ਚੁਟਕੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੁਟਕੀ (ਨਾਂ,ਇ) ਹੱਥ ਦੇ ਅੰਗੂਠੇ ਅਤੇ ਵਿਚਕਾਰਲੀ ਉਂਗਲ ਦੇ ਚਟਕਾਉਣ ਤੋਂ ਪੈਦਾ ਹੋਈ ਅਵਾਜ਼
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚੁਟਕੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੁਟਕੀ [ਨਾਂਇ] ਅੰਗੂਠੇ ਅਤੇ ਇੱਕ ਉਂਗਲੀ ਦੇ ਚਟਕਾਉਣ ਨਾਲ਼ ਪੈਦਾ ਹੋਈ ਅਵਾਜ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2780, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੁਟਕੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਚੁਟਕੀ. ਸੰਗ੍ਯਾ—ਅੰਗੂਠੇ ਅਤੇ ਮਧ੍ਯਮਾ ਅੰਗੁਲਿ ਦੇ ਮੇਲ ਤੋਂ ਕੀਤੀ ਹੋਈ ਧੁਨੀ. ਸੰ. ਛੋਟਿਕਾ। ੨ ਉਤਨੀ ਵਸਤੁ ਜੋ ਅੰਗੂਠੇ ਅਤੇ ਤਰਜਨੀ ਅੰਗੁਲਿ ਵਿੱਚ ਆ ਸਕੇ. ਜਿਵੇਂ—ਚੁਟਕੀਭਰ ਲੂਣ । ੩ ਚੂੰਢੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੁਟਕੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚੁਟਕੀ, (ਟਾਕਰੀ \ ਬੰਗਾਲੀ \ ਹਿੰਦੀ \ ਸਿੰਧੀ \ ਗੁਜਰਾਤੀ : चुटकी; ਕਾਨੁ-चिटिके ਜਾਂ ਸ਼ਬਦਾਨੁਕ੍ਰਿਤੀ) \ ਇਸਤਰੀ ਲਿੰਗ : ੧. ਅੰਗੂਠੇ ਅਤੇ ਉਸ ਦੇ ਨਾਲ ਦੀ ਜਾਂ ਵਿਚਕਾਰਲੀ ਉਂਗਲੀ ਨੂੰ ਮਿਲਾਉਣ ਦੀ ਹਾਲਤ; ੨. ਅੰਗੂਠੇ ਅਤੇ ਉਸਦੇ ਨਾਲ ਦੀਆਂ ਵਿਚਕਾਰਲੀਆਂ ਉਂਗਲਾਂ ਦੇ ਚਟਕਾਉਣ ਤੋਂ ਪੈਦਾ ਹੋਈ ਆਵਾਜ਼; ੩.ਅੰਗੂਠੇ ਅਤੇ ਉਸ ਨਾਲ ਦੀ ਜਾਂ ਵਿਚਕਾਰਲੀ ਉਂਗਲ ਦੇ ਦਰਮਿਆਨ ਜਿੰਨੀ ਕੋਈ ਚੀਜ ਆ ਜਾਵੇ, ਚੁੰਢੀ ; ੪. ਕਾਠ ਜਾਂ ਧਾਤ ਆਦਿ ਦੀ ਬਣੀ ਹੋਈ ਕਾਗਜ਼ ਆਦਿ ਫੜਨ ਵਾਲੀ ਚੂੰਢੀ; ੫. ਉਂਗਲਾਂ ਵਿੱਚ ਲੈ ਕੇ ਕਪੜੇ ਨੂੰ ਚੁਣਨ ਦੀ ਇੱਕ ਵਿਧੀ
–ਚੁਟਕੀ ਕੁ, ਵਿਸ਼ੇਸ਼ਣ : ਬਹੁਤ ਘਟ ਮਾਤਰਾ ਵਿੱਚ, ਚੂੰਢੀ ਭਰ, ਬਹੁਤ ਥੋੜਾ, ਬਹੁਤ ਘੱਟ
–ਚੁਟਕੀ ਚੁਟਕੀ, ਕਿਰਿਆ ਵਿਸ਼ੇਸ਼ਣ : ਥੋੜਾ ਥੋੜਾ
–ਚੁਟਕੀ ਪੁਆਉਣਾ, ਮੁਹਾਵਰਾ : ਅੱਖਾਂ ਵਿੱਚ ਦਵਾਈ ਪੁਵਾਉਣਾ
–ਚੁਟਕੀ ਭਰਨਾ, ਮੁਹਾਵਰਾ : ਚੂੰਢੀ ਵੱਢਣਾ
–ਚੁਟਕੀ ਮਾਰਨਾ (ਵਜਾਉਣਾ), ਕਿਰਿਆ ਸਕਰਮਕ : ਉਂਗਲੀਆਂ ਵਜਾਉਣਾ, ਅੰਗੂਠੇ ਅਤੇ ਉਂਗਲੀਆਂ ਦੁਆਰਾ ਚੁਟ ਚੁਟ ਦੀ ਆਵਾਜ਼ ਪੈਦਾ ਕਰਨਾ
–ਚੁਟਕੀ ਵਿੱਚ, ਕਿਰਿਆ ਵਿਸ਼ੇਸ਼ਣ : ਬਹੁਤ ਛੇਤੀ, ਝੱਟ ਪੱਟ, ਫ਼ੌਰਨ, ਤੁਰਤ ਫੁਰਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 5, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-02-21-12-17-11, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First