ਗਧਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਧਾ (ਨਾਂ,ਪੁ) ਵੇਖੋ : ਖੋਤਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6019, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗਧਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਧਾ [ਨਾਂਪੁ] ਖੋਤਾ [ਵਿਸ਼ੇ] ਮੂਰਖ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6009, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗਧਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਧਾ. ਸੰਗ੍ਯਾ—ਗਦਭ. ਖੋਤਾ । ੨ ਭਾਵ—ਵਿਦ੍ਯਾ ਬੁੱਧਿਹੀਂਨ. ਮੂਰਖ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5945, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗਧਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4623, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-06, ਹਵਾਲੇ/ਟਿੱਪਣੀਆਂ: no
ਗਧਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗਧਾ, (ਪ੍ਰਾਕ੍ਰਿਤ : गद्दव; ਸੰਸਕ੍ਰਿਤ : गर्दभ) \ ਪੁਲਿੰਗ : ੧. ਖੋਤਾ; ੨. (ਲੱਛਣਾ ਬ੍ਰਿਤੀ ਨਾਲ) ਮੂਰਖ ਬੰਦਾ, ਬੁਧਹੀਨ ਵਿਅਕਤੀ
–ਗਧਾ ਕੀ ਜਾਣੇ ਜ਼ਾਫਰਾਨ ਦਾ ਭਾ, ਅਖੌਤ : ਬੇਵਕੂਫ਼ ਚੰਗੀ ਚੀਜ਼ ਦੀ ਕਦਰ ਨਹੀਂ ਜਾਣਦਾ
–ਗਧਾ ਗਧੀ, ਪੁਲਿੰਗ : ਬੱਚਿਆਂ ਦੀ ਇੱਕ ਖੇਡ
–ਗਧਾ ਘੋੜਾ ਇੱਕੋ ਬਰਾਬਰ, ਗਧਾ ਘੋੜਾ ਇੱਕੋ ਭਾਉ, ਅਖੌਤ : ਚੰਗੀ ਮੰਦੀ ਚੀਜ਼ ਦਾ ਇਕੋ ਭਾ ਹੋਣਾ, ਬੇਇਨਸਾਫ਼ੀ ਦੇ ਮੌਕੇ ਉਤੇ ਕਹਿੰਦੇ ਹਨ
–ਗਧਾ ਧੋਤਿਆਂ ਬਛੇਰਾ (ਵਛੇਰਾ) ਨਹੀਂ ਬਣਦਾ, ਅਖੌਤ : ਮੂਰਖ ਆਦਮੀ ਚੰਗੇ ਕੱਪੜੇ ਪਾ ਕੇ ਸਿਆਣਾ ਨਹੀਂ ਬਣ ਜਾਂਦਾ
