ਗਰੀਬ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਗਰੀਬ (ਸੰ.। ਅ਼ਰਬੀ ਗ਼ਰੀਬ) ਕੰਗਾਲ, ਨਿਮਾਣਾ। ਯਥਾ-‘ਮੋ ਗਰੀਬ ਕੀ ਕੋ ਗੁਜਰਾਵੈ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13069, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਗਰੀਬ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਗਰੀਬ : ਇਹ ਪਾੱਡੀਸੀਪਿਟੀਫਾਰਮੀਜ਼ ਵਰਗ ਦੀ ਪੂਰਵਜ ਕੁਲ ਪਾੱਡੀਸਿਪੈਡੱਡੀ ਦੀਆਂ ਕੋਈ 3–5 ਪ੍ਰਜਾਤੀਆਂ ਅਤੇ 17–21 ਜਾਤੀਆਂ ਦੇ ਮੁਰਗ਼ਾਬੀ ਵਰਗੇ ਜਲ–ਪੰਛੀ ਹਨ।

ਇਨ੍ਹਾਂ ਪੰਛੀਆਂ ਦੀ ਚੁੰਝ ਨੋਕੀਲੀ, ਖੰਭ ਛੋਟੇ ਤੇ ਪਤਲੇ ਅਤੇ ਪੂਛ ਲਗਭਗ ਹੁੰਦੀ ਹੀ ਨਹੀਂ। ਇਨ੍ਹਾਂ ਦੀਆਂ ਲੱਤਾਂ ਪਿਛੇ ਵਲ ਲਗੀਆਂ ਹੁੰਦੀਆਂ ਹਨ। ਖੰਭ ਬਹੁਤ ਜ਼ਿਆਦਾ ਝੁਕੇ ਹੋਏ ਹੁੰਦੇ ਹਨ, ਲੰਮੀਆਂ ਉਂਗਲਾਂ ਵਿਚ ਚਮੜੀ ਦੇ ਖੰਭ ਹੁੰਦੇ ਹਨ ਪਰ ਇਨ੍ਹਾਂ ਵਿਚ ਚੰਮ–ਝਿੱਲੀ ਨਹੀਂ ਹੁੰਦੀ। ਕਈ ਪੰਛੀਆਂ ਦੀਆਂ, ਉੱਚੀਆਂ ਕੰਨਪਟੀਆਂ ਅਤੇ ਕਲਗੀ਼ਆਂ ਦਾ ਰੰਗ ਗਰਮੀਆਂ ਵਿਚ ਸ਼ੋਖ ਅਤੇ ਸਰਦੀਆਂ ਵਿਚ ਭੂਸਲਾ ਹੋ ਜਾਂਦਾ ਹੈ। ਦੋਵੇਂ ਲਿੰਗ ਹਰ ਮੌਸਮ ਵਿਚ ਇਕੋ ਜਿਹੇ ਲਗਦੇ ਹਨ।
ਇਨ੍ਹਾਂ ਪੰਛੀਆਂ ਦਾ ਮੁੱਖ ਆਹਾਰ ਮੱਛੀ ਅਤੇ ਰੀੜ੍ਹ ਰਹਿਤ ਪ੍ਰਾਣੀ ਹਨ। ਮੈਥੂਨ ਸਮੇਂ ਇਹ ਪਾਣੀ ਵਿਚ ਬੜਾ ਸੋਹਣਾ ਨਾਚ ਕਰਦੇ ਹਨ। ਇਨ੍ਹਾਂ ਦਾ ਆਲ੍ਹਣਾ ਪਾਣੀ ਵਿਚ ਤਰਦਾ ਹੋਇਆ ਬਨਸਪਤੀ ਮਾਦੇ ਦਾ ਬਣਿਆ ਹੁੰਦਾ ਹੈ। ਇਸ ਵਿਚ ਇਹ ਪੰਛੀ 2 ਤੋਂ 10 ਤੱਕ ਚਿੱਟੇ ਅੰਡੇ (ਜਿਹੜੇ ਬਾਅਦ ਵਿਚ ਭੂਰੇ ਰੰਗ ਦੇ ਹੋ ਜਾਂਦੇ ਹਨ) ਦਿੰਦੇ ਹਨ। ਅੰਡਿਆਂ ਨੂੰ 20 ਤੋਂ 30 ਦਿਨ ਤੱਕ ਦੋਵੇਂ ਮਾਪੇ ਸੇਂਦੇ ਹਨ।
