ਚਿਮਨੀ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Chimney (ਚਿਮਨਿ) ਚਿਮਨੀ: (i) ਚਟਾਨ ਵਿੱਚ ਇਕ ਖੜੇ-ਦਾਅ ਤੰਗ ਦਰਾੜ ਜਾਂ ਸੁਰਾਖ (volcanic vent) ਜਿਸ ਰਾਹੀਂ ਜਵਾਲਾਮੁਖੀ ਦਾ ਲਾਵਾ ਬਾਹਰ ਆਉਂਦਾ ਹੈ। (ii) ਸਤ੍ਹਾ ਤੋਂ ਭੂਮੀਗਤ ਗੁਫਾ ਤੱਕ ਪਹੁੰਚਣ ਵਾਲਾ ਖੜ੍ਹਵਾਂ ਖੁੱਲ੍ਹਾ ਸੁਰਾਖ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2553, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਚਿਮਨੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਿਮਨੀ [ਨਾਂਇ] ਇੱਟਾਂ/ਪੱਥਰ/ਲੋਹੇ ਆਦਿ ਦੀ ਵਸਤੂ ਜਿਸ ਦੁਆਰਾ ਧੂੰਆਂ ਬਾਹਰ ਕੱਢਿਆ ਜਾਂਦਾ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2545, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚਿਮਨੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਚਿਮਨੀ. ਇੱਕ ਜੱਟ ਗੋਤ. ਖਰਲ ਜਾਤਿ ਦੀ ਇੱਕ ਸ਼ਾਖ਼। ੨ Chimney. ਲੈਂਪ. ਭੱਠੀ , ਅੰਗੀਠੀ ਆਦਿ ਦਾ ਧੂੰਆਂ ਖਿੱਚਣ ਵਾਲੀ ਨਲਕੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2455, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚਿਮਨੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚਿਮਨੀ, (ਅੰਗਰੇਜ਼ੀ : Chimney; ਫ਼ਰਾਂਸੀਸੀ : Cheminee; ਲਾਤੀਨੀ : Cominus; ਯੂਨਾਨੀ : Keminos=ਭੱਠੀ) \ ਇਸਤਰੀ ਲਿੰਗ : ੧. ਲੰਪ ਜਾਂ ਲਾਲਟੋਣ ਦਾ ਗੋਲ ਸ਼ੀਸ਼ਾ ਜੋ ਬੱਤੀ ਨੂੰ ਹਵਾ ਲੱਗਣ ਤੋਂ ਬਚਾਉਂਦਾ ਹੈ; ੨. ਧੂੰ-ਕਸ਼, ਭੱਠੀ ਜਾਂ ਇੰਜਣ ਵਿੱਚੋਂ ਧੂੰਆਂ ਜਾਂ ਭਾਫ ਨਿਕਲਣ ਦਾ ਰਾਹ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 10, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-02-13-12-01-14, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First