ਗੰਜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਜ (ਨਾਂ,ਪੁ) ਬੇਹਿਸਾਬ ਜਮ੍ਹਾਂ ਕੀਤਾ ਖ਼ਜ਼ਾਨਾ; ਧਨ ਦੌਲਤ ਦਾ ਅੰਬਾਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23127, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੰਜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਜ (ਨਾਂ,ਪੁ) ਵਾਲਾਂ ਤੋਂ ਰਹਿਤ ਸਿਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23124, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੰਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਜ 1 [ਨਾਂਪੁ] ਸਿਰ ਉਤੋਂ ਵਾਲ਼ ਉੱਖੜ ਜਾਣ ਦਾ ਭਾਵ 2 [ਨਾਂਪੁ] ਖ਼ਜਾਨਾ, ਦੌਲਤ, ਧੰਨ, ਮਾਲ; ਜ਼ਖ਼ੀਰਾ, ਗੁਦਾਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23114, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੰਜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਜ. ਸੰਗ੍ਯਾ—ਸਿਰ ਦੇ ਕੇਸ਼ਾਂ ਦਾ ਅਭਾਵ. ਟੋਟਣ ਪੁਰ ਬਾਲਾਂ ਦਾ ਨਾ ਹੋਣਾ. ਖਲ੍ਵਾਟ। ੨ ਸੰ. x Ût. ਅਵਗ੍ਯਾ. ਅਨਾਦਰ। ੩ ਖਾਨਿ. ਕਾਨ । ੪ ਪਾਤ੍ਰ ਰੱਖਣ ਦਾ ਘਰ । ੫ ਦੁਕਾਨ. ਹੱਟ। ੬ ਬਜਾਰ ਦਾ ਹਿੱਸਾ. ਕਟੜਾ । ੭ ਸ਼ਰਾਬਖ਼ਾਨਾ। ੮ ਗਾਈਆਂ ਬੰਨ੍ਹਣ ਦਾ ਘਰ। ੯ ਫ਼ਾ ਢੇਰ. ਅੰਬਾਰ । ੧੦ ਖ਼ਜ਼ਾਨਾ। ੧੧ ਚੰਗੇ ਪੁਰਖਾਂ ਦੀ ਯਾਦਗਾਰ ਦਾ ਮੰਦਿਰ. ਜਿਵੇਂ—ਸ਼ਹੀਦਗੰਜ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22967, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੰਜ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੰਜ, (ਫ਼ਾਰਸੀ : ਗੰਜ਼, , ਟਾਕਰੀ \ ਸੰਸਕ੍ਰਿਤ : गंज) \ ਪੁਲਿੰਗ : ੧. ਖ਼ਜ਼ਾਨਾ, ਮਾਲ ਦੌਲਤ, ਦੱਬਿਆ ਹੋਇਆ ਰੁਪਈਆ ਪੈਸਾ; ੨. ਜ਼ਖ਼ੀਰਾ, ਗੁਦਾਮ; ੩. ਅਨਾਜ ਦਾ ਖਾਤਾ, ਬੁਖਾਰੀ; ੪. ਮੰਡੀ, ਦੁਕਾਨ, ਹੱਟ, ਬਾਜ਼ਾਰ ਦਾ ਹਿੱਸਾ, ਕਟੜਾ; ੫. ਢੇਰ, ਅੰਬਾਰ

–ਗੰਜ ਮੁਆਨੀ, ਪੁਲਿੰਗ : ਅਰਥਾਂ ਜਾਂ ਭਾਵਾਂ ਦਾ ਖਜ਼ਾਨਾ : ‘ਪੰਜ ਸ਼ੀਹਰਫੀਆਂ ਹੈਦਰ ਆਖੀਆਂ, ਪੰਜੇ ਗੰਜ ਮੁਆਨੀ ਦੇ ਨੇ’ (ਅਲੀ ਹੈਦਰ)

–ਗੰਜੇ ਕਾਰੂਨ, ਪੁਲਿੰਗ : ਕਾਰੂੰ ਦਾ ਖ਼ਜ਼ਾਨਾ : ਪੰਚ ਗੰਜਿ ਕਾਰੂਨ ਤੇ ਮਾਰ ਪਿਆਰੇ    (ਸ਼ਰਫ ਨਿਸ਼ਾਨੀ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 95, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-16-10-37-39, ਹਵਾਲੇ/ਟਿੱਪਣੀਆਂ:

ਗੰਜ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੰਜ, (ਸੰਸਕ੍ਰਿਤ : कंज, खज्ज) \ ਪੁਲਿੰਗ : ੧. ਇੱਕ ਰੋਗ ਦਾ ਨਾਉਂ ਜਿਸ ਨਾਲ ਸਿਰ ਦੇ ਵਾਲ ਉੱਖੜ-ਜਾਂਦੇ ਹਨ ਅਤੇ ਫੇਰ ਨਹੀਂ ਆਉਂਦੇ; ੨. ਸਿਰ ਦੀ ਉਹ ਥਾਂ ਜਿੱਥੋਂ ਵਾਲ ਉੱਖੜ ਚੁਕੇ ਹੋਣ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 3389, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-16-10-38-15, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.