ਗੁਬਾਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Haze (ਹੇਇਜ਼) ਗੁਬਾਰ: ਜ਼ਮੀਨ ਤੋਂ 1-2 ਕਿਲੋਮੀਟਰ ਦੀ ਉਚਾਈ ਤੱਕ ਵਾਯੂਮੰਡਲ ਵਿੱਚ ਨਮਕ, ਧੂੰਏਂ ਅਤੇ ਮਿੱਟੀ ਦੇ ਬਰੀਕ ਕਣਾਂ ਦੇ ਗੁਬਾਰ ਕਾਰਨ ਥੋੜ੍ਹੀ ਦੂਰ ਤੱਕ ਵੀ ਕੁਝ ਨਜ਼ਰ ਨਹੀਂ ਆਉਂਦਾ। ਇਸ ਨੂੰ ਗੁਬਾਰ ਆਖਿਆ ਜਾਂਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਗੁਬਾਰ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੁਬਾਰ, (ਅਰਬੀ : ਗ਼ੁਬਾਰ, ) ਪੁਲਿੰਗ : ੧. ਗਰਦ, ਧੂੜ; ੨. ਅੰਧੇਰੀ ਦਾ ਉਡਾਇਆ ਹੋਇਆ ਘੱਟਾ : ‘ਭਰਮ ਗੁਬਾਰ ਮੋਹ ਬੰਧ ਪਰੇ’ (ਬਿਲਾਵਲ ਮਹਲਾ ੫); ੩. ਅੰਧਕਾਰ, ਹਨੇਰਾ (ਭਾਈ ਕਾਨ ਸਿੰਘ ਨਾਭਾ); ੪. ਧੁੰਦ

–ਗੁਬਾਰ ਉੱਠਣਾ, ਮੁਹਾਵਰਾ : ਹਨੇਰੀ ਆਉਣਾ

–ਗੁਬਾਰ ਆਲੂਦ, ਵਿਸ਼ੇਸ਼ਣ : ਗਰਦ ਵਿਚ ਭਰਿਆ ਹੋਇਆ, ਗਰਦ ਆਲੂਦ

–ਗੁਬਾਰ ਕੱਢਣਾ,  ਮੁਹਾਵਰਾ : ਦਿਲ ਦਾ ਬੁਖ਼ਾਰ ਕੱਢਣਾ, ਦਿਲ ਦਾ ਗੁੱਸਾ ਕੱਢਣਾ, ਹਸਰਤ ਪੂਰੀ ਕਰਨਾ, ਅਰਮਾਨ ਕੱਢਣਾ

–ਗੁਬਾਰ ਨਿਕਲਣਾ, ਮੁਹਾਵਰਾ : ਦਿਲ ਦਾ ਬੋਝ ਹਲਕਾ ਹੋਣਾ, ਦਿਲ ਦੀ ਭੜਾਸ ਨਿਕਲ ਜਾਣਾ

–ਅੰਧ ਗੁਬਾਰ, ਪੁਲਿੰਗ : ਹਨੇਰਾ, ਘੋਰ ਅੰਧਕਾਰ

–ਸਿਰ ਨੂੰ ਗੁਬਾਰ ਚੜ੍ਹਨਾ, ਮੁਹਾਵਰਾ :  ਅੱਖਾਂ ਅੱਗੇ ਹਨੇਰਾ ਆਉਣਾ ਤੇ ਸਿਰ ਚਕਰਾਉਣਾ, ਘੇਰਨੀ ਚੜ੍ਹਨਾ

–ਗਰਦ ਗੁਬਾਰ, ਪੁਲਿੰਗ : ਧੂੜ, ਮਿੱਟੀ, ਗਰਦ

–ਦਿਲ ਵਿੱਚ ਗੁਬਾਰ ਉਠਣਾ, ਮੁਹਾਵਰਾ :  ਦਿਲ ਵਿੱਚ ਰੰਜਸ਼ ਪੈਦਾ ਹੋਣਾ, ਜੋਸ਼ ਪੈਦਾ ਹੋਣਾ

–ਧੁੰਧ ਗੁਬਾਰ, ਪੁਲਿੰਗ : ਅੱਖਾਂ ਅੱਗੇ ਹਨੇਰੀ ਜੇਹੀ ਆਉਣ ਦਾ ਭਾਵ, ਧੁੰਧ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 6, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-16-04-02-26, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.