ਗੁਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਰ [ਨਾਂਪੁ] ਫ਼ਾਰਮੂਲਾ, ਮੰਤਰ , ਢੰਗ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 57751, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੁਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਗੁਰ. ਸੰਗ੍ਯਾ—ਗੁੜ. ਸਿਆਹਕੰਦ. “ਜੈਸੇ ਭਾਂਤ ਮਾਖਿਕਾ ਗੁਰ ਸੋਂ.” (ਚਰਿਤ੍ਰ ੧੦੮) ੨ ਸੰ. गुर्. ਧਾ—गुरू ਯਤਨ ਕਰਨਾ, ਉੱਦਮ ਕਰਨਾ, ਮਾਰਨਾ, ਨੁਕ਼ਨ ਕਰਨਾ, ਉਭਾਰਨਾ, ਉੱਚਾ ਕਰਨਾ। ੩ ਸੰ.
गुरू—ਗੁਰੁ. ਸੰਗ੍ਯਾ—ਇਹ ਸ਼ਬਦ ਗ੍ਰੀ (गृ) ਧਾਤੁ ਤੋਂ ਬਣਿਆ ਹੈ, ਇਸ ਦੇ ਅਰਥ ਹਨ ਨਿਗਲਣਾ ਅਤੇ ਸਮਝਾਉਣਾ, ਜੋ ਅਗ੍ਯਾਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤਤ੍ਵਗ੍ਯਾਨ ਸਮਝਾਉਂਦਾ ਹੈ, ਉਹ ਗੁਰੁ ਹੈ. ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੂ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ, ਯਥਾ:—“ਗੁਰ ਅਪਨੇ ਬਲਿਹਾਰੀ.” (ਸੋਰ ਮ: ੫) “ਸੁਖਸਾਗਰੁ ਗੁਰੁ ਪਾਇਆ.” (ਸੋਰ ਮ: ੫) “ਅਪਨਾ ਗੁਰੂ ਧਿਆਏ.” (ਸੋਰ ਮ: ੫) ੪ ਧਰਮਉਪਦੇ. ਧਾਰਮਿਕ ਸਿਖ੍ਯਾ ਦੇਣ ਵਾਲਾ ਆਚਾਰਯ। ੫ ਮਤ ਦਾ ਆਚਾਰਯ. ਕਿਸੇ ਮਤ ਦੇ ਚਲਾਉਣ ਵਾਲਾ. “ਛਿਅ ਘਰ ਛਿਅ ਗੁਰ ਛਿਅ ਉਪਦੇਸ.” (ਸੋਹਿਲਾ) ਦੇਖੋ, ਛਿਅ ਉਪਦੇਸ। ੬ ਪਤਿ. ਭਰਤਾ. “ਸੋਭਾਵੰਤੀ ਸੋਹਾਗਣੀ ਜਿਨਿ ਗੁਰ ਕਾ ਹੇਤ ਅਪਾਰੁ.” (ਸ੍ਰੀ ਮ: ੩) ੭ ਵ੍ਰਿਹਸਪਤਿ. ਦੇਵਗੁਰੁ. “ਕਹੁ ਗੁਰ ਗਜ ਸਿਵ ਸਭਕੋ ਜਾਨੈ.” (ਗਉ ਕਬੀਰ) ੮ ਅੰਤਹਕਰਣ. ਮਨ. “ਕੁੰਭੇ ਬਧਾ ਜਲੁ ਰਹੈ, ਜਲੁ ਬਿਨੁ ਕੁੰਭ ਨ ਹੋਇ। ਗਿਆਨ ਕਾ ਬਧਾ ਮਨੁ ਰਹੈ, ਗੁਰ (ਮਨ) ਬਿਨੁ ਗਿਆਨ ਨ ਹੋਇ.” (ਵਾਰ ਆਸਾ) ੯ ਵਿ—ਪੂਜ੍ਯ. “ਨਾਨਕ ਗੁਰ ਤੇ ਗੁਰ ਹੋਇਆ.” (ਗੂਜ ਮ: ੩) ੧੦ ਵਡਾ. ਪ੍ਰਧਾਨ. “ਕਉਨ ਨਾਮ ਗੁਰ ਜਾਕੈ ਸਿਮਰੈ ਭਵਸਾਗਰ ਕਉ ਤਰਈ?” (ਸੋਰ ਮ: ੯) ੧੧ ਸੰਗ੍ਯਾ—ਸਿੱਧਾਂਤ. ਸਾਰ। ੧੨ ਮੂਲਮੰਤ੍ਰ। ੧੩ ਦੇਖੋ, ਗੁਰੁ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 57431, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੁਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁਰ, ਪੁਲਿੰਗ : ਗੁੜ : ‘ਜੈਸੇ ਭਾਂਤ ਮਾਖਿਹਾ ਗੁਰ ਸੋਂ’
(ਚਰਿਤ੍ਰ ੧੦੮)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 11698, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-17-03-19-52, ਹਵਾਲੇ/ਟਿੱਪਣੀਆਂ:
ਗੁਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁਰ, (ਸੰਸਕ੍ਰਿਤ : गुरु) \ ਪੁਲਿੰਗ : ੧. ਓਹ ਸਾਧਨ ਜਾਂ ਕਿਰਿਆ ਜਿਸ ਦੇ ਕਰਦਿਆਂ ਹੀ ਕੋਈ ਕੰਮ ਤੁਰੰਤ ਹੋ ਜਾਵੇ, ਮੂਲਮੰਤ੍ਰ; ੨. ਸੰਖਿਪਤ ਨਿਜਮ; ੩. ਹਿਸਾਬ ਦਾ ਕਾਇਦਾ ਜਿਸ ਵਿੱਚ ਕੋਈ ਗ਼ਲਤੀ ਨਾ ਹੋਵੇ; ੪. ਢੰਗ, ਤਰੀਕਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 11695, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-17-03-20-51, ਹਵਾਲੇ/ਟਿੱਪਣੀਆਂ:
ਗੁਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁਰ, (ਸੰਸਕ੍ਰਿਤ : गुरु) \ ਪੁਲਿੰਗ : ਗੁਰੂ
–ਗੁਰਉਪਦੇਸ਼, ਪੁਲਿੰਗ : ਗੁਰੂ ਸਿੱਖਿਆ, ਗੁਰੂ ਦਾ ਉਪਦੇਸ਼
–ਗੁਰਅੰਸ, ਇਸਤਰੀ ਲਿੰਗ : ਗੁਰੂ ਦੀ ਵੰਸ
–ਗੁਰਸਬਦ, ਪੁਲਿੰਗ : ਗੁਰੂ ਦਾ ਉਪਦੇਸ, ਗੁਰੂਮੰਤਰ : ‘ਗੁਰਸਥਦੀ ਸਾਲਾਹੀਐ’ (ਸ਼੍ਰੀ ਮਹਲਾ ੧)
–ਗੁਰਸਾਖੀ, ਇਸਤਰੀ ਲਿੰਗ : ੧. ਗੁਰੂ ਕਥਾ; ੨. ਗੁਰੂ ਸਿੱਖਿਆ : ‘ਗੁਰਸਾਖੀ ਜੋਤਿ ਜਗਾਇ ਦੀਵਾ ਬਾਲਿਆ’ (ਵਾਰ ਮਲਾਰ ਮਹਲਾ ੧)
