ਗਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਤ 1 [ਨਾਂਇ] ਬੀਤਿਆ, ਗੁਜ਼ਰਿਆ 2 [ਨਾਂਇ] ਦਸ਼ਾ; ਬੁਰਾ ਹਾਲ; ਮੁਕਤੀ , ਮਿਰਤਕ ਪ੍ਰਾਣੀ ਦੀ ਅਖ਼ੀਰਲੀ ਰਸਮ 3 [ਨਾਂਇ] (ਸੰਗੀ) ਵਾਦਨ ਵਿੱਚ ਸੁਰ ਅਤੇ ਲੈਅ ਵਿੱਚ ਬਨ੍ਹੀਂ ਹੋਈ ਕੋਈ ਮਧੁਰ
ਰਚਨਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16038, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਤ. ਵਿ—ਜਾਣਿਆ ਹੋਇਆ। ੨ ਲਾਭ ਕੀਤਾ ਹੋਇਆ. ਪ੍ਰਾਪਤ. ਜਿਵੇਂ—ਹਸ੍ਤਗਤ। ੩ ਸਮਾਪਤ ਹੋਇਆ. ਮਿਟਿਆ. “ਗਰਬਗਤੰ ਸੁਖ ਆਤਮ ਧਿਆਨ.” (ਗਉ ਅ: ਮ: ੧) “ਦੂਖ ਰੋਗ ਭਏ ਗਤ ਤਨ ਤੇ.” (ਆਸਾ ਮ: ੫) ੪ ਵੀਤਿਆ. ਗੁਜ਼ਰਿਆ। ੫ ਦੇਖੋ, ਗਤਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15998, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗਤ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਗਤ ਦੇਖੋ , ਗਤਿ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15891, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਗਤ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗਤ, (ਸੰਸਕ੍ਰਿਤ : गत√गम्=ਜਾਣਾ) \ ਵਿਸ਼ੇਸ਼ਣ : ੧. ਜਾਣਿਆ ਹੋਇਆ; ੨. ਪਰਾਪਤ; ੩. ਸਮਾਪਤ ਹੋਇਆ, ਮਿਣਿਆ : ‘ਦੂਖ ਰੋਗ ਭਏ ਗਤ ਤਨ ਤੇ’ (ਆਸਾ ਮਹਲਾ ੫) ੪. ਬੀਤਿਆ, ਗੁਜ਼ਰਿਆ
ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 54, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-24-03-24-03, ਹਵਾਲੇ/ਟਿੱਪਣੀਆਂ:
ਗਤ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗਤ, (ਸੰਸਕ੍ਰਿਤ : गति) \ ਇਸਤਰੀ ਲਿੰਗ : ੧. ਦਸ਼ਾ, ਭੈੜੀ ਹਾਲਤ; ੨. ਢੰਗ, ਤਰੀਕਾ, ਜੁਗਤੀ, ਵਿਧੀ; ੩. ਵਰਤਾਰਾ; ੪. ਮੁਕਤੀ, ਮੋਖ : ਗੁਰ ਬਿਨ ਗਤ ਨਹੀਂ ਸ਼ਾਹ ਬਿਨ ਪਤ ਨਹੀਂ; ੫. ਸਿਤਾਰ ਦੀ ਸਰਗਮ ਦਾ ਜੋੜ ਅਤੇ ਮ੍ਰਿਦੰਗ ਦਾ ਬੋਲ, ਤਬਲੇ ਦੀ ਤਾਲ (ਲਾਗੂ ਕਿਰਿਆ : ਦੇਣਾ, ਵਜਣਾ, ਵਜਾਉਣਾ); ੬. ਨਾਚ ਦਾ ਠਾਠ; ੭. ਮ੍ਰਿਤਕ ਸੰਸਕਾਰ; ੮. ਢੋਲਕੀ ਦੀ ਚੋਟ
