ਛਾਂਟੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛਾਂਟੀ [ਨਾਂਇ] ਕੱਢਣ ਦਾ ਕੰਮ , ਛਾਂਟਣ ਦਾ ਭਾਵ; ਕਮੀ; ਕਟੌਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2182, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਛਾਂਟੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Retrenchment_ਛਾਂਟੀ: ਆਮ ਬੋਲ ਚਾਲ ਵਿਚ ਛਾਂਟੀ ਦਾ ਮਤਲਬ ਇਹ ਲਿਆ ਜਾਂਦਾ ਹੈ ਕਿ ਫ਼ੈਕਟਰੀ ਜਾਂ ਅਦਾਰੇ ਦਾ ਕੰਮ ਤਾਂ ਚਲਦਾ ਰਹਿੰਦਾ ਹੈ ਲੇਕਿਨ ਅਮਲੇ ਜਾਂ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਕੁਝ ਹਿੱਸੇ ਨੂੰ ਲੋੜ ਤੋਂ ਵਾਫ਼ਰ ਸਮਝ ਕੇ ਨੌਕਰੀ ਤੋਂ ਜਵਾਬ ਦੇ ਦਿੱਤਾ ਜਾਂਦਾ ਹੈ। ਇਸ ਦੇ ਉਲਟ ਜਦੋਂ ਕੋਈ ਕੰਮ ਹੀ ਬੰਦ ਕਰ ਦਿੱਤਾ ਜਾਵੇ ਉਸ ਦੇ ਫਲਸਰੂਪ ਸਾਰੇ ਅਮਲੇ ਨੂੰ ਨੌਕਰੀ ਤੋਂ ਜਵਾਬ ਦੇਣ ਨੂੰ ਛਾਂਟੀ ਨਹੀਂ ਕਿਹਾ ਜਾ ਸਕਦਾ।

       ਮਿਉਂਸਪਲ ਕਾਰਪੋਰੇਸ਼ਨ ਆਫ਼ ਗ੍ਰੇਟਰ ਬੰਬੇ ਬਨਾਮ ਲੇਬਰ ਅਪੈਲੇਟ ਟ੍ਰਿਬਿਊਨਲ ਆਫ਼ ਇੰਡੀਆ (ਏ ਆਈ ਆਰ 1957 ਬੰਬੇ 188) ਅਨੁਸਾਰ ਪਦ ‘ਛਾਂਟੀ’ ਦਾ ‘ਦ ਇੰਡਸਟਰੀਅਲ ਡਿਸਪਿਊਟਸ ਐਕਟ, 1947 ਦੀ ਧਾਰਾ 2 (00) ਅਤੇ ਧਾਰਾ 25-ਐਫ਼ ਅਨੁਸਾਰ ਛਾਂਟੀ ਦਾ ਮਤਲਬ ਹੈ ਵਾਫ਼ਰ ਮਜ਼ਦੂਰਾਂ ਜਾਂ ਅਮਲੇ ਦਾ ਡਿਸਚਾਰਜ ਕੀਤਾ ਜਾਣਾ ਅਤੇ ਉਸ ਦਾ ਮਤਲਬ ਕਿਸੇ ਹੋਰ ਕਾਰਨ ਕਰਕੇ ਨਿਯੋਜਨ ਦੇ ਮੁਆਇਦੇ ਦੀ ਸਮਾਪਤੀ ਨਹੀਂ।’’

       ਛਾਂਟੀ ਦਾ ਆਧਾਰ ਮਜ਼ਦੂਰ ਦੀ ਸਿਹਤ ਜਾਂ ਉਸ ਦੀ ਅਨੁਸ਼ਾਸਨਹੀਨਤਾ ਨਹੀਂ ਹੋ ਸਕਦੀ, ਨ ਹੀ ਕਿਸੇ ਕਰਮਚਾਰੀ ਜਾਂ ਮਜ਼ਦੂਰ ਨੂੰ ਜੋ ਸਜ਼ਾ ਦੇਣ ਲਈ ਨੌਕਰੀ ਤੋਂ ਕਢਿਆ ਗਿਆ ਹੋਵੇ, ਛਾਂਟੀ ਵਿਚ ਆਇਆ ਕਿਹਾ ਜਾ ਸਕਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2090, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਛਾਂਟੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਛਾਂਟੀ, (ਛਾਂਟ+ਈ) \ ਇਸਤਰੀ ਲਿੰਗ : ੧. ਛਾਂਟ, ਛਾਂਟਣ ਦਾ ਕੰਮ ਜਾਂ ਭਾਵ; ੨. ਕਮੀ; ੩.ਕਟੌਤੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 13, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-27-10-03-29, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.