ਗਾਨਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਾਨਾ (ਨਾਂ,ਪੁ) ਸ਼ੁਭ ਸ਼ਗਨ ਵਜੋਂ ਲਾੜੇ ਜਾਂ ਲਾੜੀ ਦੀ ਵੀਣੀ ’ਤੇ ਬੱਧਾ ਮੌਲੀ ਦਾ ਰੰਗ-ਬਰੰਗਾ ਧਾਗਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3596, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗਾਨਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਾਨਾ [ਨਾਂਪੁ] ਮੌਲ਼ੀ, ਗੁੱਟ ਉੱਤੇ ਬੰਨ੍ਹਣ ਵਾਲ਼ਾ ਧਾਗਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3586, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗਾਨਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਾਨਾ. ਦੇਖੋ, ਗਾਨ। ੨ ਗੋਪਨ (ਰਖ੍ਯਾ) ਲਈ ਮੰਤ੍ਰਵਿਧੀ ਨਾਲ ਹੱਥ ਬੱਧਾ ਡੋਰਾ. ਹਿੰਦੂਆਂ ਵਿੱਚ ਇਹ ਗਾਨਾ ਵਿਆਹ , ਯੁੱਧ , ਯਗ੍ਯ ਅਤੇ ਮੰਤ੍ਰਪ੍ਰਯੋਗ ਆਦਿ ਸਮੇਂ ਬੰਨ੍ਹਿਆ ਜਾਂਦਾ ਹੈ. ਦੇਖੋ, ਗਾਨਾ ਬੰਨ੍ਹਣਾ। ੩ ਗੰਨਾ. “ਮੀਠ ਰਸ ਗਾਨੇ.” (ਗਉ ਮ: ੪)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3470, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗਾਨਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗਾਨਾ, ਪੁਲਿੰਗ : ਗੰਨਾ : ‘ਮੀਠ ਰਸ ਗਾਨੇ’ (ਗਉੜੀ ਮਹਲਾ ੪)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 322, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-03-11-53-41, ਹਵਾਲੇ/ਟਿੱਪਣੀਆਂ:
ਗਾਨਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗਾਨਾ, ਪੁਲਿੰਗ : ੧. ਲਾੜੇ ਤੇ ਵਹੁਟੀ ਦੀ ਵੀਣੀ ਤੇ ਬੱਧੀ ਮੌਲੀ, ਕੰਗਣਾਂ; ੨. ਵੀਣੀ ; ੩. ਵੀਣੀ ਦੀ ਸੋਜ, ਵੀਣੀ ਦੀ ਮਚਕੋੜ (ਲਾਗੂ ਕਿਰਿਆ : ਬੰਨ੍ਹਣਾ)
–ਗਾਨਾ ਖੇਡਣਾ, ਮੁਹਾਵਰਾ : ਵਿਆਹ ਦੀ ਇੱਕ ਰਸਮ, ਕੰਗਣਾ ਖੇਡਣਾ
–ਗਾਨਾ ਪੈਣਾ, ਮੁਹਾਵਰਾ : ਗੁੱਟ ਵਿੱਚ ਮੋਚ ਆ ਜਾਣਾ, ਗੁੱਟ ਦਾ ਜੋੜ ਆਪਣੀ ਥਾਂ ਤੋਂ ਹਿਲ ਜਾਣਾ
–ਗਾਨਾ ਬੰਨ੍ਹਣਾ, ਮੁਹਾਵਰਾ : ਵਿਆਹ ਜਾਂ ਜੰਗ ਲਈ ਹੱਥ ਗਾਨਾ ਬੰਨ੍ਹ ਕੇ ਤਿਆਰ ਹੋਣਾ : ‘ਜਾਂ ਆਇਆ ਹੁਕਮ ਅਕਾਲ ਦਾ ਹਥ ਬੱਧਾ ਗਾਨਾ’ (ਜੰਗਨਾਮਾ)
–ਗਾਨੇਹੱਥੀ, ਵਿਸ਼ੇਸ਼ਣ : ਸਜ ਵਿਆਹੀ, ਜਿਸ ਲਾੜੀ ਦੇ ਹੱਥ ਹਾਲੀ ਗਾਨਾ ਬੱਝਾ ਹੀ ਹੋਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 9, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-03-11-54-05, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First