ਗੱਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੱਲ (ਨਾਂ,ਇ) ਬੋਲਿਆ ਹੋਇਆ ਕਥਨ; ਵਾਕ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 48348, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੱਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੱਲ [ਨਾਂਇ] ਬਾਤ, ਕਥਨ, ਬਾਤ-ਚੀਤ; ਮਸਲਾ , ਸਮੱਸਿਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 48332, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੱਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੱਲ ਸੰ. गल्ल. ਸੰਗ੍ਯਾ—ਕਪੋਲ. ਰੁਖ਼ਸਾਰ. ਗੰਡ । ੨ ਗਲ੍ਯ. ਗਲ (ਕੰਠ) ਨਾਲ ਹੈ ਜਿਸ ਦਾ
ਸੰਬੰਧ, ਬਾਤ. ਗੁਫ਼ਤਗੂ। ੩ ਸੰ. गल्ह् ਧਾ—ਦੋ ਦੇਣਾ. ਨਿੰਦਾ ਕਰਨਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 48062, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੱਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੱਲ, ਇਸਤਰੀ ਲਿੰਗ : ੧. ਸ਼ਬਦ ; ੨. ਵਾਕ, ਕਥਨ; ੩. ਬਾਤ, ਬਚਨ; ੪. ਆਖਾ; ੫. ਰਾਏ, ਕਿਆਸ, ਵਿਚਾਰ; ੬. ਚਰਚਾ, ਖ਼ਬਰ, ਅਫ਼ਵਾ ; ੭. ਸੁਨੇਹਾ; ੮. ਹਾਲ, ਮਾਮਲਾ, ਮਾਜਰਾ, ਘਟਨਾ, ਵਾਕਿਆ; ੯. ਵਜ੍ਹਾ, ਕਾਰਨ, ਸਬੱਬ; ੧੦. ਬਹਾਨਾ, ਢੁੱਚਰ; ੧੧. ਨਸੀਹਤ, ਸਿੱਖਿਆ, ਉਪਦੇਸ਼; ੧੨. ਭੇਤ, ਰਾਜ਼; ੧੩. ਵੱਡਾ ਕੰਮ, ਖੂਬੀ; ੧੪. ਢੰਗ, ਤਰੀਕਾ; ੧੫. ਕੰਮ; ੧੬. ਵਸਤੂ, ਚੀਜ਼; ੧੭. ਕਿੱਸਾ, ਕਹਾਣੀ; ੧੮. ਬੇਨਤੀ, ਅਰਜ਼, ਦਰਖ਼ਾਸਤ; ੧੯. ਤਦਬੀਰ, ਉਪਾਉ; ੨੦. ਮਤਲਬ, ਮਕਸਦ (‘ਕੀ’ ਨਾਲ ਆਵੇ); ੨੧. ਇੱਜ਼ਤ, ਸਾਖ, ਨੱਕ
