ਜਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਲ [ਨਾਂਪੁ] ਪਾਣੀ , ਆਬ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29974, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਜਲ. ਸੰ. जल्. ਧਾ—ਤਿੱਖਾ ਕਰਨਾ, ਧਨਵਾਨ ਹੋਣਾ, ਢਕਣਾ (ਆਛਾਦਨ ਕਰਨਾ). ੨ ਸੰ. ਸੰਗ੍ਯਾ—ਪਾਣੀ, ਜੋ ਲੋਕਾਂ ਨੂੰ ਜਿਵਾਉਂਦਾ ਹੈ, ਅਥਵਾ ਪ੍ਰਿਥਿਵੀ ਨੂੰ ਢਕਦਾ ਹੈ. “ਜਲ ਬਿਹੂਨ ਮੀਨ ਕਤ ਜੀਵਨ?” (ਬਿਲਾ ਮ: ੫) ੩ ਜ੍ਵਲ. ਲਾਟਾ. ਭਾਂਬੜ. “ਹਊਮੈ ਜਲ ਤੇ ਜਲਿ ਮੂਏ.” (ਮ: ੩ ਵਾਰ ਸੋਰ) ਹੰਕਾਰ ਦੀ ਲਾਟ ਨਾਲ ਜਲਕੇ ਮੋਏ। ੪ ਫ਼ਾ
ਚੰਡੋਲ ਪੰਛੀ। ੫ ਸਮੁੰਦਰ ਦਾ ਮੱਧ ਭਾਗ. “ਜਲ ਤੇ ਥਲ ਕਰ.” (ਸਾਰ ਕਬੀਰ) ਭਾਵ—ਡੂੰਘੇ ਸਮੁੰਦਰ ਤੋਂ ਖ਼ੁਸ਼ਕ ਥਾਂ ਕਰ ਦਿੰਦਾ ਹੈ। ੬ ਮੁੱਠਾ. ਕ਼ਬ। ੭ ਤਾਗਾ. ਡੋਰਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29892, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਜਲ (ਸੰ.। ਸੰਸਕ੍ਰਿਤ) ੧. ਪਾਣੀ ।
ਦੇਖੋ, ‘ਜਲ ਮਹਿ ਊਪਜੈ ਜਲ ਤੇ ਦੂਰਿ॥
ਜਲ ਮਹਿ ਜੋਤਿ ਰਹਿਆ ਭਰਪੂਰਿ’
ਦੇਖੋ ‘ਜਲ ਅੰਭ’
੨. (ਹਿੰਦੀ ਜਲਨਾ) ਸੜ। ਯਥਾ-‘ਜਲਿ ਜਾਸੀ ਢੋਲਾ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 29870, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਜਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜਲ : ਵੇਖੋ, ਪਾਣੀ
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 24333, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-26, ਹਵਾਲੇ/ਟਿੱਪਣੀਆਂ: no
ਜਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਜਲ, (ਪ੍ਰਾਕ੍ਰਿਤ :जल; ਸੰਸਕ੍ਰਿਤ : जल) \ ਪੁਲਿੰਗ : ਪਾਣੀ
