ਗ਼ਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗ਼ਮ [ਨਾਂਪੁ] ਫ਼ਿਕਰ , ਚਿੰਤਾ , ਦੁੱਖ; ਰੰਜ , ਸੋਚ, ਸੋਗ , ਮਾਤਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17273, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗ਼ਮ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗ਼ਮ, (ਅਰਬੀ : ਗ਼ਮ =ਬੱਦਲਾਂ ਵਾਲਾ ਹੋਣਾ, ਢਕਣਾ) \ ਪੁਲਿੰਗ : ਰੰਜ, ਫ਼ਿਕਰ, ਚਿੰਤਾ, ਸੋਚ, ਅਫ਼ਸੋਸ, ਦਿਲਗ਼ੀਰੀ, ਸੋਗ, ਮਾਤਮ (ਲਾਗੂ ਕਿਰਿਆ :  ਹੋਣਾ, ਕਰਨਾ, ਦੇਣਾ, ਮਿਲਣਾ)

–ਗ਼ਮ ਖਾ ਜਾਣਾ, ਕਿਰਿਆ ਸਮਾਸੀ : ਅਫ਼ਸੋਸ ਹੋਣਾ, ਬਹੁਤ ਦੁੱਖ ਹੋਣਾ, ਵਧੇਰੇ ਚਿੰਤਾ ਹੋਣਾ

–ਗ਼ਮ ਖਾਣਾ, ਮੁਹਾਵਰਾ : ਗ਼ਮ ਕਰਨਾ, ਦੁਖ ਜਾਂ ਚਿੰਤਾ ਪਰਤੀਤ ਕਰਨਾ, ਦੁਖੀ ਹੋਣਾ

–ਗ਼ਮਖ਼ਾਰ, ਵਿਸ਼ੇਸ਼ਣ : ਹਮਦਰਦ, ਦੁਖ ਦਰਦ ਦਾ ਸ਼ਰੀਕ, ਦਰਦੀ

–ਗ਼ਮਖਾਰੀ, ਇਸਤਰੀ ਲਿੰਗ :ਹਮਦਰਦੀ, ਦੁਖਾਂ ਸੁਖਾਂ ਵਿੱਚ ਸਾਂਝੀਵਾਲ ਹੋਣ ਦਾ ਭਾਵ

–ਗ਼ਮਖ਼ੋਰ, ਵਿਸ਼ੇਸ਼ਣ : ਗ਼ਮ ਖਾਣ ਵਾਲਾ, ਸਹਿਨਸ਼ੀਲ ਗ਼ਮ ਬਰਦਾਸ਼ਤ ਕਰਨ ਵਾਲਾ, ਦੁੱਖ ਝੱਲ ਲੈਣ ਵਾਲਾ

–ਗਮਖ਼ੋਰੀ, ਇਸਤਰੀ ਲਿੰਗ :  ਗ਼ਮ ਨੂੰ ਪੀ ਜਾਣ ਦਾ ਭਾਵ, ਬਰਦਾਸ਼ਤ, ਸਹਿਨ ਸ਼ਕਤੀ, ਸਹਿਨ ਸ਼ੀਲਤਾ, ਗ਼ਮ ਸਹਾਰ ਲੈਣ ਦਾ ਭਾਵ