–ਗੱਲ ਉਡਣਾ, ਮੁਹਾਵਰਾ : ਬੁਰੀ ਸ਼ੁਹਰਤ ਫੈਲ ਜਾਣਾ, ਬਦਨਾਮੀ ਹੋਣਾ
–ਗੱਲ ਉਡਾਉਣਾ, ਮੁਹਾਵਰਾ : ਬੁਰੀ ਸ਼ੁਹਰਤ ਫੈਲਾਉਣਾ, ਬਦਨਾਮੀ ਕਰਨਾ
–ਗਲ ਅੰਦਰ ਹੰਢਾਉਣਾ, ਮੁਹਾਵਰਾ : ਅੰਦਰੋ ਅੰਦਰ ਬਰਦਾਸ਼ਤ ਕਰਨਾ : ‘ਅੰਦਰ ਦੇ ਵਿੱਚ ਗਲ ਹੰਢਾਈ ਮੂੰਹੋਂ ਨਾ ਆਖ ਸੁਣਾਈ’ (ਦਮੋਦਰ)
–ਗੱਲ ਆਈ ਗਈ ਕਰਨਾ, ਮੁਹਾਵਰਾ :ਕੋਈ ਧਿਆਨ ਨਾ ਦੇਣਾ, ਭੁੱਲ ਜਾਣਾ
–ਗਲ ਆਣਨਾ, (ਪੋਠੋਹਾਰੀ) \ ਮੁਹਾਵਰਾ : ਗੱਲ ਕਰਨਾ ਜਾਂ ਸੁਣਾਉਣਾ; ‘ਆਸ਼ਕ ਤੇ ਮਾਹਸ਼ੂਕ ਮਿਲਣ ਦੀ ਨਵੀਂ ਨਵੀਂ ਗਲ ਆਂਦੀ’ (ਸੈਫੁਲਮੁਲੂਕ)
–ਗੱਲ ਸਿਰੇ ਚੜ੍ਹਨਾ, ਮੁਹਾਵਰਾ : ਕੰਮ ਦਾ ਪੂਰਨ ਹੋਣਾ, ਬਾਤ ਨਿੱਬੜਨਾ, ਮਾਮਲਾ ਨਿੱਬੜਨਾ
–ਗੱਲ ਸਿਰੇ ਚੜ੍ਹਾਉਣਾ, ਕਿਰਿਆ ਸਮਾਸੀ : ਕੰਮ ਪੂਰਾ ਕਰ ਦੇਣਾ, ਜੋ ਕਹਿਣਾ ਉਹ ਕਰ ਦੇਣਾ, ਨਿਬੇੜਾ ਕਰ ਦੇਣਾ, ਮਾਮਲਾ ਨਿਪਟਾ ਦੇਣਾ
–ਗੱਲ ਸਿਰੇ ਲੱਗਣਾ, ਮੁਹਾਵਰਾ : ਕੰਮ ਪੂਰਨ ਹੋਣਾ, ਗੱਲ ਨਿਬੇੜਨਾ
–ਗੱਲ ਸਿਰੇ ਲਾਉਣਾ, ਮੁਹਾਵਰਾ :ਕੰਮ ਪੂਰਾ ਕਰਨਾ, ਗੱਲ ਨਿਬੇੜਨਾ
–ਗੱਲ ਸੁਣੀ ਅਣਸੁਣੀ ਕਰਨਾ, ਮੁਹਾਵਰਾ :ਗੱਲ ਵਲ ਧਿਆਨ ਨਾ ਦੇਣਾ, ਸੁਣ ਕੇ ਪਰਵਾਹ ਨਾ ਕਰਨਾ
–ਗੱਲ ਹਲਾਉਣਾ,(ਪੋਠੋਹਾਰੀ) : ਗੱਲ ਸ਼ੁਰੂ ਕਰਨਾ, ਗੱਲ ਛੇੜਨਾ : ‘ਮੈਂ ਵੀ ਦੁਖੀਆ ਤੇਰੇ ਜੇਹਾ ਤਾਂ ਇਹ ਗਲ ਹਲਾਈ’
–ਗੱਲ ਹੁੱਲ ਜਾਣਾ, ਗੱਲ ਹੁੱਲਣਾ, ਮੁਹਾਵਰਾ : ਅਫਵਾਹ ਫੈਲਣਾ, ਚਰਚਾ ਹੋਣਾ
–ਗੱਲ ਹੋਈ ਪੁਰਾਣੀ ਬੁਕਲ ਮਾਰ ਮਾਰ ਤੁਰੀ ਸਵਾਣੀ, ਅਖੌਤ : ਕਿਸੇ ਕਸੂਰਵਾਰ ਦਾ ਕਸੂਰ ਪੁਰਾਣਾ ਹੋ ਜਾਣ ਤੇ ਉਸਦਾ ਸੱਚੇ ਬਣ ਬਣ ਬੈਠਣਾ
–ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਸ਼ਹਿਰੋਂ ਕਢਦੀ ਹਾਂ, ਅਖੌਤ : ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ ਨਹੀਂ ਤਾਂ ਨੁਕਸਾਨ ਉਠਾਉਣਾ ਪੈਂਦਾ ਹੈ
