ਗਿੱਟਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਿੱਟਾ (ਨਾਂ,ਪੁ) ਲੱਤ ਦੀ ਪਿੰਞਣੀ ਅਤੇ ਪੈਰ ਤੋਂ ਉੱਤੇ ਦਾ ਜੋੜ; ਪੈਰ ਦੇ ਜੋੜ ਦੀ ਉੱਭਰਵੀਂ ਹੱਡੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2173, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗਿੱਟਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਿੱਟਾ [ਨਾਂਪੁ] ਪਿੰਜਣੀ ਅਤੇ ਪੈਰ ਦਾ ਜੋੜ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2167, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗਿੱਟਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਿੱਟਾ. ਸੰ. ਗੁਲੑਫ. ਪਾਦਗ੍ਰੰਥਿ. ਟਖ਼ਨਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗਿੱਟਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗਿੱਟਾ, ਪੁਲਿੰਗ : ਗੱਟਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 216, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-04-10-32-42, ਹਵਾਲੇ/ਟਿੱਪਣੀਆਂ:
ਗਿੱਟਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗਿੱਟਾ, (ਸੰਸਕ੍ਰਿਤ : घुट) \ ਪੁਲਿੰਗ : ੧. ਲੱਤ ਦਾ ਪਿੰਜਣੀ ਅਤੇ ਪੈਰ ਦੇ ਵਿਚਕਾਰਲਾ ਜੋੜ, ਪੈਰ ਦੇ ਜੋੜ ਦੀ ਉਭਰੀ ਹੋਈ ਹੱਡੀ; ੨. ਹੁੱਕੇ ਦੇ ਮੱਕੂ ਤੇ ਬੰਨ੍ਹੀ ਲੀਰ

–ਗਿੱਟਾ ਬੰਨ੍ਹਣਾ, ਮੁਹਾਵਰਾ : ਹੁੱਕੇ ਦਾ ਮੱਕੂ ਠੀਕ ਕਰਨਾ
–ਗਿੱਟੇ ਕਢਣਾ, ਮੁਹਾਵਰਾ :ਖੁੱਚਾਂ ਕੱਢਣਾ
–ਗਿੱਟੇ ਗਿੱਟੇ,ਕਿਰਿਆ ਵਿਸ਼ੇਸ਼ਣ :ਗਿੱਟਿਆਂ ਤਕ
–ਗਿੱਟੇ (ਗੋਡੇ) ਭੰਨਣਾ,ਮੁਹਾਵਰਾ :ਕਰਾਰੀ ਸੱਟ ਮਾਰਨਾ
–ਗਿੱਟੇ ਭਿੜਨਾ, ਕਿਰਿਆ ਸਮਾਸੀ : ਕਮਜ਼ੋਰੀ ਕਾਰਨ ਚਲਦੇ ਸਮੇਂ ਗਿੱਟਿਆਂ ਦਾ ਆਪਸ ਵਿੱਚ ਟਕਰਾਉਣਾ
–ਚਾਹੇ ਗਿੱਟੇ ਲੱਗੇ ਚਾਹੇ ਗੋਡੇ, ਮੁਹਾਵਰਾ :ਭਾਵੇਂ ਮੰਦੀ ਲੱਗੀ ਭਾਵੇਂ ਚੰਗੀ
–ਮੋਈ ਰੰਨ ਗਿੱਟੇ ਦੀ ਸੱਟ ਮਰਦ ਮਰੇ ਤਾਂ ਸਿਰ ਦੀ ਸੱਟ, ਅਖੌਤ : ਭਾਵ ਤੀਵੀਂ ਦੇ ਮਰਨ ਨਾਲ ਬਹੁਤ ਕੁਝ ਨਹੀਂ ਵਿਗੜਦਾ ਪਰ ਜੇ ਆਦਮੀ ਮਰ ਜਾਵੇ ਤਾਂ ਇਹ ਅਸਹਿ ਸੱਟ ਹੁੰਦੀ ਹੈ
–ਲਾ ਦਿਆਂ ਗਿੱਟੇ, ਸਿਰੋ ਸਿਰ ਪਈ ਪਿੱਟੇ, ਅਖੌਤ : ਅਜੇਹੀ ਗੱਲ ਕਹਿਣੀ ਜਿਸ ਨਾਲ ਸਿਰ ਤੋਂ ਪੈਰ ਤੱਕ ਅੱਗ ਲੱਗ ਜਾਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 11, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-04-10-33-14, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First