ਇਨ੍ਹਾਂ ਪੰਛੀਆਂ ਦੀਆਂ ਛੋਟੀਆਂ ਜਾਤੀਆਂ, ਜਿਹੜੀਆਂ ਤਕਰੀਬਨ 25–35 ਸੈਂ.ਮੀ. ਲੰਮੀਆਂ ਹੁੰਦੀਆਂ ਹਨ, ਡੈਬਚਿੱਕਸ ਜਾਂ ਹੈੱਲ ਡਾਈਵਰਜ਼ ਕਹਾਉਂਦੀਆਂ ਹਨ। ਸਭ ਤੋਂ ਪ੍ਰਸਿੱਧ ਕਿਸਮਾਂ ਨਵੀਂ ਦੁਨੀਆ ਦਾ ਰੰਗ–ਬਰੰਗੀ ਚੁੰਝ ਵਾਲਾ ਗਰੀਬ ਅਤੇ ਪੁਰਾਣੀ ਦੁਨੀਆ ਦਾ ਛੋਟਾ ਗਰੀਬ ਹਨ। ਵੱਡੀਆਂ ਕਿਸਮਾਂ ਬਹੁਤ ਸੋਹਣਾ ਨਾਚ ਕਰਦੀਆਂ ਹਨ। ਪੁਰਾਣੀ ਦੁਨੀਆਂ ਦਾ ਵੱਡਾ ਕਲਗ਼ੀ ਵਾਲਾ ਗਰੀਬ ਲਗਭਗ 48 ਸੈਂ.ਮੀ. ਲੰਮਾ ਹੁੰਦਾ ਹੈ ਅਤੇ ਪੱਛਮੀ–ਉੱਤਰੀ ਅਮਰੀਕਾ ਦਾ ਗਰੀਬ ਲਗਭਗ 70 ਸੈਂ.ਮੀ. ਲੰਮਾ ਹੁੰਦਾ ਹੈ।
ਹ.ਪੁ.–ਐਨ.ਬ੍ਰਿ.ਮਾ. 4 : 704
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10021, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-07, ਹਵਾਲੇ/ਟਿੱਪਣੀਆਂ: no
ਗਰੀਬ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗ਼ਰੀਬ, (ਫ਼ਾਰਸੀ : ਗ਼ਰੀਬ,
=ਪਰਦੇਸੀ <√
ਗ਼ਰਬ=ਦੂਰ ਹੋਣਾ) \ ਵਿਸ਼ੇਸ਼ਣ : ੧. ਨਿਰਧਨ, ਨੰਗਾ ਭੁੱਖਾ, ਕੰਗਾਲ; ੨. ਵਿਚਾਰਾ
–ਗ਼ਰੀਬਖ਼ਾਨਾ, ਪੁਲਿੰਗ : ੧. ਉਹ ਜਗ੍ਹਾ ਜਿਥੇ ਗਰੀਬਾਂ ਨੂੰ ਰੋਟੀ ਕਪੜਾ ਦਿੱਤਾ ਜਾਵੇ; ੨. ਕਈ ਲੋਕ ਨਿੰਮ੍ਰਤਾ ਵਜੋਂ ਆਪਣੇ ਘਰ ਨੁੰ ਗ਼ਰੀਬਖ਼ਾਨਾ ਆਖਦੇ ਹਨ
–ਗ਼ਰੀਬਗ਼ੁਰੱਬਾ, ਪੁਲਿੰਗ : ਗ਼ਰੀਬ ਲੋਕ, ਮੰਗਤੇ, ਭੁੱਖੇ ਨੰਗੇ
–ਗ਼ਰੀਬ ਘਰ, ਪੁਲਿੰਗ : ਕੋਹੜੀਆਂ ਦੇ ਰਹਿਣ ਦਾ ਆਸ਼ਰਮ ਜੋ ਲੋਕਾਂ ਦੇ ਦਾਨ ਤੇ ਚਲਦਾ ਹੈ,ਉਹ ਥਾਂ ਜਿੱਥੇ ਗ਼ਰੀਬਾਂ ਦੀ ਰਿਹਾਇਸ਼ ਤੇ ਖ਼ੁਰਾਕ ਦਾ ਮੁਫ਼ਤ ਪਰਬੰਧ ਹੋਵੇ
–ਗ਼ਰੀਬ ਦੀ ਜੁਆਨੀ ਤੇ ਪੋਹ ਦੀ ਚਾਨਣੀ ਐਵੇਂ ਹੀ ਜਾਂਦੀ ਹੈ, ਅਖੌਤ : ਜਦੋਂ ਕੋਈ ਦੀਜ਼ ਵਿਅਰਥ ਜਾਂਦੀ ਦਿਸੇ ਤਾਂ ਆਖਦੇ ਹਨ (ਅਖਾਣ ਭੰਡਾਰ)
–ਗ਼ਰੀਬ ਦੀ ਜੋਰੂ ਸਭ ਦੀ ਭਾਬੀ, ਅਖੌਤ : ਗ਼ਰੀਬ ਉੱਤੇ ਸਭ ਦਾ ਜ਼ੋਰ ਚਲਦਾ ਹੈ