–ਗੁਰੁਸਿੱਖ,ਗੁਰਸਿੱਖੜਾ ਪੁਲਿੰਗ : ਗੁਰੂ ਨਾਨਕ ਦੇਵ ਦਾ ਸ਼ਰਧਾਲੂ ਸਿੱਖ, ਗੁਰੂ ਦਾ ਚੇਲਾ : ‘ਗੁਰਸਿਖ ਮੀਤ ! ਚਲਹੁ ਗੁਰਚਾਲੀ’ (ਧਨਾਸਰੀ ਮਹਲਾ ੪); ‘ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ’
(ਸੂਹੀ ਮਹਲਾ ੫ ਗੁਣਵੰਤੀ)
–ਗੁਰ ਹੱਟ, ਗੁਰਹੱਟੀ, ਇਸਤਰੀ ਲਿੰਗ : ਗੁਰਦਵਾਰਾ, ਗੁਰਗੱਦੀ, ਸਿੱਖਿਆ ਦੀ ਟਕਸਾਲ
–ਗੁਰਕਰਣੀ, ਇਸਤਰੀ ਲਿੰਗ : ਗੁਰੂ ਦੀ ਕਰਾਮਾਤ : ‘ਗੁਰਕਰਣੀ ਬਿਨੁ ਭਰਮੁ ਨਾ ਭਾਗੈ’
(ਬਸੰਤ ਆਸਾ ਮਹਲਾ ੧)
–ਗੁਰਕਾਰ, ਪੁਲਿੰਗ : ਗੁਰੂ ਦਾ ਕੰਮ, ਗੁਰੂ ਦੀ ਸੇਵਾ : ‘ਜੋ ਸਿਖ ਗੁਰਕਾਰ ਕਮਾਵਹਿ’
(ਵਾਰ ਗਉੜੀ ੧ ਮਹਲਾ ੪)
–ਗੁਰਕਿਰਪਾ, ਇਸਤਰੀ ਲਿੰਗ : ਸਤਿਗੁਰੂ ਦੀ ਕ੍ਰਿਪਾ : ‘ਗੁਰਕਿਰਪਾ ਤੇ ਮਿਲੈ ਵਡਿਆਈ’
(ਮਾਰੂ ਸੋਲਹੇ ਮਹਲਾ ੩)
–ਗੁਰਗਮ, ਪੁਲਿੰਗ : ਗੁਰੂ ਦਾ ਮਾਰਗ : ‘ਗੁਰਗਮ ਗਿਆਨੁ ਬਤਾਵੈ ਭੇਦੁ’ (ਗਉੜੀ ਥਿਤੀ ਕਬੀਰ)
–ਗੁਰ ਗਿਆਨ, ਪੁਲਿੰਗ : ਉਹ ਧਾਰਮਿਕ ਇਲਮ ਜੋ ਗੁਰੂ ਆਪਣੇ ਚੇਲੇ ਨੂੰ ਦੇਵੇ
–ਗੁਰ ਗਿਆਨੀ, ਪੁਲਿੰਗ : ਅਕਲਮੰਦ ਆਦਮੀ, ਸਿਆਣਾ ਆਦਮੀ
–ਗੁਰ ਗੁਰ ਵਿਦਿਆ, ਸਿਰ ਸਿਰ ਮੱਤ, ਅਖੌਤ : ਹਰ ਇੱਕ ਦੀ ਵਖ ਵਖ ਵਿਚਾਰ ਵੇਖ ਕੇ ਕਹਿੰਦੇ ਹਨ
–ਗੁਰਗੋਬਿੰਦ, ਪੁਲਿੰਗ : ੧. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ‘ਰਹਿਓ ਗੁਰ ਗੋਬਿੰਦ’ (ਸਲੋਕ ਮਹਲਾ ੯); ੨. ਗੋਬਿੰਦ ਰੂਪ ਗੁਰੂ; ੩. ਸਾਰੇ ਜਗਤ ਦਾ ਹਾਲ ਜਾਣਨ ਵਾਲਾ, ਕਰਤਾਰ
–ਗੁਰਚਰਣ, ਗੁਰਚਰਨ, ਪੁਲਿੰਗ : ਸਤਿਗੁਰੂ ਦੇ ਚਰਨ : ‘ਗੁਰਚਰਣ ਲਾਗੀ ਸਹਜਿ ਜਾਗੀ’
( ਬਿਲਾਵਲ ਛੰਤ ਮਹਲਾ ੫)
–ਗੁਰਚਾਲ, ਇਸਤਰੀ ਲਿੰਗ : ਗੁਰਰੀਤ, ਗੁਰਮਤਿ ਦੀ ਮਰਯਾਦਾ : ਗੁਰਸਿਖ ਮੀਤ ਚਲਹੁ ਗੁਰਚਾਲੀ
(ਧਨਾਸਰੀ ਮਹਲਾ ੪)
–ਗੁਰਜੋਤੀ, ਇਸਤਰੀ ਲਿੰਗ : ਮਹਾਨ ਪ੍ਰਕਾਸ਼, ਆਤਮਕ ਰੋਸ਼ਨੀ : ‘ਗੁਰਜੋਤਿ ਅਰਜੁਨ ਮਾਹਿ ਧਰੀ’
(ਸਵੈਯੇ ਮਹਲਾ ੫ ਕੇ)
–ਗੁਰਦਕਸ਼ਨਾ, ਗੁਰਦੱਛਨਾ, ਇਸਤਰੀ ਲਿੰਗ : ਗੁਰੂ ਨੂੰ ਦਿੱਤੀ ਭੇਟਾ, ਗੁਰੂ ਨੂੰ ਦਿੱਤਾ ਨਜ਼ਰਾਨਾ : ਤੋ ਪ੍ਰਥਮੈ ਗੁਰਦਛਨਾ ਦੀਜੈ, ਪਾਛੈ ਸ੍ਰਵਣ ਗਯਾਨ ਕੋ ਕੀਜੈ
