ਗੁੰਮ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁੰਮ (ਨਾਂ,ਪੁ) ਗਰਮੀ ਵਿੱਚ ਹਵਾ ਦੇ ਰੁਕ ਜਾਣ ਦੀ ਅਵਸਥਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17302, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੁੰਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁੰਮ 1 [ਵਿਸ਼ੇ] ਗੁਆਚਿਆ ਹੋਇਆ, ਗ਼ਾਇਬ ਹੋਇਆ ਹੋਇਆ, ਚੁੱਪ , ਖ਼ਾਮੋਸ਼ 2.[ਨਾਂਪੁ] ਵੱਟ , ਹੁੰਮ੍ਹਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17292, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੁੰਮ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੁੰਮ, (ਫ਼ਾਰਸੀ : ;ਗ਼ੰਦ, ਗ਼ਮ; ਸੰਸਕ੍ਰਿਤ√गम्=ਜਾਣਾ) \ ਵਿਸ਼ੇਸ਼ਣ : ੧. ਗਵਾਚਿਆ ਹੋਇਆ, ਖੋਇਆ ਹੋਇਆ; ੨. ਅਪਰਸਿੱਧ, ਜੋ ਜ਼ਾਹਰ ਨਹੀਂ; ੩. ਗੁਪਤ, ਲੁਕਿਆ ਹੋਇਆ, ਗ਼ਾਇਬ, ਓਝਲ; ੪. ਬੇਸੁਧ, ਮੂਰਛਿਤ; ੫. ਚੁੱਪ, ਖ਼ਾਮੋਸ਼

–ਗੁਮ ਸ਼ਦ, ਵਿਸ਼ੇਸ਼ਣ : ਗੁੰਮ ਸੁਮ

–ਗੁੰਮਸ਼ਦਗੀ, ਗੁਮਸ਼ੁਦਗੀ, ਇਸਤਰੀ ਲਿੰਗ : ਗੁਆਚ ਜਾਣ ਦੀ ਅਵਸਥਾ ਖੋਏ ਜਾਣ ਦਾ ਭਾਵ

–ਗੁੰਮਸ਼ੁਦਾ, ਵਿਸ਼ੇਸ਼ਣ : ੧. ਗੁਆਚਿਆ ਹੋਇਆ; ੨. ਭੁੱਲਿਆ ਹੋਇਆ; ੩. ਲੁਕਿਆ ਹੋਇਆ, ਭੱਜਿਆ ਹੋਇਆ, ਰੂਪੋਸ਼

–ਗੁੰਮ ਸੁੰਮ, ਕਿਰਿਆ ਵਿਸ਼ੇਸ਼ਣ : ਚੁੱਪ, ਬੇਸੁਰਤ, ਬੇਸੁਧ, ਹੈਰਾਨ; ਪੁਲਿੰਗ : ਖ਼ਾਮੋਸ਼ੀ, ਚੁੱਪ ਚਾਂ
 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 26, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-17-02-29-52, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.