ਗੁੱਡਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੱਡਾ (ਨਾਂ,ਪੁ) 1 ਬੱਚਿਆਂ ਦੁਆਰਾ ਖੇਡ ਲਈ ਬਣਾਇਆ ਖਿਡੌਣੇ ਦੇ ਰੂਪ ਵਿੱਚ ਗੁੱਡੀ ਦਾ ਨਰ 2 ਚਰਖ਼ੇ ਦੀਆਂ ਤਿੰਨ ਗੁੱਡੀਆਂ ਵਿੱਚੋਂ ਮਾਲ੍ਹ ਲੰਘਣ ਵਾਲੀ ਵੱਡੀ ਮੁੰਨੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੁੱਡਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੱਡਾ [ਨਾਂਪੁ] ਇੱਕ ਖਿਡੌਣਾ; ਪੁਤਲਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26385, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੁੱਡਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁੱਡਾ, (ਲਹਿੰਦੀ) \ ਪੁਲਿੰਗ : ਸਰਨਾਈ, ਸ਼ਨਾਹ, ਦਰਿਆ ਪਾਰ ਕਰਨ ਵਾਲੀ ਖੱਲ, ਮਸ਼ਕ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 2068, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-13-03-01-10, ਹਵਾਲੇ/ਟਿੱਪਣੀਆਂ:
ਗੁੱਡਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁੱਡਾ, ਗੁਡਾ, (ਪ੍ਰਾਕ੍ਰਿਤ : गुडिआ; ਸੰਸਕ੍ਰਿਤ : गुटिका; ਟਾਕਰੀ \ ਸਿੰਧੀ : ਗੁਡੋ; ਮਰਾਠੀ : ਗੁੜੀ) \ ਪੁਲਿੰਗ : ੧. ਆਦਮੀ ਦੀ ਸ਼ਕਲ ਦਾ ਕਾਠ ਜਾਂ ਵਸਤਰ ਆਦਿਕ ਦਾ ਬਣਾਇਆ ਬੁੱਤ, ਪੁਤਲਾ; ੨. ਪਤੰਗ, ਕਣਕਊਆ; ੩. ਚਰਖੇ ਦੀਆਂ ਤੱਕਲੇ ਵਾਲੀਆਂ ਤਿੰਨਾਂ ਗੁੱਡੀਆਂ ਵਿਚੋਂ ਵਿਚਕਾਰਲੀ ਵੱਡੀ ਗੁੱਡੀ ਜਿਸ ਵਿਚੋਂ ਦੀ ਮਾਲ੍ਹ ਲੰਘ ਕੇ ਤਕਲੇ ਦੇ ਪਲੰਢ ਤੇ ਫਿਰਦੀ ਹੈ, ਮੁੰਨੀ; ੪. ਵੱਡਾ ਕਿੱਲਾ ਜਿਸ ਦੇ ਸਹਾਰੇ ਕੋਈ ਚੀਜ਼ ਲੇਟਵੀਂ ਅਟਕੇ
–ਗੁੱਡਾ ਬੱਝਣਾ, ਮੁਹਾਵਰਾ : ਬਦਨਾਮੀ ਹੋਣਾ
–ਗੁੱਡਾ ਬੰਨ੍ਹਣਾ, ਮੁਹਾਵਰਾ : ਨਸ਼ਰ ਕਰਨਾ, ਬਦਨਾਮ ਕਰਨਾ
–ਗੁੱਡੇ ਪਾਉਣਾ, ਮੁਹਾਵਰਾ : ਜਾਦੂ ਕਰਨਾ
(ਭਾਈ ਬਿਸ਼ਨਦਾਸ ਪੁਰੀ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 23, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-13-03-01-46, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First