–ਗੱਲ ਕੱਟਨਾ, ਮੁਹਾਵਰਾ : ਕਿਸੇ ਨੂੰ ਗੱਲ ਕਰਦਿਆਂ ਵਿੱਚੋਂ ਟੋਕਣਾ
–ਗੱਲ ਕੱਥ, ਇਸਤਰੀ ਲਿੰਗ : ਬਾਤ ਚੀਤ, ਗੱਲ ਬਾਤ, ਬੋਲਚਾਲ
–ਗੱਲ ਕਲਾਮ (ਪੋਠਹਾਰੀ) \ ਇਸਤਰੀ ਲਿੰਗ : ਬਾਤ ਚੀਤ, ਗੱਲ ਬਾਤ
–ਗੱਲ ਕਾਹਦੀ (ਕੀ), ਅਵਯ : ਥੋੜੇ ਵਿੱਚ, ਮੁਕਦੀ ਗੱਲ, ਗਰਜ਼ ਇਹ, ਗਰਜ਼ੇ ਕਿ, ਤਾਂ ਤੇ
–ਗੱਲ ਖੁਲ੍ਹ ਜਾਣਾ, ਮੁਹਾਵਰਾ : ਭੇਤ ਲੱਗ ਜਾਣਾ, ਪਤਾ ਲੱਗ ਜਾਣਾ ਨਿਰਣਾ ਹੋ ਜਾਣਾ (ਗੱਲ ਦਾ)
–ਗੱਲ ਖੋਲ੍ਹਣਾ (ਖੋਲ੍ਹ ਲੈਣਾ), ਮੁਹਾਵਰਾ : ਗੱਲ ਦਾ ਫੈਸਲਾ ਕਰਨਾ, ਤੈਹ ਕਰਨਾ, ਸਪਸ਼ਟ ਕਰਨਾ
–ਗੱਲ ਗੱਲ ਤੇ, ਕਿਰਿਆ ਵਿਸ਼ੇਸ਼ਣ : ਬਾਤ ਬਾਤ ਤੇ
–ਗੱਲ ਗੱਲ ਵਿੱਚ, ਕਿਰਿਆ ਵਿਸ਼ੇਸ਼ਣ : ਹਰ ਗੱਲ ਵਿੱਚ
–ਗੱਲ ਗੁਆਉਣਾ, ਮੁਹਾਵਰਾ : ਕੰਮ ਖ਼ਰਾਬ ਕਰਨਾ
–ਗੱਲ ਘੜਨਾ, ਮੁਹਾਵਰਾ : ਝੂਠੀ ਗੱਲ ਬਣਾਉਣਾ
–ਗੱਲ ਘੁੱਟ ਕੇ ਰੱਖਣਾ, ਮੁਹਾਵਰਾ : ਗੱਲ ਗੁਪਤ ਰੱਖਣੀ, ਗੱਲ ਦਾ ਭੇਤ ਨਾ ਲੱਗਣ ਦੇਣਾ
–ਗੱਲ ਚੱਬ ਚੱਬ ਕੇ ਕਰਨਾ, ਮੁਹਾਵਰਾ : ੧. ਸ਼ੇਖੀ ਮਾਰਨਾ; ੨. ਅਸਲ ਤੇ ਸਪਸ਼ਟ ਗੱਲ ਨਾ ਕਰਨਾ
–ਗੱਲ ’ਚ ਬੋਲਣਾ, ਮੁਹਾਵਰਾ : ਬੋਲਦਿਆਂ ਟੋਕਣਾ
–ਗੱਲ ਚੱਲਣ ਨਾ ਦੇਣਾ, ਮੁਹਾਵਰਾ: ਦੂਜੇ ਨੂੰ ਗੱਲ ਨਾ ਕਰਨ ਦੇਣਾ
–ਗੱਲ ਚੁੱਕਣਾ, ਮੁਹਾਵਰਾ: ਝਗੜਾ ਵਧਾਉਣਾ, ਬਾਤ ਵਧਾਉਣਾ
–ਗੱਲ ਛੇੜਨਾ, ਮੁਹਾਵਰਾ : ਗੱਲ ਤੋਰਨਾ
–ਗੱਲ ਟਾਲਣਾ, ਮੁਹਾਵਰਾ : ਅਸਲ ਗੱਲ ਤੋਂ ਧਿਆਨ ਪਰੇ ਕਰਕੇ ਹੋਰ ਗੱਲ ਛੇੜਨਾ, ਧਿਆਨ ਨਾ ਦੇਣਾ
–ਗੱਲ ਟੁੱਕਣਾ (ਟੋਕਣਾ), ਮੁਹਾਵਰਾ : ਗੱਲ ਕੱਟਣਾ, ਵਿਚਾਲੇ ਬੋਲ ਪੈਣਾ
–ਗੱਲ ਠੰਢੀ ਪੈਣਾ, ਮੁਹਾਵਰਾ : ਕਿਸੇ ਗੱਲ ਜਾਂ ਮੁਆਮਲੇ ਦਾ ਦੱਬ ਜਾਣਾ
–ਗੱਲ ਢਿੱਲੀ ਛੋੜਨਾ, ਮੁਹਾਵਰਾ : ਕਿਸੇ ਮਾਮਲੇ ਵਿੱਚ ਸੁਸਤੀ ਕਰਨੀ
–ਗੱਲ ਢੁਕਣਾ, ਮੁਹਾਵਰਾ : ਗੱਲ ਜਚਣਾ, ਜਵਾਬ ਸੁਝਣਾ
–ਗੱਲ ਤੁਰਨਾ, ਮੁਹਾਵਰਾ : ਚਰਚਾ ਹੋਣੀ, ਆਮ ਜ਼ਿਕਰ ਚਲਣਾ : ‘ਤੁਰੀਆਂ ਝੰਗ ਸਿਆਲਾਂ ਦੇ ਵਿੱਚ ਗੱਲਾਂ’ (ਹੀਰ ਮੁਕਬਲ)
