ਜਿੰਦਵੜੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਜਿੰਦਵੜੀ. ਦੇਖੋ, ਗੁਰੂਆਣਾਅਤੇ ਜੰਦਵੜੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1972, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਿੰਦਵੜੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜਿੰਦਵੜੀ (ਪਿੰਡ): ਪੰਜਾਬ ਦੇ ਰੋਪੜ ਜ਼ਿਲ੍ਹੇ ਦਾ ਇਕ ਪਿੰਡ ਜੋ ਆਨੰਦਪੁਰ ਤੋਂ 14 ਕਿ.ਮੀ. ਪੱਛਮ ਵਾਲੇ ਪਾਸੇ ਹੈ। ਇਕ ਵਾਰ ਬਾਬਾ ਗੁਰਦਿੱਤਾ ਜੀ ਨੇ ਇਥੇ ਇਕ ਮੋਈ ਹੋਈ ਗਊ ਨੂੰ ਜਿਵਾਇਆ। ਜਦੋਂ ਇਸ ਗੱਲ ਦਾ ਪਤਾ ਗੁਰੂ ਹਰਿਗੋਬਿੰਦ ਜੀ ਨੂੰ ਲਗਾ , ਤਾਂ ਉਨ੍ਹਾਂ ਨੇ ਬਾਬਾ ਗੁਰਦੱਤਾ ਜੀ ਦੀ ਇਸ ਚਮਤਕਾਰੀ ਘਟਨਾ ਉਤੇ ਨਾਰਾਜ਼ਗੀ ਪ੍ਰਗਟ ਕੀਤੀ। ਫਲਸਰੂਪ ਬਾਬਾ ਜੀ ਨੇ ਸਥਾਈ ਸਮਾਧੀ ਲੈ ਲਈ। ਇਸ ਘਟਨਾ ਵਾਲੀ ਥਾਂ ਉਤੇ ਜੋ ਸਮਾਰਕ ਬਣਵਾਇਆ ਗਿਆ, ਉਸ ਦਾ ਪਹਿਲਾਂ ‘ਗੁਰੂਆਣਾ ’ ਨਾਂ ਪ੍ਰਚਲਿਤ ਹੋਇਆ, ਪਰ ਬਾਦ ਵਿਚ ‘ਗੁਰਦੁਆਰਾ ਜਿੰਦਵੜੀ ਸਾਹਿਬ’ ਕਿਹਾ ਜਾਣ ਲਗਾ। ਇਸ ਪਾਸ ਵਸੇ ਪਿੰਡ ਦਾ ਨਾਂ ਵੀ ‘ਜਿੰਦਵੜੀ’ ਪੈ ਗਿਆ। ਸਥਾਨਕ ਰਵਾਇਤ ਅਨੁਸਾਰ ਇਸ ਸਥਾਨ ਉਤੇ ਗੁਰੂ ਗੋਬਿੰਦ ਸਿੰਘ ਜੀ ਵੀ ਪਧਾਰੇ ਸਨ। ਇਸ ਦੀ ਵਰਤਮਾਨ ਇਮਾਰਤ ਸੰਨ 1940 ਈ. ਵਿਚ ਬਣਵਾਈ ਗਈ ਸੀ। ਇਹ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ ਅਤੇ ਹਰ ਸਾਲ ਫਰਵਰੀ ਦੇ ਮਹੀਨੇ ਵਿਚ ਸਾਲਾਨਾ ਦੀਵਾਨ ਸਜਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1964, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.