–ਗਤ ਹੋਣਾ, ਮੁਹਾਵਰਾ : ੧. ਕੁਟਾਈ ਹੋਣਾ, ਕੁੱਟ ਪੈਣਾ; ੨. ਮੁਕਤੀ ਹੋਣਾ, ਨਜਾਤ ਹੋਣਾ
–ਗਤ ਕਰਨਾ (ਕਰਾਉਣਾ), ਮੁਹਾਵਰਾ : ੧. ਮਾਰਨਾ, ਕੁਟਾਈ ਕਰਨਾ, ਮਾਰ ਮਾਰ ਕੇ ਬੁਰਾ ਹਾਲ ਕਰਨਾ; ੨. ਸੰਬੰਧੀ ਦੀ ਮੁਕਤੀ ਲਈ ਦਾਨ ਪੁੰਨ ਕਿਰਿਆ ਕਰਮ ਆਦਿ ਕਰਨਾ (ਕਰਾਉਣਾ)
–ਗਤਕਾਰ, ਵਿਸ਼ੇਸ਼ਣ \ ਪੁਲਿੰਗ : ੧. ਤਬਲੇ, ਆਦਿ ਦੇ ਵਜਾਉਣ ਵਾਲਾ; ੨. ਨਚਾਰ
–ਗਤਕਾਰੀ, ਇਸਤਰੀ ਲਿੰਗ : ਗਤਕਾਰ ਦੀ ਕਿਰਿਆ ਜਾਂ ਪੇਸ਼ਾ
–ਗਤਕਾਰੀਆ, ਵਿਸ਼ੇਸ਼ਣ \ ਪੁਲਿੰਗ : ਗਤਕਾਰ
–ਗਤ ਨੱਚਣਾ, ਮੁਹਾਵਰਾ : ਗਾਏ ਬਿਨਾਂ ਤਾਲ ਦੇ ਨਾਲ ਨਾਲ ਨੱਚਣਾ, ਰਾਗ ਦੇ ਮੁਤਾਬਕ ਨੱਚਣਾ
–ਗਤ ਬਣਨਾ, ਮੁਹਾਵਰਾ : ਕੁਟਾਈ ਹੋਣਾ, ਮਾਰ ਪੈਣਾ
–ਗਤ ਬਣਾਉਣਾ, ਮੁਹਾਵਰਾ : ੧. ਮਾਰਨਾ, ਕੁੱਟਣਾ, ਬਦਲਾ ਲੈਣਾ, ਬੁਰਾ ਹਾਲ ਕਰਨਾ; ੨. ਵਰਤੋਂ ਵਿੱਚ ਲਿਆਉਣਾ (ਭਾਈ ਮਈਆ ਸਿੰਘ)
–ਗਤ ਭਰਨਾ, ਮੁਹਾਵਰਾ : ਰਾਗ ਮੁਤਾਬਕ ਨੱਚਣਾ
–ਗਤ ਲੈਣਾ, ਮੁਹਾਵਰਾ : ਗਾਉਣ ਤੋਂ ਬਿਨਾਂ ਤਾਨ ਦੇ ਨਾਲ ਨਾਲ ਪੈਰ ਉਠਾਉਣਾ
–ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ, ਅਖੌਤ : ਭਾਵ ਗੁਰੂ ਬਿਨਾਂ ਮੁਕਤੀ ਪਰਾਪਤ ਨਹੀਂ ਹੁੰਦੀ ਤੇ ਸ਼ਾਹ ਬਿਨਾਂ ਸਾਖ ਨਹੀਂ ਰਹਿੰਦੀ
ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 54, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-24-03-24-23, ਹਵਾਲੇ/ਟਿੱਪਣੀਆਂ:
ਗਤ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗਤ, (ਕਾਂਗੜੀ : ਗੰਠ) \ ਇਸਤਰੀ ਲਿੰਗ : ਗਠੜੀ, ਗੰਢ, ਪੋਟਲੀ
ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1877, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-24-03-24-47, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First