–ਗੱਲ ਤੇ ਮਿੱਟੀ ਪਾਉਣਾ, ਮੁਹਾਵਰਾ : ਮਾਮਲੇ ਦਾ ਖ਼ਿਆਲ ਨਾ ਕਰਨਾ, ਗੱਲ ਚਲਾਉਣਾ
–ਗੱਲ ਤੋਂ ਫਿਰ ਜਾਣਾ, ਮੁਹਾਵਰਾ : ਵਾਅਦੇ ਤੋਂ ਮੁਕਰ ਜਾਣਾ, ਬਚਨ ਪੂਰਾ ਨਾ ਕਰਨਾ
–ਗੱਲ ਦਾ ਗਲਾਣ ਬਣਨਾ, ਮੁਹਾਵਰਾ : ਬਾਤ ਦਾ ਬਤੰਗੜ ਬਣਨਾ
–ਗੱਲ ਦਿਲ ਨਾ ਲੱਗਣਾ, ਮੁਹਾਵਰਾ : ਯਕੀਨ ਨਾ ਆਉਣਾ
–ਗੱਲ ਦਿਲ ਲੱਗਣਾ, ਮੁਹਾਵਰਾ : ਗੱਲ ਸਹੀ ਪਰਤੀਤ ਹੋਣਾ, ਗੱਲ ਦਾ ਠੀਕ ਜਚਣਾ
–ਗੱਲ ਦੇ ਸਿਰ ਹੋਣਾ (ਮਲਵਈ), ਮੁਹਾਵਰਾ : ਗੱਲ ਤੋਂ ਜਾਣੂ ਹੋਣਾ, ਕਿਸੇ ਗੱਲ ਤੋਂ ਵਾਕਫ਼ ਹੋਣਾ
–ਗੱਲ ਦੇਣਾ, (ਲਹਿੰਦੀ) / ਪੁਲਿੰਗ : ਸੁਨੇਹਾ ਦੇਣਾ, ਗੱਲ ਸੁਣਾਉਣਾ
–ਗੱਲ ਨਾ ਅੰੜਨਾ (ਅਹੁੜਨਾ), ਮੁਹਾਵਰਾ : ਕੁਝ ਨਾ ਸੁਝਣਾ, ਬੋਲ ਨਾ ਸਕਣਾ
–ਗੱਲ ਨਾ ਸਿਟਣਾ, ਮੁਹਾਵਰਾ : ਆਖੇ ਦੀ ਕਦਰ ਕਰਨਾ
–ਗੱਲ ਨਾ ਕਹਾਣੀ ਨਾ, ਕੋਈ ਕੰਮ ਦੀ ਗੱਲ ਬਾਤ ਨਾ ਹੋਣਾ
–ਗੱਲ ਨਾ ਕਰਨਾ, ਮੁਹਾਵਰਾ : ਘੁਮੰਡ ਕਾਰਨ ਨਾ ਬੋਲਣਾ ਗੱਲ ਨਾ ਗਿਆਤ, ਅਕਲ ਨਾ ਮੌਤ
–ਗੱਲ ਨਾ ਗੁਆਉਣਾ, ਮੁਹਾਵਰਾ : ਦਿਲ ਵਿੱਚ ਕੀਨਾ ਰੱਖਣਾ
–ਗੱਲ ਨਾ ਗੌਲਣਾ, ਕਿਰਿਆ ਸਕਰਮਕ : ਪਰਵਾਹ ਨਾ ਕਰਨਾ, ਕੋਈ ਗੱਲ ਨਾ ਸੁਣਨਾ, ਗੱਲ ਵੱਲ ਧਿਆਨ ਨਾ ਦੇਣਾ
–ਗੱਲ ਨਾ ਪਚਣਾ, ਮੁਹਾਵਰਾ : ਭੇਦ ਨਾ ਰੱਖਿਆ ਜਾ ਸਕਣਾ
–ਗੱਲ ਨਾ ਪੁੱਛਣਾ, ਮੁਹਾਵਰਾ :੧. ਪਤਾ ਨਾ ਲੈਣਾ, ਸਾਰ ਨਾ ਲੈਣਾ, ਧਿਆਨ ਨਾ ਦੇਣਾ; ੨. ਆਉ ਭਗਤ ਨਾ ਕਰਨਾ, ਬਾਤ ਨਾ ਪੁੱਛਣਾ
–ਗੱਲ ਨਾ ਫੇਰਨਾ, ਮੁਹਾਵਰਾ : ਕਹਿਣਾ ਜਾਂ ਹੁਕਮ ਮੰਨਣਾ, ਹੁਕਮ ਅਦੂਲੀ ਨਾ ਕਰਨਾ
–ਗੱਲ ਨਾ ਫੋਲਣਾ, ਮੁਹਾਵਰਾ : ਬਹੁਤੀ ਪੁੱਛ ਗਿਛ ਨਾ ਕਰਨਾ
–ਗੱਲ ਨਾ ਬਾਤ, ਅਵਯ : ਕੋਈ ਗੱਲ ਨਾ ਹੋਣ ਦਾ ਭਾਵ
–ਗੱਲ ਨਿਕਲ ਜਾਣਾ (ਨਿਕਲਣਾ), ਮੁਹਾਵਰਾ : ਭੇਦ ਖੁਲ੍ਹ ਜਾਣਾ
