ਦਾਤੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਦਾਤੂ. ਸ਼੍ਰੀ ਗੁਰੂ ਅੰਗਦਦੇਵ ਜੀ ਦੇ ਛੋਟੇ ਸਾਹਿਬਜ਼ਾਦੇ , ਜੋ ਮਾਤਾ ਖੀਵੀ ਜੀ ਦੇ ਉਦਰ ਤੋਂ ਸੰਮਤ ੧੫੯੪ ਵਿੱਚ ਖਡੂਰ ਜਨਮੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12552, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦਾਤੂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦਾਤੂ (1537-1628 ਈ.): ਗੁਰੂ ਅੰਗਦ ਦੇਵ ਜੀ ਅਤੇ ਮਾਤਾ ਖੀਵੀ ਦਾ ਦੂਜਾ ਪੁੱਤਰ ਜੋ 1537 ਈ. ਵਿਚ ਖਡੂਰ ਸਾਹਿਬ ਵਿਚ ਪੈਦਾ ਹੋਇਆ। ਆਪਣੇ ਵੱਡੇ ਭਰਾ ਦਾਸੂ ਵਾਂਗ ਇਹ ਵੀ ਪਿਤਾ ਦੁਆਰਾ ਗੁਰਿਆਈ ਗੁਰੂ ਅਮਰਦਾਸ ਜੀ ਨੂੰ ਦਿੱਤੇ ਜਾਣ ਨਾਲ ਸਮਝੌਤਾਕਰ ਸਕਿਆ। ਇਸ ਨੇ ਯੌਗਿਕ ਵਿਧੀ ਅਪਣਾ ਕੇ ਆਪਣਾ ਸੁਤੰਤਰ ਸੰਪ੍ਰਦਾਇ ਕਾਇਮ ਕੀਤਾ ਜਿਸ ਦਾ ਭਾਵੇਂ ਬਹੁਤਾ ਪ੍ਰਚਲਨ ਨ ਹੋ ਸਕਿਆ।

‘ਗੁਰਪ੍ਰਤਾਪ ਸੂਰਜ ’ ਅਨੁਸਾਰ ਇਹ ਇਕ ਵਾਰ ਖਿਝਿਆ ਹੋਇਆ ਗੁਰੂ-ਦਰਬਾਰ ਵਿਚ ਗੋਇੰਦਵਾਲ ਆਇਆ। ਸ਼ਾਮ ਵੇਲੇ ਜੁੜੀ ਹੋਈ ਸੰਗਤ ਵਿਚ ਬੈਠੇ ਗੁਰੂ ਅਮਰਦਾਸ ਜੀ ਨੂੰ ਇਸ ਨੇ ਲਤ ਮਾਰੀ। ਗੁਰੂ ਜੀ ਨੇ ਇਸ ਦੇ ਪੈਰ ਨੂੰ ਪਲੋਸਣਾ ਸ਼ੁਰੂ ਕੀਤਾ ਕਿ ਕਿਤੇ ਬੁਢੀਆਂ ਹਡੀਆਂ ਨਾਲ ਵਜ ਕੇ ਦਰਦ ਨ ਕਰਦਾ ਹੋਵੇ।

            ਦਾਤੂ ਨੇ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਛਡ ਜਾਣ ਲਈ ਕਿਹਾ। ਗੁਰੂ ਜੀ ਆਪਣੇ ਪਿੰਡ ਬਾਸਰਕੇ ਚਲੇ ਗਏ। ਦਾਤੂ ਨੇ ਗੁਰ-ਗੱਦੀ ਦਾ ਸਭ ਸਾਮਾਨ ਲੁਟ ਲਿਆ ਜਿਸ ਵਿਚ ਕਹਿੰਦੇ ਹਨ ਕਿ ਬਾਣੀ ਦੇ ਕੁਝ ਗੁਟਕੇ ਵੀ ਸਨ। ਦਾਤੂ ਨੇ ਗੁਰੂ ਜੀ ਦੀ ਘੋੜੀ ਵੀ ਖੋਹ ਲਈ। ਘੋੜੀ ਨੇ ਦਾਤੂ ਨੂੰ ਉਪਰ ਚੜ੍ਹਨ ਨ ਦਿੱਤਾ। ਫਲਸਰੂਪ ਜ਼ੋਰ ਜ਼ਬਰਦਸਤੀ ਵਿਚ ਦਾਤੂ ਨੇ ਆਪਣੀ ਟੰਗ ਤੁੜਵਾ ਲਈ। ਗੁਰੂ ਅਰਜਨ ਦੇਵ ਜੀ ਤਕ ਉਹ ਗੁਰ-ਗੱਦੀ ਨਾਲ ਵਿਗੜਿਆ ਰਿਹਾ। ਆਖ਼ਿਰ ਉਹ ਗੁਰੂ ਹਰਿਗੋਬਿੰਦ ਪਾਸ ਬਾਬਾ ਅਟਲ ਦੇ ਗੁਜ਼ਰਨ ਉਤੇ ਅਫ਼ਸੋਸ ਲਈ ਆਇਆ। ਪਰ ਪਰਤਣ ਤੇ ਬਹੁਤਾ ਸਮਾਂ ਜੀਵਿਤ ਨ ਰਹਿ ਸਕਿਆ ਅਤੇ ਸੰਨ 1628 ਈ. ਵਿਚ ਪ੍ਰਾਣ ਤਿਆਗ ਗਿਆ। ਰਾਇ ਬਲਵੰਡ ਅਤੇ ਸਤੈ ਡੂਮਿ ਦੀ ਵਾਰ ਵਿਚ ਇਸ ਘਟਨਾ ਦਾ ਕੁਝ ਆਭਾਸ ਹੁੰਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12537, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.