ਗਲੋਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਲੋਲਾ. ਫ਼ਾ
ਗ਼ਲੋਲਹ. ਸੰਗ੍ਯਾ—ਗੋਲਾਕਾਰ ਪਿੰਡ । ੨ ਗੋਲੀ. ਵੱਟੀ. “ਅਮਲ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ.” (ਸ੍ਰੀ ਮ: ੧) ਝੂਠ ਦਾ ਮਾਵਾ ਮਾਇਆ ਨੇ ਦਿੱਤਾ। ੩ ਗੁਲੇਲਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5035, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗਲੋਲਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਗਲੋਲਾ (ਸੰ.। ਸੰਸਕ੍ਰਿਤ ਗੋਲ। ਫ਼ਾਰਸੀ ਗਲੋਲਾ) ਗੋਲਾ ਵਟਿਆ ਹੋਇਆ। ਮਾਵਾ। ਯਥਾ-‘ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ’। ਕਰਮਾਂ ਅਨੁਸਾਰ ਕੂੜ ਦਾ ਗੋਲਾ ਰੱਬ ਨੇ ਦਿੱਤਾ ਹੈ।
ਦੇਖੋ , ‘ਅਮਲੁ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4986, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਗਲੋਲਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗਲੋਲਾ, (ਫ਼ਾਰਸੀ : ਗ਼ਲੋਲਾ
=ਗੋਲੀ) \ ਪੁਲਿੰਗ : ੧. ਗੋਲ, ਗੋਲੀ, ਵੱਟੀ (ਲਾਗੂ ਕਿਰਿਆ : ਵੱਟਣਾ) : ‘ਅਮਲ ਗਲੋਲਾ ਕੂੜ ਕਾ ਦਿੱਤਾ ਦੇਵਣਹਾਰਿ’ (ਸ੍ਰੀ ਮਹਲਾ ੧); ੨. ਮਿੱਟੀ ਦਾ ਬਣਾਇਆ ਗੋਲਾ ਜੋ ਸੁਕਾ ਕੇ ਪੰਛੀਆਂ ਨੂੰ ਉਡਾਉਣ ਲਈ ਵਰਤਿਆ ਜਾਂਦਾ ਹੈ (ਲਾਗੂ ਕਿਰਿਆ : ਮਾਰਨਾ)
ਲੇਖਕ : ਭਾਸ਼ਾ ਵਿਭਾਗ ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 14, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-26-11-42-17, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First