : ਸੱਚਾਈ ਤੇ ਨਾ ਰਹਿਣਾ, ਬੇਵਫ਼ਾਈ ਕਰਨਾ, ਬਦੀ ਕਮਾਉਣਾ, ਧੋਖਾ ਦੇਣਾ, ਬਦਦਿਆਨਤੀ ਕਰਨਾ, ਦਗ਼ਾ ਦੇਣਾ
–ਖੋਟ ਭਰਨਾ, ਮੁਹਾਵਰਾ : ੧. ਵਪਾਰ ਵਿੱਚ ਨਾਕਸ ਮਾਲ ਪਾ ਦੇਣਾ, ਕੂੜ ਵਿਹਾਜਣਾ ਜਾਂ ਲੱਦਣਾ; ੨. ਮਾਇਆ ਦੀ ਬਿਰਤੀ ਵਿੱਚ ਵਿਚਰਨਾ, ਨੇਕ ਕਮਾਈ ਵਿੱਚ ਨਾ ਲੱਗਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 184, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-10-04-22-56, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First