–ਗ਼ਮ ਗ਼ਲਤ ਹੋਣਾ, ਮੁਹਾਵਰਾ : ਗ਼ਮ ਭੁੱਲਣਾ, ਜੀ ਲੱਗਣਾ, ਤਬੀਅਤ ਬਹਿਲਣਾ

–ਗ਼ਮ ਗ਼ਲਤ ਕਰਨਾ, ਮੁਹਾਵਰਾ : ਦਿਲ ਲਾਉਣਾ, ਜੀ ਬਹਿਲਾਉਣਾ ਤਬੀਅਤ ਲਾਉਣਾ, ਗ਼ਮ ਨੂੰ ਭੁਲਾਉਣਾ

–ਗ਼ਮਗੀਨ, ਵਿਸ਼ੇਸ਼ਣ : ਉਦਾਸ, ਦੁਖੀ

–ਗ਼ਮਗੀਨੀ, ਇਸਤਰੀ ਲਿੰਗ : ਗ਼ਮ, ਉਦਾਸੀ, ਰੰਜ, ਮਲਾਲ

–ਗ਼ਮਗੁਸਾਰ, ਵਿਸ਼ੇਸ਼ਣ : ਗ਼ਮਖਾਰ, ਹਮਦਰਦ, ਦੁਖ ਦਰਦ ਵੰਡਾਉਣ ਵਾਲਾ

–ਗ਼ਮਗੁਸਾਰੀ, ਇਸਤਰੀ ਲਿੰਗ : ਗ਼ਮਖ਼ਾਰੀ, ਹਮਦਰਦੀ, ਦੁਖ ਦਰਦ ਵੰਡਾਉਣ ਦਾ ਭਾਵ

–ਗ਼ਮਜ਼ਦਾ, ਵਿਸ਼ੇਸ਼ਣ : ਉਦਾਸ, ਮੁਸੀਬਤ ਦਾ ਮਾਰਿਆ, ਦੁਖੀ, ਗਮਾਂ ਦਾ ਮਾਰਿਆ

–ਗ਼ਮ ਤੇ ਗ਼ਮ ਪੈਣਾ, ਮੁਹਾਵਰਾ : ਲਗਾਤਾਰ ਫ਼ਿਕਰ ਹੋਣਾ, ਮੁਸੀਬਤ ਤੇ ਮੁਸੀਬਤ ਆਉਣਾ, ਬਹੁਤ ਦੁਖ ਹੋਣਾ

–ਗ਼ਮ ਦਾ ਤਾਪ ਚੜ੍ਹਨਾ, ਮੁਹਾਵਰਾ : ਬਹੁਤ ਫ਼ਿਕਰ ਹੋਣਾ, ਜ਼ਿਆਦਾ ਅਫ਼ਸੋਸ ਹੋਣਾ : ‘ਲਾਗੀ ਲੈ ਕੇ ਕਰਨ ਵਿਆਹ ਲੱਗਾ ਸੁਣ ਚੜ੍ਹਿਆ ਸੀ ਗ਼ਮ ਦਾ ਤਾਪ ਮੈਨੂੰ’ (ਪੂਰਨ ਕਾਦਰ ਯਾਰ)

–ਗ਼ਮ ਦਾ ਪਹਾੜ ਟੁੱਟਣਾ (ਟੁੱਟ ਪੈਣਾ, ਢਹਿਣਾ), ਮੁਹਾਵਰਾ : ਬੇਹੱਦ ਮੁਸੀਬਤ ਆ ਪੈਣਾ, ਬਹੁਤੀ ਚਿੰਤਾ ਜਾਂ ਫ਼ਿਕਰ ਲੱਗਣਾ

–ਗਮ ਦੇ ਹਾਵੇ ਭਰਨਾ, ਮੁਹਾਵਰਾ : ਦੁਖ ਦੀ ਹਾਲਤ ਵਿੱਚ ਹੋਣਾ : ‘ਏ ਪਰ ਹਾਲ ਫਕੀਰੀ ਡਾਢਾ ਗਮ ਦੇ ਭਰਦੇ ਹਾਵੇ’ (ਗੁਲਜ਼ਾਰ ਯੂਸਫ਼)

–ਗ਼ਮ ਦੇ ਗੋਤੇ ਖਾਣਾ, ਮੁਹਾਵਰਾ : ਚਿੰਤਾਤੁਰ ਹੋਣਾ

–ਗ਼ਮਨਾਕ, ਵਿਸ਼ੇਸ਼ਣ : ਰੰਜੀਦਾ, ਅਫ਼ਸੋਸਨਾਕ, ਚਿੰਤਾ ਭਰਪੂਰ, ਸ਼ੋਕ ਵਾਲਾ, ਜਿਸ ਨੂੰ ਚਿੰਤਾ ਜਾਂ ਰੰਜ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 76, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-30-06, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.