(ਨਾਨਕ ਪ੍ਰਕਾਸ਼)
–ਗੁਰਦੁਆਰਾ, ਪੁਲਿੰਗ : ਗੁਰਦਵਾਰਾ
–ਗੁਰਧਾਰੀ, ਪੁਲਿੰਗ : ਸਤਸੰਗੀ
–ਗੁਰਪਗ, ਪੁਲਿੰਗ : ਸਤਿਗੁਰੂ ਦੇ ਚਰਨ : ‘ਗੁਰਪਗ ਝਾਰਹਿ ਹਮਬਾਲ’
(ਪ੍ਰਭਾਤੀ ਮਹਲਾ ੪)
–ਗੁਰਪ੍ਰਸਾਦ, ਪੁਲਿੰਗ :ਗੁਰੂ ਦੀ ਕਿਰਪਾ, ਗੁਰੂ ਦੀ ਮਿਹਰ
–ਗੁਰਪਰਨਾਲੀ, ਇਸਤਰੀ ਲਿੰਗ : ਗੁਰਵੰਸਾਵਲੀ, ਉਹ ਪੁਸਤਕ ਜਿਸ ਵਿੱਚ ਗੁਰੂ ਵੰਸ਼ ਦਾ ਵਰਨਣ ਹੋਵੇ
–ਗੁਰਬੰਸ, ਇਸਤਰੀ ਲਿੰਗ : ਗੁਰੂ ਦੀ ਕੁਲ, ਗੁਰੂ ਦਾ ਖਾਨਦਾਨ, ਬੇਦੀ
–ਗੁਰਭਾਈ, ਪੁਲਿੰਗ : ਇੱਕ ਗੁਰੂ ਦੇ ਚੇਲੇ, ਇੱਕ ਹੀ ਉਸਤਾਦ ਦੇ ਸ਼ਗਿਰਦ, ਹਮਜਮਾਤ
–ਗੁਰਮਹਲ, ਪੁਲਿੰਗ : ਸਤਿਗੁਰੂ ਦੀ ਸੁਪਤਨੀ
–ਗੁਰ ਮੰਤਰ, ਪੁਲਿੰਗ : ੧. ਉਹ ਮੰਤਰ ਜੋ ਗੁਰੂ ਪਹਿਲੀ ਵਾਰ ਜਨੇਊ ਪਾਉਣ ਵੇਲੇ ਦੇਂਦਾ ਹੈ, ਗਾਇਤਰੀ ਮੰਤਰ ; ੨. ਗੁਰੂ ਦੀ ਨਸੀਹਤ
–ਗੁਰ ਮਾਤਾ, ਇਸਤਰੀ ਲਿੰਗ : ਗੁਰੂ ਦੀ ਧਰਮਪਤਨੀ
–ਗ਼ੁਰਰਸਨਾ, ਇਸਤਰੀ ਲਿੰਗ : ਸਤਿਗੁਰੂ ਦੀ ਜ਼ੁਬਾਨ : ‘ਗ਼ੁਰਰਸਨਾ ਅੰਮ੍ਰਿਤੁ ਬੋਲਦੀ’
(ਤਿਲੰਗ ਮਹਲਾ ੫)
–ਗ਼ੁਰਵਾਕ, ਗ਼ੁਰੂ ਦਾ ਬਚਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 8375, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-17-03-21-53, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Sohan Singh,
( 2026/01/22 02:5652)
ਗੁਰ:-ਸ਼੍ਰੀ ਗੁਰੂ ਗ੍ਰੰਥ ਸਾਹਿਬ ਮੁਤਾਬਕ ਉਹ ਸ਼ਬਦ ਹੈ ਜਿਸ ਦੁਆਰਾ ਨਾਮੁ ਜਪਿਆ ਜਾਂਦਾ ਹੈ । ਹਰਿ ,ਰਾਮ, ਵਾਹ, ਆਦਿ ਸਭ ਗੁਰ ਹਨ।ਇਹ ਪਰਮਾਤਮਾ ਦੇ ਸੱਚੇ ਨਾਉਂ ਹਨ।ਹਰਿ ਦਾ ਭਾਵ ਹਰ ਇਕ ਵਿੱਚ, ਭਾਵ ਸਰਬ ਵਿਆਪਕ ਭਾਵ ਕਣ ਕਣ ਵਿੱਚ ਹੈ ।ਰਾਮ ਦਾ ਅਰਥ ਸਾਰੀ ਸ੍ਰਿਸ਼ਟੀ ਵਿੱਚ ਰਮਿਆ ਹੋਇਆ ।।ਸਬੂਤ ਵਜੋਂ ਹੇਠਾਂ ਗੁਰਬਾਣੀ ਦੀਆਂ ਤੁਕਾਂ ਦਿਤੀਆਂ ਜਾਂਦੀਆਂ ਹਨ ।