–ਗਧਾਪਣ, ਪੁਲਿੰਗ : ਬੇਵਕੂਫੀ, ਪਾਗਲਪਣ, ਨਾਦਾਨੀ
–ਗਧਿਆਂ ਦੇ ਹਲ ਚਲਵਾਉਣਾ, ਮੁਹਾਵਰਾ: ਕਿਸੇ ਜਗ੍ਹਾ ਨੂੰ ਉਜੜਵਾਉਣਾ, ਵੀਰਾਨ ਕਰਵਾਉਣਾ
–ਗਧੀਲਾ, ਪੁਲਿੰਗ : ਇੱਕ ਜਾਤੀ ਜਿਸ ਦੇ ਆਦਮੀ ਗਧੇ ਪਾਲਦੇ ਹਨ
–ਗਧੇ ਉੱਤੇ ਸਵਾਰ ਕਰਨਾ, ਗਧੇ ਉੱਤੇ ਚੜ੍ਹਾਉਣਾ, ਮੁਹਾਵਰਾ : ਬੇਇੱਜ਼ਤ ਕਰਨਾ, ਬਦਨਾਮ ਕਰਨਾ, ਜ਼ਲੀਲ ਕਰਨਾ
–ਗਧੇ ਉੱਤੇ ਕਤਾਬਾਂ ਲੱਦਣਾ, ਮੁਹਾਵਰਾ: ੧. ਬੇਵਕੂਫ਼ ਨੂੰ ਇਲਮ ਸਿਖਾਉਣਾ; ੨. ਇਲਮ ਸਿੱਖ ਕੇ ਅਮਲ ਨਾ ਕਰਨਾ; ੩. ਨਾਲਾਇਕ ਨੂੰ ਵੱਡਾ ਕੰਮ ਦੇਣਾ
–ਗਧੇ ਦਾ ਬੱਚਾ, ਪੁਲਿੰਗ : ਗਧੇ ਦਾ ਜਾਇਆ; ਵਿਸ਼ੇਸ਼ਣ : ਬੇਵਕੂਫ਼ ਗਾਲ੍ਹ ਦੇ ਤੌਰ ਤੇ ਵਰਤਦੇ ਹਨ
–ਗਧੇ ਦੀ ਅੜੀ, ਇਸਤਰੀ ਲਿੰਗ : ਮੂਰਖ ਦਾ ਹਠ, ਫ਼ਜ਼ੂਲ ਜ਼ਿੱਦ
–ਗਧੇ ਦੇ ਗਲ ਵਿੱਚ ਲਾਲ ਹੋਣਾ (ਪਾਉਣਾ), ਮੁਹਾਵਰਾ : ਅਨਅਧਿਕਾਰੀ ਆਦਮੀ ਪਾਸ ਚੰਗੀ ਚੀਜ਼ ਹੋਣਾ : ‘ਵਾਰਸ ਸ਼ਾਹ ਆ ਚਿੰਮੜੀ ਰਾਂਝਣੇ ਨੂੰ ਜਿਵੇਂ ਗਧੇ ਦੇ ਗਲ ਵਿੱਚ ਲਾਲ ਹੋਵੇ’( ਹੀਰ ਵਾਰਿਸ)
–ਗਧੇ ਨੂੰ ਚਾਰ ਕੋਹ, ਘੁਮਾਰ ਨੂੰ ਬਾਰਾਂ ਕੋਹ, ਅਖੌਤ : ਕੰਮ ਲੈਣ ਵਾਲੇ ਨੂੰ ਕੰਮ ਕਰਨ ਵਾਲੇ ਤੋਂ ਵਧੇਰੇ ਮਿਹਨਤ ਕਰਨੀ ਪੈਂਦੀ ਹੈ
–ਗਧੇ ਨੂੰ ਖੁਆਇਆ ਨਾ ਪਾਪ ਨਾ ਪੁੰਨ,ਅਖੌਤ : ਕਿਸੇ ਅਕਿਰਤਘਣ ਜਾਂ ਮੂਰਖ ਦੀ ਸੇਵਾ ਕਰਨ ਤੋਂ ਕੋਈ ਲਾਭ ਨਹੀਂ ਹੁੰਦਾ (ਅਖਾਣ ਭੰਡਾਰ)
–ਗਧੇ ਨੂੰ ਦਿੱਤਾ ਨੂਣ (ਲੂਣ) ਉਹ ਕਹੇ ਮੇਰੀ ਅੱਖ ਭੰਨ ਦਿੱਤੀ, ਅਖੌਤ : ਬੇਵਕੂਫ਼ ਤੇ ਜੇ ਕੋਈ ਅਹਿਸਾਨ ਕਰੇ ਤਾਂ ਉਹ ਉਸ ਨੂੰ ਬਦਸਲੂਕੀ ਹੀ ਸਮਝਦਾ ਹੈ
–ਗਧੇ ਨੂੰ ਬਾਪ ਬਣਾਉਣਾ, ਮੁਹਾਵਰਾ : ਕੰਮ ਕੱਢਣ ਲਈ ਬੇਵਕੂਫ਼ ਦੀ ਖੁਸ਼ਾਮਦ ਕਰਨਾ, ਗੌਂ ਕੱਢਣ ਲਈ ਚਾਪਲੂਸੀ ਕਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 18, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-28-02-39-41, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First