–ਗੱਲ ਪਚਣਾ, ਮੁਹਾਵਰਾ : ਭੇਤ ਜ਼ਾਹਿਰ ਨਾ ਕਰਨਾ
–ਗੱਲ ਪਰਤਾਉਣਾ, ਮੁਹਾਵਰਾ : ਗੱਲ ਮੋੜਨਾ, ਫ਼ਰਮਾਇਸ਼ ਪੂਰੀ ਨਾ ਕਰਨਾ
–ਗੱਲ ਪੱਲੇ ਬੰਨ੍ਹਣਾ,ਮੁਹਾਵਰਾ : ਕਿਸੇ ਦੀ ਆਖੀ ਗੱਲ ਯਾਦ ਰੱਖਣਾ
–ਗੱਲ ਪੀਣਾ, ਮੁਹਾਵਰਾ : ਬਰਦਾਸ਼ਤ ਕਰਨਾ
–ਗੱਲ ਫਟਾਕੀ , ਇਸਤਰੀ ਲਿੰਗ : ਸ਼ੇਖੀ ਮਾਰਨ ਦਾ ਭਾਵ, ਡੀਂਗ
–ਗੱਲ ਬਣਨਾ, ਮੁਹਾਵਰਾ :ਕਾਰਜ ਰਾਸ ਹੋਣਾ, ਕੰਮ ਸਿਰੇ ਚੜ੍ਹਨ ਦੀ ਆਸ ਹੋਣਾ
–ਗੱਲ ਬਣਾਉਣਾ, ਮੁਹਾਵਰਾ :ਤੁਹਮਤ ਲਾਉਣਾ
–ਗੱਲ ਬਾਤ, ਇਸਤਰੀ ਲਿੰਗ : ਗੱਲ ਕਥ, ਬਾਤਚੀਤ
–ਗੱਲ ਬੁਝਣਾ ,ਮੁਹਾਵਰਾ :ਗੱਲ ਸੁਣਨਾ, ਗੱਲ ਸਮਝਣਾ
–ਗੱਲ ਭੁੰਜੇ ਨਾ ਪੈਣ ਦੇਣਾ, ਮੁਹਾਵਰਾ : ਆਖੀ ਹੋਈ ਗੱਲ ਦੀ ਕਦਰ ਪਾ ਕੇ ਉਸ ਉਤੇ ਅਮਲ ਕਰਨਾ
–ਗੱਲ ਮਾਰ ਦੇਣਾ, ਮੁਹਾਵਰਾ : ਬੇਥਵੀ ਮਾਰਨਾ
–ਗੱਲ ਮੁਕਣਾ, ਮੁਹਾਵਰਾ : ਫੈਸਲਾ ਹੋਣਾ, ਨਿਪਟਾਰਾ ਹੋਣਾ
–ਗੱਲ ਮੁਕਾਉਣਾ, (ਪੋਠੋਹਾਰੀ) \ ਮੁਹਾਵਰਾ : ਫੈਸਲਾ ਕਰਨਾ, ਬਾਤ ਖ਼ਤਮ ਕਰਨਾ : ‘ਓੜਕ ਗੱਲ ਮੁਕਾਵਾਂ ਏਥੇ ਆਣ ਲੱਗਾ ਇਸ ਟਾਪੂ’ (ਸੈਫੁਲਮੁਲੂਕ)
–ਗੱਲ ਮੂੰਹੋਂ ਕੱਢਣਾ, ਮੁਹਾਵਰਾ : ਬੋਲਣਾ, ਕੁਝ ਕਹਿਣਾ
–ਗੱਲ ਰਹਿ ਜਾਣਾ, ਮੁਹਾਵਰਾ :ਇੱਜ਼ਤ ਰਹਿ ਜਾਣਾ, ਸਾਖ ਰਹਿਣਾ, ਨੱਕ ਰਹਿ ਜਾਣਾ
–ਗੱਲ ਰੱਖਣਾ, ਮੁਹਾਵਰਾ :੧. ਕਹਿਣਾ ਮੰਨਣਾ; ੨. ਮਨ ਰੱਖਣਾ
–ਗੱਲ ਰੜਕਣਾ, ਮੁਹਾਵਰਾ :ਕੋਈ ਕਹੀ ਗੱਲ ਚੁਭਦੀ ਰਹਿਣਾ
–ਗੱਲ ਲੰਮੀ ਪੈਣਾ, ਮੁਹਾਵਰਾ :ਮਾਮਲਾ ਖਟਾਈ ਵਿੱਚ ਪੈਣਾ, ਮਾਮਲਾ ਲਮਕ ਜਾਣਾ
–ਗੱਲ ਲੜ ਬੰਨ੍ਹਣਾ, ਮੁਹਾਵਰਾ :੧. ਕਿਸੇ ਦੀ ਆਖੀ ਗੱਲ ਯਾਦ ਰੱਖਣਾ; ੨. ਵਾਹਦਾ ਯਾਦ ਰੱਖਣਾ
–ਗੱਲ ਲਾਈਏ ਗਿੱਟੇ, ਕੋਈ ਰੋਵੇ ਤੇ ਕੋਈ ਪਿੱਟੇ, ਅਖੌਤ : ਜਦੋਂ ਕਿਸੇ ਦੀ ਗੁੱਸੇ ਗਿੱਲੇ ਨੂੰ ਬੇਧਿਆਨ ਕਰਕੇ ਕੋਈ ਚੋਟ ਵਾਲੀ ਗੱਲ ਆਖੀ ਜਾਵੇ ਤਾਂ ਆਖਦੇ ਹਨ
–ਗੱਲ ਵਢਣੀ, ਮੁਹਾਵਰਾ : ਕਿਸੇ ਦੀ ਕਹੀ ਗੱਲ ਤੋਂ ਉਲਟ ਚਲਣਾ ਉਲਟ ਕਹਿਣਾ