–ਜਲ ਆਂਗਣ, ਪੁਲਿੰਗ : ਸਮੁੰਦਰ ਨਾਲ ਲਗਦੇ ਦੇਸ਼ ਦੇ ਤਟ ਦੇ ਨਾਲ ਦਾ ਸਮੁੰਦਰ ਜਿਸ ਉੱਤੇ ਉਸ ਦੇਸ਼ ਦਾ ਹੀ ਅਧਿਕਾਰ ਹੁੰਦਾ ਹੈ, ਇਸ ਸਮੁੰਦਰ ਵਿੱਚ ਆਉਣ ਵਾਲੇ ਕਿਸੇ ਜਹਾਜ਼ ਉੱਤੇ ਵੀ ਉਸ ਦੇਸ਼ ਦੇ ਨੇਮ ਲਾਗੂ ਹੁੰਦੇ ਹਨ, ਆਮ ਤੌਰ ਤੇ ਇਹ ਸਮੁੰਦਰ ਤਟ ਤੋਂ ਤਿੰਨ ਮੀਲ ਦੂਰ ਤਕ ਮੰਨਿਆ ਜਾਂਦਾ ਹੈ (Territorial Waters)
–ਜਲ ਇਕਾਈ, (ਖੇਤੀ ਬਾੜੀ) / ਇਸਤਰੀ ਲਿੰਗ : ਪਾਣੀ ਦਾ ਨਾਪ ਜਿਸ ਵਿੱਚ ਕਿ ਪਾਣੀ ਦੀ ਖ਼ਾਸ ਮਿਕਦਾਰ ਹੁੰਦੀ ਹੈ (Unit of Water)
–ਜਲ ਸੰਜੁਕਤ, ਵਿਸ਼ੇਸ਼ਣ : ਕਿਸੇ ਪਦਾਰਥ ਦਾ ਪਾਣੀ ਵਿੱਚ ਘੋਲ (Hydrate)
–ਜਲ ਸਮੀਰ, (ਭੂਗੋਲ) / ਇਸਤਰੀ ਲਿੰਗ : ਸਮੁੰਦਰ ਵਲੋਂ ਦੀ ਚੱਲਣ ਵਾਲੀ ਹਵਾ
–ਜਲ–ਸਿਲ,(ਭੂਗੋਲ) ਜਲ ਚਟਾਨ, ਐਸੀ ਚਟਾਨ ਜੋ ਪਾਣੀ ਵਿੱਚੋਂ ਗਾਦ ਦੇ ਬੈਠਣ ਨਾਲ ਬਣੀ ਹੋਈ ਹੋਵੇ
–ਜਲ ਸੈਨਾ, ਇਸਤਰੀ ਲਿੰਗ : ਸਮੁੰਦਰੀ ਸੈਨਾ, ਬਹਿਰੀ ਫ਼ੌਜ, ਨੇਵੀ
–ਜਲਹੌੜਾ, ਪੁਲਿੰਗ : ਪਾਣੀ ਵਿੱਚ ਰਹਿਣ ਵਾਲੇ ਮਨੁੱਖ ਦੀ ਸ਼ਕਲ ਦਾ ਇੱਕ ਜੀਵ, ਜਲ ਮਨੁੱਖ, ਜਲ ਮਾਹਣੂ
(ਭਾਈ ਬਿਸ਼ਨਦਾਸ ਪੁਰੀ)
–ਜਲ ਕਰ, ਪੁਲਿੰਗ : ਉਹ ਮਹਿਸੂਲ ਜੋ ਮੱਛੀਆਂ ਫੜਨ ਵਾਲਿਆਂ ਉੱਤੇ ਲਾਇਆ ਜਾਂਦਾ ਹੈ
–ਜਲ ਕਰੀੜਾ, ਇਸਤਰੀ ਲਿੰਗ : ਪਾਣੀ ਵਿੱਚ ਨਹਾਉਂਦੇ ਸਮੇਂ ਕੀਤੀਆਂ ਜਾਣ ਵਾਲੀਆਂ ਖੇਡਾਂ
–ਜਲ ਕੁੱਕੜ, ਪੁਲਿੰਗ : ਮੁਰਗ਼ਾਬੀ, ਮੁਰਗ਼ਾਈ
(ਜਟਕੀ ਕੋਸ਼)
–ਜਲ ਕੁੱਕਿੜ, ਇਸਤਰੀ ਲਿੰਗ : ਮਦੀਨ ਮੁਰਗਾਈ
–ਜਲ ਕੌਂ, ਪੁਲਿੰਗ : ਇੱਕ ਪੰਛੀ ਜੋ ਪਾਣੀ ਵਿੱਚ ਰਹਿੰਦਾ ਹੈ ਤੇ ਜਿਸ ਦੀ ਗਰਦਨ ਸਫ਼ੈਦ, ਚੁੰਜ ਭੂਰੀ ਤੇ ਬਾਕੀ ਸਾਰਾ ਜਿਸਮ ਕਾਲਾ ਹੁੰਦਾ ਹੈ

–ਜਲ ਘੜੀ, ਇਸਤਰੀ ਲਿੰਗ : ਪੁਰਾਣੇ ਸਮੇਂ ਦਾ ਇੱਕ ਯੰਤਰ ਜਿਸ ਵਿੱਚ ਵਕਤ ਦਾ ਗਿਆਨ ਪਾਣੀ ਦੇ ਆਧਾਰ ਤੇ ਕੀਤਾ ਜਾਂਦਾ ਸੀ

–ਜਲਚਟ, ਪੁਲਿੰਗ : ਜਲ ਵਿੱਚ ਰਹਿਣ ਵਾਲੇ ਜੀਵ ਕੱਛੂ, ਮੱਛੀ ਆਦਿ
–ਜਲਜੰਤ, ਪੁਲਿੰਗ : ਪਾਣੀ ਵਿੱਚ ਰਹਿਣ ਵਾਲੇ ਜੀਵ
(ਭਾਈ ਬਿਸ਼ਨਦਾਸ ