ਧੂਪ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਧੂਪ. ਸੰ. धूप्. ਧਾ—ਗਰਮ ਕਰਨਾ, ਚਮਕਣਾ, ਬੋਲਣਾ। ੨ ਸੰ. ਸੰਗ੍ਯਾ—ਗੁੱਗਲ ਚੰਦਨ ਕੁਠ ਕੇਸਰ ਮੋਥਾ ਕਪੂਰ ਅਗੁਰ ਜਾਤੀਫਲ ਸ਼ਿਲਾਜੀਤ ਅਤੇ ਘੀ, ਇਹ ਦਸ਼ ਪਦਾਰਥ1 ਅਥਵਾ ਸੁਗੰਧ ਵਾਲੇ ਪਦਾਰਥਾਂ ਦਾ ਧੂਆਂ. “ਧੂਪ ਮਲਆਨਲੋ ਪਵਣ ਚਵਰੋ ਕਰੈ.” (ਸੋਹਿਲਾ) ਦੇਵਮੰਦਿਰ ਅਤੇ ਸਮਾਜਾਂ ਵਿੱਚ ਧੂਪ ਧੁਖਾਉਣ ਦੀ ਰੀਤਿ ਬਹੁਤ ਪੁਰਾਣੀ ਹੈ. ਇਸ ਨੂੰ ਲਾਭਦਾਇਕ ਜਾਣਕੇ ਕਿਸੇ ਨ ਕਿਸੇ ਰੂਪ ਵਿੱਚ ਸਾਰੇ ਹੀ ਮਤਾਂ ਨੇ ਅੰਗੀਕਾਰ ਕੀਤਾ ਹੈ. ਦੇਖੋ, ਬਾਈਬਲ EX ਕਾਂਡ ੩੦ ਆਯਤ ੭ ਅਤੇ ੮ ਅਰ ਕਾਂਡ ੪੦ ਆਯਤ ੨। ੩ ਉਹ ਵਸਤੁ, ਜਿਸ ਦੇ ਜਲਾਉਣ ਤੋਂ ਸੁਗੰਧ ਵਾਲਾ ਧੂਆਂ ਪੈਦਾ ਹੋਵੇ। ੪ ਸੂਰਜ ਦਾ ਤਾਪ. ਆਤਪ. ਧੁੱਪ । ੫ ਚਮਕ. ਪ੍ਰਭਾ. ਸ਼ੋਭਾ. “ਕੁਲ ਰੂਪ ਧੂਪ ਗਿਆਨ ਹੀਨੀ.” (ਆਸਾ ਛੰਤ ਮ: ੫)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16297, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no
ਧੂਪ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਧੂਪ (ਸੰ.। ਸੰਸਕ੍ਰਿਤ ਧੂਪ:) ੧. ਇਕ ਖੁਸ਼ਬੂਦਾਰ ਲੱਕੜੀ ਜੋ ਕੁੱਟ ਕੇ ਮਸਾਲੇ ਪਾ ਕੇ ਤ੍ਯਾਰ ਕਰਕੇ ਧੁਖਾਈ ਜਾਂਦੀ ਹੈ ਪੂਜਾ ਵੇਲੇ। ਯਥਾ-‘ਚੜਾਵਉ ਦੇਉ ਧੂਪ’।
੨. (ਸੰ.। ਧੂਪੑ ਧਾਤੂ ਹੈ ਚਮਕਣ ਅਰਥ ਵਿਚ) ਚਮਕ ਦਮਕ, ਚੇਹਰੇ ਦੀ ਚਮਕ। ਕਈ ਗ੍ਯਾਨੀ ਧੂਪ ਤੋਂ ਸੁਗੰਧੀ ਵਾਲਾ ਲੱਛਣ ਲੈ ਕੇ ਧੂਪ ਦਾ ਅਰਥ ਸ਼ੁਭ ਗੁਣ ਕਰਦੇ ਹਨ। ਯਥਾ-‘ਕੁਲ ਰੂਪ ਧੂਪ ਗਿਆਨਹੀਨੀ ਤੁਝ ਬਿਨਾ ਮੋਹਿ ਕਵਨ ਮਾਤ ’ ਹੇ ਈਸ਼੍ਵਰ ਮੈਂ ਕੁਲ ਰੂਪ ਅਰ ਚਮਕ ਦਮਕ ਯਾ ਗੁਣਾ ਤੋਂ ਖਾਲੀ ਹਾਂ। ਤੇਰੇ ਬਾਝ ਮੇਰਾ ਕੌਣ ਮਾਣ ਕਰਨ ਵਾਲਾ ਹੈ। ਕੁਲ ਅਰ ਰੂਪ ਕੁਦਰਤੀ ਗੁਣ ਹਨ, ਅਰ ਗ੍ਯਾਨ ਪ੍ਰਾਪਤ ਕਰਨ ਤੇ ਪ੍ਰਾਪਤ ਹੁੰਦੇ ਹਨ। ਸੋ ਮੇਰੇ ਵਿਚ ਨਾ ਕ੍ਰਿਤਮ ਗੁਣ, ਨਾ ਅਕ੍ਰਿਤਮ ਗੁਣ ਹਨ।
੩. (ਸੰ.। ਸੰਸਕ੍ਰਿਤ ਧੂਪੑ=ਤਪਨਾ। ਹਿੰਦੀ ਧੂਪੑ=ਧੁਪ) ਧੁਪ, ਸੂਰਜ ਦੀ ਤਪਸ਼। ਯਥਾ-‘ਧੂਪ ਛਾਵ ਜੇ ਸਮ ਕਰਿ ਸਹੈ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 16281, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First