–ਗੱਲ ਵਧਣਾ, ਮੁਹਾਵਰਾ : ਲੜਾਈ ਹੋ ਜਾਣਾ, ਝਗੜਾ ਹੋ ਜਾਣਾ, ਤਕਰਾਰ ਹੋਣਾ
–ਗੱਲ ਵਧਾਉਣਾ, ਮੁਹਾਵਰਾ : ਲੜਾਈ ਕਰਨਾ
–ਗੱਲ ਵਲਾਉਣਾ, (ਲਹਿੰਦੀ) / ਮੁਹਾਵਰਾ :ਗੱਲ ਟਾਲ ਦੇਣਾ, ਹੋਰ ਦੀ ਹੋਰ ਹੀ ਗੱਲ ਛੇੜ ਲੈਣਾ, ਟਾਕ ਜਾਣਾ
–ਗੱਲ ਵਿਗੜਨਾ, ਮੁਹਾਵਰਾ : ਬਣਦਾ ਕੰਮ ਖਰਾਬ ਹੋ ਜਾਣਾ
–ਗੱਲ ਵਿੱਚੋਂ ਗੱਲ ਕੱਢਣਾ (ਤੁਰਨਾ ਜਾਂ ਨਿਕਲਣਾ), ਮੁਹਾਵਰਾ : ਚੱਲ ਰਹੀ ਗੱਲ ਵਿੱਚੋਂ ਨਵਾਂ ਪਰਸੰਗ ਛੇੜਨਾ, ਇੱਕ ਬਾਤ ਵਿੱਚੋਂ ਦੂਜੀ ਬਾਤ ਛੇੜਨਾ, ਵਾਧਾ ਵਧਾਉਣਾ
–ਗੱਲਾਂ ਗੱਲਾਂ ’ਚ ਉਡਾਉਣਾ, ਮੁਹਾਵਰਾ : ਗੱਲਾਂ ਨਾਲ ਹੀ ਟਾਲਣਾ
–ਗੱਲਾਂ ਗੱਲਾਂ ਵਿੱਚ, ਕਿਰਿਆ ਵਿਸ਼ੇਸ਼ਣ : ਗੱਲਾਂ ਕਰਦਿਆਂ ਕਰਦਿਆਂ
–ਗੱਲਾਂ ’ਚ ਆਉਣਾ, ਮੁਹਾਵਰਾ : ਕਿਸੇ ਦੀ ਚਲਾਕੀ ਵਿੱਚ ਫਸਣਾ
–ਗੱਲਾਂ ਰਲਣਾ, ਮੁਹਾਵਰਾ : ਚਰਚਾ ਹੋਣਾ, ਕਾਨਾ ਫੂਸੀ ਸ਼ੁਰੂ ਹੋਣਾ, ਜ਼ਿਕਰ ਹੋਣਾ (ਸ਼ਾਹ ਮੁਹੰਮਦ)
–ਗੱਲਾਂ ਚੋ ਗੱਲ, ਇਸਤਰੀ ਲਿੰਗ : ਕੋਈ ਜ਼ਰੂਰੀ ਗੱਲ, ਉਚੇਚੀ ਗੱਲ
–ਗੱਲਾਂ ਛਾਂਟਣਾ, ਮੁਹਾਵਰਾ : ਗੱਲਾਂ ਮਾਰਨਾ
–ਗੱਲਾਂ ਦਾ ਖੱਟਿਆ ਖਾਣਾ, ਮੁਹਾਵਰਾ : ਬਹੁਤੀਆਂ ਗੱਲਾਂ ਕਰ ਕੇ ਆਪਣਾ ਗੁਜ਼ਾਰਾ ਕਰਨਾ
–ਗੱਲਾਂ ਦਾ ਗਲ੍ਹਾਧੜ (ਗਲੋਕੜ ਪਾਡਾ), ਵਿਸ਼ੇਸ਼ਣ / ਪੁਲਿੰਗ : ਬਹੁਤੀਆਂ ਗੱਲਾਂ ਕਰਨ ਵਾਲਾ, ਬਾਤੂਨੀ
–ਗੱਲਾਂ ਨਾਲ ਘਰ ਪੂਰਾ ਕਰਨਾ, ਮੁਹਾਵਰਾ : ਜ਼ੁਬਾਨੀ ਗੱਲਾਂ ਨਾਲ ਟਾਲਣਾ ਜਾਂ ਸੰਤੁਸ਼ਟ ਕਰਨਾ
–ਗੱਲਾਂ ਨਾਲ ਲੈ ਦੇ ਜਾਣਾ, (ਲਹਿੰਦੀ) / ਮੁਹਾਵਰਾ : ਗੱਲਾਂ ਵਿੱਚ ਹੀ ਰੋਹਬ ਪਾ ਜਾਣਾ, ਲਾ ਜਵਾਬ ਕਰ ਜਾਣਾ
–ਗੱਲਾਂ ਪਟਾਕਣਾ, ਕਿਰਿਆ ਸਮਾਸੀ : ਬਹੁਤੀਆਂ ਗੱਲਾਂ ਮਾਰਨਾ
–ਗੱਲਾਂ ਬਣਾਉਣਾ, ਮੁਹਾਵਰਾ :੧. ਝੂਠੀਆਂ ਤੁਹਮਤਾਂ ਲਾਉਣਾ; ੨. ਬਹਾਨੇ ਘੜਨਾ; ੩. ਬੇਮਤਲਬ ਗੱਲਾਂ ਕਰਨਾ