–ਗ਼ਰੀਬ ਨਵਾਜ (ਨਿਵਾਜ), ਵਿਸ਼ੇਸ਼ਣ : ਗ਼ਰੀਬ ਪਰਵਰ, ਦੀਨ ਬੰਧੂ
–ਗ਼ਰੀਬ ਨਵਾਜੀ (ਨਿਵਾਜੀ), ਵਿਸ਼ੇਸ਼ਣ : ਗ਼ਰੀਬ ਪਰਵਰੀ, ਦੀਨਾ ਬੰਧੂ ਦਾ ਗੁਣ
–ਗਰੀਬਾਂ ਨੂੰ ਕੁੱਕੜ ਹੀ ਕੜ੍ਹੀ ਹੈ, ਅਖੌਤ : ਜਦੋਂ ਕੋਈ ਚੰਗੀ ਚੀਜ਼ ਨੂੰ ਭੀ ਮਚਲਿਆਂ ਹੋ ਕੇ ਨੱਕ ਮੂੰਹ ਵੱਟ ਕੇ ਕਬੂਲੇ ਤਾਂ ਕਹਿੰਦੇ ਹਨ
–ਗ਼ਰੀਬ ਨੇ ਰਖਿਆ ਰੋਜ਼ਾ ਦਿਨ ਵੱਡੇ ਆਏ, ਅਖੌਤ : ਜਦੋਂ ਕਿਸੇ ਗ਼ਰੀਬ ਦੇ ਕੰਮ ਵਿੱਚ ਮੁਸ਼ਕਲਾਂ ਆਉਣ ਤਦ ਕਹਿੰਦੇ ਹਨ
–ਗ਼ਰੀਬ ਪਰਵਰ, ਵਿਸ਼ੇਸ਼ਣ : ਗ਼ਰੀਬਾਂ ਨੂੰ ਪਾਲਣ ਵਾਲਾ, ਗਰੀਬਾਂ ਦੀ ਰੱਖਿਆ ਕਰਨ ਵਾਲਾ
–ਗ਼ਰੀਬ ਪਰਵਰੀ, ਇਸਤਰੀ ਲਿੰਗ : ਗ਼ਰੀਬਾਂ ਨਾਲ ਮਿਹਰਬਾਨੀ, ਗਰੀਬਾਂ ਦੀ ਮੱਦਦ, ਭੁਖਿਆਂ ਨੰਗਿਆਂ ਦੀ ਪਾਲਣਾ
–ਗ਼ਰੀਬਮਾਰ, ਇਸਤਰੀ ਲਿੰਗ : ੧. ਗ਼ਰੀਬਾਂ ਉੱਤੇ ਜ਼ੁਲਮ (ਲਾਗੂ ਕਿਰਿਆ : ਕਰਨਾ); ੨. ਖੋਟੀ ਕਿਸਮਤ
(ਭਾਈ ਬਿਸ਼ਨਦਾਸ ਪੁਰੀ)
–ਗ਼ਰੀਬ ਮਾਰ ਕਰਨਾ, ਕਿਰਿਆ ਸਮਾਸੀ : ਗ਼ਰੀਬ ਆਦਮੀ ਦੀ ਰੋਜੀ ਵਿੱਚ ਵਿਘਨ ਪਾਉਣਾ, ਅਨਿਆਂ ਕਰਨਾ, ਧੱਕਾ ਕਰਨਾ, ਕਿਸੇ ਕਮਜ਼ੋਰ ਨਾਲ ਬੇਇਨਸਾਫ਼ੀ ਕਰਨਾ ਜਾਂ ਉਸ ਦਾ ਹੱਕ ਮਾਰਨਾ
–ਗ਼ਰੀਬਮਾਰੀ, ਇਸਤਰੀ ਲਿੰਗ : ਗ਼ਰੀਬਮਾਰ
–ਗ਼ਰੀਬੜਾ, ਵਿਸ਼ੇਸ਼ਣ : ਬਹੁਤ ਗਰੀਬ
–ਗ਼ਰੀਬਾਨਾ, ਵਿਸ਼ੇਸ਼ਣ : ੧. ਗ਼ਰੀਬਾਂ ਵਰਗਾ; ੨. ਰੁੱਖਾ ਸੁੱਖਾ
–ਗ਼ਰੀਬਾਂ ਰੋਜ਼ੇ ਰੱਖੇ ਦਿਨ ਵੱਡੇ ਆਏ, ਅਖੌਤ : ਜਦੋਂ ਕਿਸੇ ਗ਼ਰੀਬ ਦੇ ਕੰਮ ਵਿੱਚ ਮੁਸ਼ਕਲਾਂ ਆਉਣ ਤਾਂ ਕਹਿੰਦੇ ਹਨ
ਲੇਖਕ : ਭਾਸ਼ਾ ਵਿਭਾਗ,ਭਾਗ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 37, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-19-12-04-45, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First