ਗੁੰਗਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੰਗਾ. ਦੇਖੋ, ਗੁੰਗ. “ਗੁੰਗਾ ਬਕਤ ਗਾਵੈ ਬਹੁ ਛੰਦ.” (ਰਾਮ ਅ: ਮ: ੫)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16113, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੁੰਗਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁੰਗਾ, (ਫ਼ਾਰਸੀ : ਗੁੰਗ,
) \ ਵਿਸ਼ੇਸ਼ਣ \ ਪੁਲਿੰਗ : ਜੋ ਬੋਲ ਨਾ ਸਕੇ, ਜੋ ਮੂੰਹੋਂ ਸਪਸ਼ਟ ਸ਼ਬਦ ਨਾ ਕਹਿ ਸਕੇ, ਜਿਸਨੂੰ ਜ਼ੁਬਾਨ ਨਾਲ ਗੱਲ ਕਰਨੀ ਨਾ ਆਵੇ : ‘ਗੁੰਗਾ ਬਕਤ ਗਾਵੈ ਬਹੁ ਛੰਦ’
(ਰਾਮਕਲੀ ਆਸ ਮਹਲਾ ੫)
–ਗੁੰਗਾ ਬਾਟਾ, (ਬਾਤਾ), (ਲਹਿੰਦੀ) / ਪੁਲਿੰਗ : ਗੰਜਾ
–ਗੁੰਗੀ , ਇਸਤਰੀ ਲਿੰਗ
–ਗੁੰਗੇ ਕੀ ਮਠਿਆਈ, ਇਸਤਰੀ ਲਿੰਗ : ਅਕਹਿ ਕਥਾ, ਜਿਸ ਬਾਤ ਦਾ ਆਨੰਦ ਅਨੁਭਵ ਕਰੀਏ ਪਰ ਕਥਨ ਨਾ ਹੋ ਸਕੇ : ‘ਜਿਨਿ ਇਹ ਚਾਖੀ ਸੋਈ ਜਾਣੇ, ਗੁੰਗੇ ਕੀ ਮਿਠਿਆਈ’ (ਸੋਰਠ ਮਹਲਾ ੪)
–ਗੁੰਗੇ ਦੀ ਸ਼ਾਰਤ ਗੁੰਗਾ ਹੀ ਜਾਣੇ, ਅਖੌਤ : ਗੁੰਗੇ ਦੀ ਬੋਲੀ ਗੁੰਗਾ ਜਾਂ ਉਹਦੀ ਮਾਂ ਹੀ ਜਾਣਦੇ ਹਨ : ‘ਆਖ ਦਮੋਦਰ ਗੁੰਗੇ ਦੀ ਸ਼ਾਰਤ ਗੁੰਗਾ ਹੋਇ ਸੁ ਜਾਣੀ’
(ਹੀਰ ਦਮੋਦਰ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 31, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-20-02-23-09, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First