ਗਿੱਠ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਿੱਠ (ਨਾਂ,ਇ) ਹੱਥ ਦੀਆਂ ਉਂਗਲਾਂ ਅਤੇ ਅੰਗੂਠੇ ਨੂੰ ਚੌੜਾ ਕਰਨ ਤੇ, ਅੰਗੂਠੇ ਦੇ ਸਿਰੇ ਅਤੇ ਚੀਚੀ ਦੇ ਅੰਤ ਤੱਕ ਫ਼ੈਲੀ ਵਿੱਥ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3169, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗਿੱਠ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਿੱਠ [ਨਾਂਇ] ਹੱਥ ਨੂੰ ਚੌੜਾ ਕਰਕੇ ਚੀਚੀ ਉਂਗਲੀ ਦੇ ਸਿਰੇ ਤੋਂ ਲੈ ਕੇ ਅੰਗੂਠੇ ਦੇ ਸਿਰੇ ਤੱਕ ਦਾ ਮਾਪ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3161, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗਿੱਠ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਿੱਠ ਦੇਖੋ, ਗਿਸਟ ਅਤੇ ਬਾਲਿਸ਼੍ਤ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3075, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗਿੱਠ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗਿੱਠ, (ਸ਼ਾਇਦ<ਗੂਠਾ<ਸੰਸਕ੍ਰਿਤ : अंगुष्ठ) \ ਇਸਤਰੀ ਲਿੰਗ : ੧. ਹੱਥ ਨੂੰ ਚੌੜਾ ਕਰ ਕੇ ਅੰਗੂਠੇ ਦੇ ਸਿਰੇ ਤੋਂ ਚੀਚੀ ਦੇ ਸਿਰੇ ਤਕ ਦੀ ਵਿੱਥ, ਬਾਲਿਸ਼ਤ; ੨. ਨੌਂ ਇੰਚਾਂ ਦਾ ਫ਼ਾਸਲਾ
–ਗਿੱਠ ਕੁ, (ਭਰ), ਵਿਸ਼ੇਸ਼ਣ : ਗਿੱਠ ਜਿੰਨਾ, ਗਿੱਠ ਦੇ ਬਰਾਬਰ
–ਗਿੱਠ ਗਿੱਠ ਭੂਇੰ ਤੋਂ ਉਛਲਣਾ, ਮੁਹਾਵਰਾ : ਗੁੱਸੇ ਹੋਣਾ, ਕੁੱਦ ਕੁੱਦ ਪੈਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 11, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-04-10-36-45, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First