ਜੌਹਰੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਜੌਹਰੀ. ਸੰਗ੍ਯਾ—ਜੌਹਰ (ਜਵਾਹਰ) ਰੱਖਣ ਵਾਲਾ. ਰਤਨਾਂ ਦਾ ਵਪਾਰੀ ਅਤੇ ਪਰੀਕ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5279, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੌਹਰੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜੌਹਰੀ : ਇਸ ਦਾ ਪੂਰਾ ਨਾਂ ਅਬੂ ਨਸਰ ਇਸਮਾਈਲ ਇਬਨ ਹਮਦ-ਉਲ ਜੌਹਰੀ ਸੀ, ਜੋ ਅਰਬੀ ਦਾ ਕੋਸ਼ਕਾਰ ਸੀ। ਇਸ ਦਾ ਜਨਮ ਤੁਰਕਿਸਤਾਨ ਦੀ ਸੀਮਾ ਉੱਤੇ ਫ਼ਰਾਬ ਵਿਖੇ ਹੋਇਆ। ਫ਼ਰਾਬ ਅਤੇ ਬਗ਼ਦਾਦ ਵਿਚ ਸਿੱਖਿਆ ਪ੍ਰਾਪਤ ਕਰਨ ਪਿੱਛੋਂ ਇਹ ਦਮਧਾਨ ਅਤੇ ਨੈਸ਼ਾਪੁਰ ਵਿਚ ਰਿਹਾ।
ਇਸ ਦੀ ਸਭ ਤੋਂ ਪ੍ਰਸਿੱਧ ਪੁਸਤਕ ਅਰਬੀ ਸ਼ਬਦ ਕੋਸ਼ ‘ਕਿਤਾਬ ਉਸ-ਸ਼ਾਹ ਫਿਲਲੁਗਾ’ ਹੈ। ਇਹ ਪੁਸਤਕ ਸਾਰੀ ਦੀ ਸਾਰੀ ਇਸ ਨੇ ਨਹੀਂ ਲਿਖੀ। ਇਸ ਦੇ ਸ਼ਾਗਿਰਦ ਅਸੂ ਇਸਹਾਕ ਇਬਰਾਹੀਮ ਇਬਨ ਸ਼ਾਲੀਹ ਉਸ ਵਰਕੀ ਨੇ ਇਸ ਨੂੰ ਪੂਰਾ ਕੀਤਾ।
ਸੰਨ 1002 ਜਾਂ 1010 ਵਿਚ ਨੈਸ਼ਾਪੁਰ ਵਿਖੇ ਹੀ ਇਸ ਦੀ ਮੌਤ ਹੋ ਗਈ।
ਹ. ਪੁ.––ਹਿੰ. ਵਿ. ਕੋ. 5 : 66
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4945, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First