ਗੁਰ:---ਗੁਰੂ ਗ੍ਰੰਥ ਸਾਹਿਬ ਮੁਤਾਬਕ ਗੁਰ ਉਹ ਸ਼ਬਦ ਹਨ ਜਿਨ੍ਹਾਂ ਦੁਆਰਾ ਨਾਮੁ ਜਪਿਆ ਜਾਂਦਾ ਹੈ ।ਹਰਿ, ਰਾਮ, ਵਾਹ ਆਦਿ ਗੁਰ ਹਨ।ਹੇਠਾਂ ਗੁਰਬਾਣੀ ਵਿਚੋਂ ਸਬੂਤ ਦਿੱਤੇ ਜਾਂਦੇ ਹਨ । ਮੈਂ ਹਰਿ ਬਿਨੁ ਅਵਰੁ ਨ ਕੋਇ ।।ਹਰਿ ਗੁਰ ਸਰਣਾਈ ਪਾਈਐ ਵਣਜਾਰਿਆ ਮਿਤ੍ਰਾਂ ਵਡਭਾਗਿ ਪਰਾਪਤਿ ਹੋਇ ।।੧।।ਰਹਾਉ ਮਨਿ ਹਰਿ ਹਰਿ ਜਪਨੁ ਕਰੇ ।।ਹਰਿ ਗੁਰ ਸਰਣਾਈ ਭਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰ ਹਰੇ।।੧।।ਰਹਾਉ ।। ਬਿਨੁ ਪਉੜੀ ਗੜਿ ਕਿਉ ਚੜਉ ਗੁਰੁ ਹਰਿ ਧਿਆਨ ਨਿਹਾਲ ।। ਅੰਗ17 ਰਾਮ ਗੁਰ ਸਰਨਿ ਪ੍ਰਭੂ ਰਖਵਾਰੇ।।ਜਿਉਂ ਕੁੰਚਰ ਤਦੂਐ ਪਕੜਿ ਚਲਾਇਉ ਕਰਿ ਊਪਰੁ ਕਢਿ ਨਿਸਤਾਰੈ ।।ਰਹਾਉ ।। ਨਟ ਮਹਲਾ ੪ ।। ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੇ ਨ ਕੋਈ ।। ਵਾਰ ਗਉੜੀ ਮਹਲਾ ੪ ਨਾਨਕ ਧ੍ਪੇ ਹਰਿ ਨਾਮ ਸੁਆਦਿ।।ਬਿਨੁ ਹਰਿ ਗੁਰ ਪ੍ਰੀਤਮ ਜਨਮ ਬਾਦਿ ।। ੮।।੭।। ਅਸਟਪਦੀ ਰਾਗੁ ਬਸੰਤੁ ਮ:੧ ਰਾਮ ਗੁਰ ਕੈ ਬਚਨਿ ਹਰਿ ਪਾਇਆ ।।ਅੰਗ੧੭੨
Sohan Singh,
( 2026/01/22 04:3544)
ਗੁਰੁ :---ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਗੁਰੁ ਆਖਿਆ ਗਿਆ ਹੈ ।ਹਰਿ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਹਰਿ ਗੁਰੁ ਆਖਿਆ ਗਿਆ ਹੈ ।
ਇਸ ਨੂੰ ਗੁਰ ਕਾ ਸਬਦੁ ਵੀ ਆਖਿਆ ਗਿਆ ਹੈ
।।
Sohan Singh,
( 2026/01/24 10:2218)

( 2026/01/24 10:2221)

( 2026/01/24 10:2225)

( 2026/01/24 10:2520)
ਗੁਰ ਅਤੇ ਸਤਿਗੁਰ ਸਮਾਨਾਆਰਥਕ ਹਨ।ਇਸੇ ਤਰ੍ਹਾਂ ਗੁਰੁ ਅਤੇ ਸਤਿਗੁਰੁ ਵਿੱਚ ਕੋਈ ਅੰਤਰ ਨਹੀਂ ਹੈ ।ਗੁਰੁ ਨੂੰ ਗੁਰ ਕਾ ਬਚਨ ਵੀ ਆਖਿਆ ਗਿਆ ਹੈ ।ਗੁਰੁ ਨੂੰ ਸਾਧੂ ਵੀ ਆਖਿਆ ਗਿਆ ਹੈ । ਹਰਿ ਕਾ ਨਾਮੁ ਵੀ ਆਖਿਆ ਗਿਆ ਹੈ ।ਪ੍ਰਮਾਣ ਵਜੋਂ:-ਕਬੀਰ ਸਾਚਾ ਸਤਿਗੁਰੁ ਮੈ ਮਿਲਿਆ ਸਬਦੁ ਜੁ ਬਾਹਿਆ ਏਕੁ ।। ਧੰਨਿ ਧੰਨਿ ਤੇ ਧੰਨਿ ਜਨ ਜਿਹ ਕਿਰਪਾਲ ਹਰਿ ਹਰਿ ਭਯੳ।। ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਉ।। ਸਵਯੇ ਸ੍ਰੀ ਮੁਖਵਾਕੵ ਮਹਲਾ ੫।। ਅਗੇ ਹੋਰ ਪ੍ਮਾਣ:-ਗੁਰੁ ਪਰਮੇਸ਼ਰੁ ਪੂਜੀਐ ਮਨਿ ਤਨਿ ਲਾਇ ਪਿਆਰ ।। ਸਤਿਗੁਰੁ ਦਾਤਾ ਜੀਅ ਕਾ ਸਭਸੈ ਦੇਇ ਅਧਾਰੁ ।। ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵਿਚਾਰੁ।। ਬਿਨੁ ਸਾਧੂ ਸੰਗਤਿ ਰਤਿਆ ਮਾਇਆ ਮੋਹੁ ਸਭੁ ਛਾਰੁ ।।੧।।ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ।।ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ।।੧।।ਰਹਾਉ ।। ਗੁਰੁ ਸਮਰੱਥੁ ਅਪਾਰ ਗੁਰੁ ਵਡਭਾਗੀ ਦਰਸਨੁ ਹੋਇ ।।ਗੁਰੁ ਅਗੋਚਰੁ ਨਿਰਮਲਾ ਗੁਰ ਜੇਵਡੁ ਅਵਰੁ ਨ ਕੋਇ ।। ਗੁਰੁ ਕਰਤਾ ਗੁਰੁ ਕਰਣਹਾਰੁ ਗੁਰ ਮੁਖਿ ਸਚੀ ਸੋਇ ।।ਗੁਰ ਤੇ ਬਾਹਰਿ ਕਿਛੁ ਨਹੀ ਗੁਰ ਕੀਤਾ ਲੋੜੇ ਸੁ ਹੋਇ।।੨।।ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ ।। ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ ।। ਗੁਰੁ ਸਮਰੱਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ।। ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ ।।੩।।
Sohan Singh,
( 2026/01/24 01:4139)

( 2026/01/24 01:4637)

( 2026/01/24 01:4640)
।। ਗੁਰੂ ।।
ਕੁਦਰਤ ਸਾਨੂੰ ਬਹੁਤ ਸੁੰਦਰ ਲਗਦੀ ਹੈ ।ਜਦੋਂ ਕੋਈ ਬੱਚਾ ਬਾਪੂ ਨੂੰ ਪੁਛਦਾ ਹੈ ਕਿ ਇਹ ਸਾਰਾ ਕੁਝ ਕਿਸ ਨੇ ਬਣਾਇਆ ਹੈ ਤਾਂ ਬਾਪੂ ਆਖ ਦਿੰਦਾ ਹੈ ਕਿ ਰੱਬ ਨੇ ਬਣਾਇਆ ਹੈ ।ਅੱਗੇ ਬੱਚਾ ਬਾਪੂ ਨੂੰ ਹੋਰ ਸਵਾਲ ਕਰ ਦਿੰਦਾ ਹੈ ਕਿ ਰੱਬ ਕਿੱਦਾਂ ਦਾ ਹੁੰਦਾ ਹੈ ਤਾਂ ਬਾਪੂ ਕੋਲ ਕੋਈ ਜਵਾਬ ਨਹੀਂ ਹੁੰਦਾ ।ਰੱਬ ਤੇ ਬੰਦੇ ਵਿਚਕਾਰ ਇਕ ਹਨੇਰਾ ਹੈ ।ਫਿਰ ਜਦੋਂ ਕੋਈ ਬੰਦਾ ਮਰ ਜਾਂਦਾ ਹੈ ਤਾਂ ਬੱਚਾ ਬਾਪੂ ਨੂੰ ਪੁਛਦਾ ਹੈ ਕਿ ਮਰ ਕੇ ਬੰਦਾ ਕਿੱਥੇ ਚਲਾ ਜਾਂਦਾ ਹੈ ।