–ਗੱਲਾਂ ਮਠੋਰਨਾਂ, ਮੁਹਾਵਰਾ :ਚੱਬ ਚੱਬ ਕੇ ਗੱਲਾਂ ਕਰਨਾ
–ਗੱਲਾਂ ਮਾਰਨਾ, ਮੁਹਾਵਰਾ : ਫ਼ਜ਼ੂਲ ਬੋਲਣਾ, ਵਿਅਰਥ ਬਕਵਾਸ ਕਰਨਾ
–ਗੱਲਾਂ ਵਾਲਾ, ਵਿਸ਼ੇਸ਼ਣ :ਬਹੁਤੀਆਂ ਗੱਲਾਂ ਕਰਨ ਵਾਲਾ, ਗਲਾਧੜ
–ਗੱਲੀਂ ਠਗਣਾ, ਮੁਹਾਵਰਾ : ਗੱਲੀਂ ਲਾ ਕੇ ਆਪਣਾ ਕੰਮ ਕੱਢ ਲੈਣਾ
–ਗੱਲੀਂ ਬਾਤੀਂ ਕੰਮ ਸਾਧਨਾ, ਮੁਹਾਵਰਾ : ਅਮਲੀ ਤੌਰ ਤੇ ਕੁਝ ਨਾ ਕਰਨਾ, ਗੱਪਾਂ ਮਾਰਨਾ
–ਗੱਲੀਂ ਬਾਤੀਂ ਘਰ ਪੂਰਾ ਕਰਨਾ, ਮੁਹਾਵਰਾ : ਅਮਲੀ ਤੌਰ ਤੇ ਕੁਝ ਨਾ ਕਰਨਾ, ਗੱਪਾਂ ਮਾਰਨਾ
–ਗੱਲੀਂ ਬਾਤੀਂ ਮੈ ਵੱਡੀ ਕਰਤੂਤੀਂ ਵੱਡੀ ਜਠਾਣੀ, ਅਖੌਤ : ਜਦੋਂ ਕੋਈ ਆਦਮੀ ਕੇਵਲ ਗੱਲੀਂ ਬਾਤੀਂ ਘਰ ਪੂਰਾ ਕਰੇ ਤੇ ਕੰਮ ਕੁਝ ਨਾ ਕਰੇ ਤਾਂ ਕਹਿੰਦੇ ਹਨ
–ਗੱਲੀਂ ਲਾਉਣਾ (ਲਾਣਾ), ਮੁਹਾਵਰਾ : ਕਿਸੇ ਨੂੰ ਗੱਲਾਂ ਵਿੱਚ ਰੁਝਾਉਣਾ ਜਾਂ ਉਲਝਾਉਣਾ
–ਗੱਲੀਂ ਵੱਡੇ ਅਸੀਂ ਤੇ ਕਰਤੂਤੀਂ ਵੱਡੇ ਤੁਸੀਂ, ਅਖੌਤ : ਗੱਲੀਂ ਬਾਤੀਂ ਮੈਂ ਵੱਡੀ ਕਰਤੂਤੀਂ ਵੱਡੀ ਜਿਠਾਣੀ
–ਗੱਲੇ ਕੱਥੇ, ਕਿਰਿਆ ਵਿਸ਼ੇਸ਼ਣ : ਹਰ ਗੱਲ ਤੋਂ
–ਗੱਲੇ ਗੱਲੇ, ਕਿਰਿਆ ਵਿਸ਼ੇਸ਼ਣ : ਹਰ ਗੱਲ ਤੇ, ਹਰ ਗੱਲ ਵਿੱਚ
–ਗੱਲੇ ਗੱਲ, ਇਸਤਰੀ ਲਿੰਗ : ਬਾਤ ਵਿੱਚੋਂ ਬਾਤ, ਗੱਲ ਚੋਂ ਗੱਲ
–ਗੱਲੋਂ ਢੀਲ ਹਲਾਣਾ, (ਪੋਠੋਹਾਰੀ) \ ਮੁਹਾਵਰਾ : ਚਲਦੀ ਹੋਈ ਗੱਲ ਵਿੱਚ ਹੋਰ ਗੱਲ ਛੇੜ ਦੇਣਾ : ਜਾਂ ਬੈਠੇ ਤਾਂ ਪੁੱਛਣ ਲੱਗਾ ਗੱਲੋਂ ਗੱਲ ਹਲਾਂਦੇ (ਸੈਫੁਲਮੁਲੂਕ)
–ਗੱਲੋ ਗੱਲੀ, ਕਿਰਿਆ ਵਿਸ਼ੇਸ਼ਣ : ਗੱਲਾਂ ਗੱਲਾਂ ਵਿੱਚ, ਸਹਿਜ ਸੁਭਾਉ
–ਗੱਲੋਂ ਗਲੈਣ ਕਰਨਾ, ਮੁਹਾਵਰਾ : ਬਾਤ ਦਾ ਬਤੰਗੜ ਬਣਾਉਣਾ : ‘ਗੱਲੋਂ ਕਰਨ ਗਲੈਣ ਮੁਹੰਮਦ ਆਣ ਚੜ੍ਹਨ ਜਦ ਘੋੜੇ, ਸ਼ਾਇਰ ਤੇ ਦਰਿਆ ਦੋਹਾਂ ਦੇ ਵਹਿਣ ਨਾ ਜਾਂਦੇ ਮੋੜੇ’ (ਸੈਫੁਲਮੁਲੂਕ)
–ਗਲੋਂ ਗਲੈਣ ਤੇ ਅਗੋਂ ਅਗੈਣ, ਅਖੌਤ : ‘ਰਾਈ ਦਾ ਪਹਾੜ’ ਜਾਂ ‘ਖੰਭਾਂ ਦੀਆਂ ਡਾਰਾਂ ਬਣਾ ਦੇਣੀਆਂ’
