ਸਮਵਰਤੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਸਮਵਰਤੀ. ਸੰ. समवर्तिन्. ਵਿ—ਸਭ ਨਾਲ ਇੱਕੋ ਜੇਹਾ ਵਰਤਾਉ ਕਰਨ ਵਾਲਾ। ੨ ਸੰਗ੍ਯਾ—ਧਰਮਰਾਜ। ੩ ਗੁਰੂ ਨਾਨਕ ਦੇਵ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2631, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਮਵਰਤੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Concurrent_ਸਮਵਰਤੀ: ਇਕੋ ਜਿਹਾ ਇਖ਼ਤਿਆਰ ਰਖਣਾ, ਜਦੋਂ ਇਹ ਕਿਹਾ ਜਾਂਦਾ ਹੈ ਕਿ ਫਲਾਣੀ ਫਲਾਣੀ ਅਦਾਲਤ ਦੀ ਅਧਿਕਾਰਤਾ ਸਮਵਰਤੀ ਹੈ। ਕਈ ਵਾਰ ਇਹ ਕਹਿ ਲਿਆ ਜਾਂਦਾ ਹੈ ਕਿ ਪ੍ਰਸਪਰ ਬਚਨਾਂ ਦੀ ਸੂਰਤ ਵਿਚ ਸਮਵਰਤੀ ਬਦਲ ਹੋਂਦ ਵਿਚ ਆਉਂਦਾ ਹੈ।
ਸਮਵਰਤੀ ਤੋਂ ਨਾਲੋਂ ਨਾਲ ਬੀਤਣ ਦਾ ਅਰਥ ਵੀ ਲਿਆ ਜਾਂਦਾ ਹੈ। ਇਕੋ ਨਿਰਨੇ ਵਿਚ ਦੋਸ਼ੀ ਨੂੰ ਵਖ ਵਖ ਦੋਸ਼ਾਂ ਦੇ ਕਾਰਨ ਵਖ-ਵਖ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਜੇ ਇਹ ਸਜ਼ਾ ਕੈਦ ਦੀ ਹੋਵੇ ਤਾਂ ਇਹ ਹਰ ਦੋਸ਼ ਲਈ ਕੈਦ ਅਗੜ ਪਿਛੜ ਵੀ ਹੋ ਸਕਦੀ ਹੈ ਅਤੇ ਸਮਵਰਤੀ ਵੀ। ਜਦੋਂ ਕਈ ਦੋਸ਼ਾਂ ਲਈ ਕੈਦ ਨਾਲੋ ਨਾਲ ਬੀਤਣੀ ਸ਼ੁਰੂ ਹੁੰਦੀ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਸਜ਼ਾ ਸਮਵਰਤੀ ਹੈ।
ਭਾਰਤੀ ਸੰਵਿਧਾਨ ਦੀ ਸਤਵੀਂ ਅਨੁਸੂਚੀ ਵਿਚ ਤਿੰਨ ਸੂਚੀਆਂ ਦਿੱਤੀਆਂ ਗਈਆਂ ਹਨ। ਪਹਿਲੀ ਸੂਚੀ ਵਿਚ ਉਹ ਵਿਸ਼ੇ ਦਰਜ ਹਨ ਜਿਨ੍ਹਾਂ ਤੇ ਕੇਵਲ ਭਾਰਤੀ ਸੰਸਦ ਹੀ ਕਾਨੂੰਨ ਬਣਾ ਸਕਦੀ ਹੈ। ਜਦ ਕਿ ਦੂਜੀ ਸੂਚੀ ਵਿਚ ਗਿਣਾਏ ਵਿਸ਼ਿਆਂ ਤੇ ਕੇਵਲ ਰਾਜਾਂ ਦੇ ਵਿਧਾਨ ਮੰਡਲ ਹੀ ਕਾਨੂੰਨ ਬਣਾਉਣ ਲਈ ਸ਼ਕਤਵਾਨ ਹਨ। ਤੀਜੀ ਅਥਵਾ ਸਮਵਰਤੀ ਸੂਚੀ ਵਿਚ ਉਹ ਵਿਸ਼ੇ ਦਰਜ ਹਨ ਜਿਨ੍ਹਾਂ ਤੇ ਰਾਜ ਵਿਧਾਨ ਮੰਡਲ ਅਤੇ ਸੰਸਦ ਦੋਵੇਂ ਕਾਨੂੰਨ ਬਣਾਉਣ ਲਈ ਸ਼ਕਤਵਾਨ ਹਨ। ਜੇ ਇਕੋ ਵਿਸ਼ੇ ਤੇ ਕੇਂਦਰ ਅਤੇ ਕਿਸੇ ਰਾਜ ਦੁਆਰਾ ਬਣਾਏ ਕਾਨੂੰਨ ਵਿਚ ਫ਼ਰਕ ਹੋਵੇ ਤਾਂ ਦੋਹਾਂ ਕਾਨੂੰਨਾਂ ਵਿਚ ਵਿਰੋਧ ਦੀ ਹਦ ਤਕ ਰਾਜ ਦੁਆਰਾ ਬਣਾਇਆ ਕਾਨੂੰਨ ਸੁੰਨ ਸਮਝਿਆ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2565, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਸਮਵਰਤੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਮਵਰਤੀ, ਹਿਸਾਬ / ਵਿਸ਼ੇਸ਼ਣ : ਇੱਕ ਨੁਕਤੇ ਤੇ ਮਿਲਣ ਵਾਲੀਆਂ (ਤਲਾਂ ਜਾਂ ਰੇਖਾਂ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1614, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-07-02-30-47, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First