ਬਾਪੂ ਫਿਰ ਆਖਦਾ ਹੈ ਕਿ ਰੱਬ ਕੋਲ ਚਲਾ ਜਾਂਦਾ ਹੈ ।ਬੱਚਾ ਫਿਰ ਸਵਾਲ ਕਰ ਦਿੰਦਾ ਹੈ ਕਿ ਬਾਪੂ ਰੱਬ ਕਿੱਥੇ ਰਹਿੰਦਾ ਹੈ ।ਬਾਪੂ ਕੋਲੋਂ ਬੱਚੇ ਨੂੰ ਇਸਦਾ ਵੀ ਉੱਤਰ ਨਹੀਂ ਮਿਲਦਾ ।ਰੱਬ ਤੇ ਬੰਦੇ ਵਿਚਕਾਰ ਘੁੱਪ ਹਨੇਰਾ ਹੈ ।ਜੋ ਇਸ ਹਨੇਰੇ ਨੂੰ ਹਟਾ ਕੇ ਚਾਨਣ ਕਰ ਦਿੰ ਦਾ ਹੈ ਭਾਵ ਰੱਬ ਦੇ ਦਰਸ਼ਨ ਕਰਾ ਦਿੰਦਾ ਹੈ ਉਹ ਅਧਿਆਤਮਕ ਗੁਰੂ ਹੈ " ਗੁਰੁ " ਭਾਵ ਹਰਿ ਧੁੰਨ ਭਾਵ ਗੁਰ ਕਾ ਸਬਦੁ । ਬਾਣੀ ਪ੍ਮਾਣ:--ਚਲਦਾ
Sohan Singh,
( 2026/01/26 05:3924)
ਬਾਣੀ ਪ੍ਮਾਣ:--- ਗੁਰੂ ਗੁਰੁ, ਗੁਰੂ ਗੁਰੁ, ਗੁਰੂ ਜਪੁ ਪਰਾਨੀਅਹੁ।।ਸਬਦੁ ਹਰਿ ਹਰਿ ਜਪੈ ਨਾਮੁ ਨਵ ਨਿਧਿ ਅਪੈ, ਰਸਨਿ ਅਹਿਨਿਸਿ ਰਸੈ, ਸਤਿ ਕਰਿ ਜਾਨੀਅਹੁ ।।ਫੁਨਿ ਪਰੇਮ ਰੰਗ ਪਾਈਐ, ਗੁਰ ਮੁਖਹਿ ਧਿਆਈਐ, ਅੰਨ ਮਾਰਗ ਤਜਹੁ, ਭਜਹੁ ਹਰਿ ਗੵਨੀਅਹੁ ।।
ਗੁਰੂ ਗੁਰੁ ਗੁਰੁ ਕਰਹੁ, ਗੁਰੂ ਹਰਿ ਪਾਈਐ ।।ਉਦਧਿ ਗੁਰੁ ਗਹਿਰ ਗੰਭੀਰ ਬੇਅੰਤ, ਹਰਿ ਨਾਮੁ ਨਗ ਹੀਰ ਮਣਿ, ਮਿਲਤ ਲਿਵ ਲਾਈਐ ।।ਫੁਨਿ ਗੁਰੂ ਪਰਮਲ ਸਰਸ, ਕਰਤ ਕੰਚਨੁ ਪਰਸ, ਮੈਲ ਦੁਰਮਤਿ ਹਿਰਤ, ਸਬਦਿ ਗੁਰੁ ਧੵ ਈਐ।। ਸਵਈਏ ਮਹਲੇ ਚਉਥੇ ਕੇ, ਝੋਲਨਾ ਛੰਦ । ਚਲਦਾ-:------'
Sohan Singh,
( 2026/01/26 06:3435)
ਚਲਦਾ:----'ਗੁਰੁ ਅਪਣੇ ਆਪ ਗੁਰੂ ਨਹੀਂ ਬਣਦੀ ।ਇਸ ਤੇ ਧਿਆਨ ਇਕਾਗਰ ਕਰਕੇ ਸੁਣਨਾ ਹੁੰਦਾ ਹੈ ।ਗੁਰੁ ਦੀ ਮੱਤ ਭਾਵ ਸਿਖਿਆ ਨੂੰ ਸੁਣ ਕੇ ਮਨ ਵਿੱਚ ਵਸਾਉਂਣਾ ਹੁੰਦਾ ਹੈ ।ਗੁਰੁ ਦੀ ਮੱਤ ਹੈ "ਹਰਿ "।ਗੁਰੁ ਬੋਲ ਕੇ ਕਹਿੰਦੀ ਹੈ ਕਿ ਮੈਂ ਹਰਿ ਹਾਂ । ਪਰ ਪਹਿਲਾਂ ਸਾਧਕ ਇਸ ਗੱਲ ਨੂੰ ਨਹੀਂ ਮੰਨਦਾ ।।ਉਹ ਆਖਦਾ ਹੈ ਕਿ ਇਹ ਤਾਂ ਮੈਂ ਹੀ ਬੋਲ ਰਿਹਾ ਹਾਂ ।ਇਹ ਮੈਂ ਹੀ ਮਾਰਨੀ ਹੁੰਦੀ ਹੈ ।ਸਾਧਕ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਹਰਿ ਵਿੱਚ ਉਹ ਵੀ ਹੈ ।ਏਹੀ ਹਰਿ ਸ਼ਬਦ ਦਾ ਰਹੱਸ ਹੈ ।