–ਗੱਲੋਂ ਫਿਰਨਾ, ਮੁਹਾਵਰਾ : ਇਕਰਾਰੋਂ ਮੁਕਰਨਾ
–ਅੱਖ ਨਾਲ ਗੱਲ ਕਰਨਾ, ਮੁਹਾਵਰਾ : ਅੱਖ ਨਾਲ ਇਸ਼ਾਰਾ ਕਰਨਾ, ਅੱਖ ਦੇ ਇਸ਼ਾਰੇ ਨਾਲ ਗੱਲ ਸਮਝਾ ਜਾਣਾ
–ਆਪਣੀ ਗੱਲ ਰੱਖਣਾ, ਮੁਹਾਵਰਾ : ਜ਼ਿੱਦ ਕਰਨਾ, ਹਠ ਕਰਨਾ
–ਇੱਕ ਗੱਲ, ਕਿਰਿਆ ਵਿਸ਼ੇਸ਼ਣ :ਗੱਲ ਇਹ, ਗੱਲ ਕੀ, ਮੁਕਦੀ ਗੱਲ
–ਇੱਕੋ ਗੱਲ, ਇਸਤਰੀ ਲਿੰਗ : ੧. ਸਮਾਨ ਭਾਵ; ੨. ਇੱਕ ਕੀਮਤ ਰੱਖਣ ਜਾਂ ਲੈਣ ਦਾ ਭਾਵ
–ਕੰਨ ਪਈ ਗੱਲ ਨਾ ਸੁਣਾਈ ਦੇਣਾ, ਮੁਹਾਵਰਾ :ਬਹੁਤ ਰੌਲਾ ਪੈਣਾ, ਬੇਹਦ ਸ਼ੋਰ ਪੈਣਾ
–ਕਿਸੇ ਗੱਲ ਜੋਗਾ ਨਾ ਹੋਣਾ, ਮੁਹਾਵਰਾ : ਕਿਸੇ ਕਾਬਲ ਨਾ ਹੋਣਾ, ਕੁਝ ਕਰਨ ਦੇ ਯੋਗ ਨਾ ਹੋਣਾ
–ਘੋਟ ਘੋਟ ਕੇ ਗੱਲਾਂ ਕਰਨਾ, ਮੁਹਾਵਰਾ : ਚੱਬ ਚੱਬ ਕੇ ਗੱਲਾਂ ਕਰਨਾ, ਨਖ਼ਰੇ ਨਾਲ ਗੱਲਾਂ ਕਰਨਾ
–ਚੱਜ ਦੀ ਗੱਲ, ਇਸਤਰੀ ਲਿੰਗ : ਕੰਮ ਦੀ ਗੱਲ, ਅਕਲ ਦੀ ਗੱਲ
–ਚੱਬ ਚੱਬ ਕੇ ਗੱਲਾਂ ਕਰਨਾ, ਮੁਹਾਵਰਾ : ਨੱਖਰੇ ਨਾਲ ਗੱਲਾਂ ਕਰਨਾ
–ਜਿਸ ਨਾਲ ਕਰਾਂ ਗੱਲਾਂ ਉਸੇ ਨਾਲ ਉੱਠ ਚੱਲਾਂ, ਅਖੌਤ : ਜਦੋਂ ਕੋਈ ਬਾਹਰਲੀਆਂ ਗੱਲਾਂ ਕਰਦਾ ਹੋਇਆ ਆਪਣੇ ਕੰਮ ਨੂੰ ਭੁਲ ਜਾਵੇ ਤਾਂ ਕਹਿੰਦੇ ਹਨ
–ਤੱਤ ਭੜੱਤੀ ਗੱਲ, ਇਸਤਰੀ ਲਿੰਗ : ਜਵਾਬ ਵਜੋਂ ਤੁਰੰਤ ਕਹੀ ਗੱਲ
–ਮੂੰਹ ਆਈ ਗੱਲ, ਇਸਤਰੀ ਲਿੰਗ : ਕਹੀ ਜਾਣ ਵਾਲੀ ਗੱਲ, ਸੱਚੀ ਗੱਲ
–ਮੂੰਹ ਤੇ ਗੱਲ ਕਹਿਣਾ, ਮੁਹਾਵਰਾ : ਰੂਬਰੂ ਹੋ ਕਹਿਣਾ, ਸਾਫ਼ ਤੇ ਸੱਚੀ ਗੱਲ ਆਖਣਾ
–ਮੂੰਹ ਪਾੜ (ਫਾੜ) ਕੇ ਗੱਲ ਕਰਨਾ, ਮੁਹਾਵਰਾ :ਮੂੰਹ ਫਟ ਹੋਣਾ
–ਲਾ ਕੇ ਗੱਲ ਕਹਿਣਾ, ਮੁਹਾਵਰਾ :ਚੁਭਵੀਂ ਗੱਲ ਕਹਿਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 113, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-12-07-39, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First