ਸਮਰਥਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਸਮਰਥਾ. ਸੰ. ਸਾਮਥ੍ਯ. ਸੰਗ੍ਯਾ—ਬਲ. ਸ਼ਕਤਿ। ੨ ਯੋਗ੍ਯਤਾ. ਲਿਆਕਤ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10208, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਮਰਥਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Capacity_ਸਮਰਥਾ: ਕੁਝ ਸਿਵਲ ਕਾਰਜਾਂ ਦੀ ਪਾਲਣਾ ਕਰਨ ਲਈ ਕਿਸੇ ਕੁਦਰਤੀ ਜਾਂ ਕਾਨੂੰਨੀ ਵਿਅਕਤੀ ਦੀ ਯੋਗਤਾ, ਕਾਬਲੀਅਤ, ਤਾਕਤ ਅਤੇ ਸ਼ਕਤੀਵਾਨਤਾ ਦਾ ਭਾਵ ਲਿਆ ਜਾਂਦਾ ਹੈ। ਇਹ ਯੋਗਤਾ, ਕਾਬਲੀਅਤ, ਤਾਕਤ ਜਾਂ ਸ਼ਕਤੀਵਾਨਤਾ ਉਸ ਵਿਅਕਤੀ ਦੀ ਕਾਨੂੰਨ ਦੁਆਰਾ ਨਿਯਤ ਕੀਤੀ ਜਾਂ ਪਰਿਭਾਸ਼ਤ ਸਥਿਤੀ ਜਾਂ ਹਾਲਤ ਦੀ ਸੂਚਕ ਹੁੰਦੀ ਹੈ। ਜਿਵੇਂ ਕਿ ਵਸੀਅਤ ਕਰਨ ਦੀ ਸਮਰਥਾ , ਭੋਂ ਇੰਤਕਾਲ ਕਰਨ ਦੀ ਜਾਂ ਕੋਈ ਭੋਂ ਧਾਰਨ ਕਰਨ ਦੀ ਜਾਂ ਕੋਈ ਮੁਆਇਦਾ ਕਰਨ ਦੀ ਸਮਰਥਾ। ਸ੍ਰੀ ਮਹਾਲਿੰਗਾ ਥੈਬੀਰਨ ਸਵਾਮੀ ਗਾਲ ਬਨਾਮ ਹਿਜ਼ ਹੋਲੀਨੈਸ ਸ੍ਰੀ ਲਾ ਸ੍ਰੀ ਕਾਸੀ ਵਾਸੀ ਅਰੁਨਨੰਦੀ ਥੰਬੀਰਾ ਸਵਾਮੀਗਾਲ (ਏ ਆਈ ਆਰ 1974 ਐਸ ਸੀ 119) ਅਨੁਸਾਰ ਸਮਰਥਾ ਕਾਨੂੰਨੀ ਤੌਰ ਤੇ ਪ੍ਰਦਾਨ ਕੀਤੇ ਗਏ ਉਸ ਇਖ਼ਤਿਆਰ ਨੂੰ ਕਿਹਾ ਜਾਂਦਾ ਹੈ ਜਿਸ ਦੁਆਰਾ ਵਿਅਕਤੀ ਆਪਣੇ ਅਧਿਕਾਰਾਂ ਨੂੰ ਅਤੇ ਉਨ੍ਹਾਂ ਲੋਕਾਂ ਦੇ ਅਧਿਕਾਰਾਂ ਨੂੰ ਪ੍ਰਭਾਵਤ ਕਰਦਾ ਹੈ ਜਿਨ੍ਹਾਂ ਦੇ ਸਬੰਧ ਵਿਚ ਉਹ ਇਖ਼ਤਿਆਰ ਵਰਤੇ ਜਾਂਦੇ ਹਨ। ਇਹ ਇਖ਼ਤਿਆਰ ਕਾਨੂੰਨ ਦੁਆਰਾ ਅਤੇ ਕੁਝ ਆਮ ਸੀਮਾਵਾਂ ਦੁਆਰਾ ਸੀਮਤ ਹੁੰਦੇ ਹਨ। ਇਸ ਭਾਵ ਵਿਚ ਸਮਰੱਥਾ ਹੈਸੀਅਤ ਅਥਵਾ ਸਟੇਟਸ ਦੀ ਅਨੁਸੰਗਤੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10121, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First