ਬਸ ਮੈਂ ਮੁੱਕਣ ਨਾਲ ਹੀ ਸਾਧਕ ਨੂੰ ਹਰਿ ਧੁੰਨ ਦੀ ਸਮਝ ਪੈ ਜਾਂਦੀ ਹੈ ।ਸਮਝ ਪੈ ਗਈ ਤਾਂ ਗੁਰੁ ਗੁਰੂ ਬਣ ਗਈ।ਗੁਰੁ ਨੂੰ ਸੁਣ ਕੇ ਮੰਨ ਲੈਣ ਨਾਲ ਜਪੁਜੀ ਦੀਆਂ ਚਾਰ ਸੁਣਿਐ ਵਾਲੀਆਂ ਅਤੇ ਚਾਰ ਮੰਨੈ ਵਾਲੀਆਂ ਪਉੜੀਆਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ ।ਮੰਨੈ ਤਰੈ ਤਾਰੇ ਗੁਰੁ ਸਿਖ ।।ਮੰਨਹਿ ਨਾਨਕ ਭਵਹਿ ਨ ਭਿਖ।।ਐਸਾ ਨਾਮੁ ਨਿਰੰਜਨ ਹੋਇ ।।ਜੇ ਕੋ ਮੰਨਿ ਜਾਣੈ ਮਨਿ ਕੋਇ।।੧੫।।ਜਪੁਜੀ ।।
ਰਚਨਾ ਤੋਂ ਪਹਿਲਾਂ ਇਹ ਸਾਰੀ ਸ੍ਰਿਸ਼ਟੀ ਇਸ ਹਰਿ ਧੁੰਨ ਦੇ ਸਰੂਪ ਵਿੱਚ ਸੀ ।ਸਭ ਪਾਸੇ ਸਬਦੁ ਹੀ ਸਬਦੁ ਸੀ ।ਫਿਰ ਇਸੇ ਬੇਅੰਤ ਸਬਦੁ ਤੋਂ ਹੀ ਸ੍ਰਿਸ਼ਟੀ ਦੀ ਰਚਨਾ ਹੋਈ ।ਰਚਨਾ ਟੁੱਟ ਕੇ ਇਸੇ ਸਬਦੁ ਵਿੱਚ ਮਿਲਦੀ ਰਹਿੰਦੀ ਹੈ । ਉਤਪਤਿ ਪਰਲਉ ਸਬਦੇ ਹੋਵੈ ।।ਸਬਦੇ ਹੀ ਫਿਰਿ ਓਪਤਿ ਹੋਵੈ ।।ਮਾਝ ਮਹਲਾ ੩।।
ਬੱਚੇ ਨੇ ਬਾਪੂ ਨੂੰ ਜੋ ਦੋ ਸਵਾਲ ਪੁੱਛੇ ਸਨ,ਏਹੀ ਉਹਨਾਂ ਦਾ ਜਵਾਬ ਹੈ ।
Sohan Singh,
( 2026/01/26 07:4135)

( 2026/01/26 07:4509)
ਗੁਰਿ:----ਗੁਰਿ ਦਾ ਅਰਥ ਹੈ, ਗੁਰ ਨੇ,,ਗੁਰ ਨਾਲ, ਗੁਰ ਦਾ ਵਗੈਰਾ ਭਾਵ ਗੁਰ ਦੇ ਨਾਲ ਇਕ ਘ
ਗੁਰਿ:------ ਗੁਰਿ ਦਾ ਅਰਥ ਹੈ, ਗੁਰ ਨੇ, ਗੁਰ ਨਾਲ, ਗੁਰ ਦਾ ਵਗੈਰਾ ਭਾਵ ਗੁਰ ਦੇ ਨਾਲ ਇਕ ਸੰਬੰਧਕ ਲਗਣਾ ਹੁੰਦਾ ਹੈ ।ਉਦਾਹਰਣ ਵਜੋਂ:------------'
ਸਾਂਤਿ ਪਾਈ ਗੁਰਿ ਸਤਿਗੁਰਿ ਪੂਰੇ ।। ਸੁਖ ਉਪਜੇ ਬਾਜੇ ਅਨਹਦ ਤੂਰੇ ।।ਰਹਾਉ ।। ਤਾਪ ਪਾਪ ਸੰਤਾਪ ਬਿਨਾਸੇ ।। ਹਰਿ ਸਿਮਰਤ ਕਿਲਵਿਖ ਸਭਿ ਨਾਸੇ।।੧।। ।ਅਨੰਦੁ ਕਰਹੁ ਮਿਲਿ ਸੁੰਦਰ ਨਾਰੀ ।। ਗੁਰਿ ਨਾਨਕਿ ਮੇਰੀ ਪੈਜ ਸਵਾਰੀ ।।੨।।੩।।੨੧।। ਗੁਰਿ ਸਤਿਗੁਰਿ ਪੂਰੇ ਦਾ ਅਰਥ ਹੈ ਗੁਰ ਸਤਿਗੁਰ ਨੇ।।ਗੁਰਿ ਨਾਨਕਿ ਦਾ ਅਰਥ ਹੈ, ਨਾਨਕ ਦੇ ਗੁਰ ਨੇ । ਇਥੇ ਸੁੰਦਰ ਨਾਰੀ ਦਾ ਮਤਲਬ ਹੈ ਹਰਿ ਧੁੰਨ ।
Sohan Singh,
( 2026/01/29 01:4535)

( 2026/01/29 01:4537)
Please Login First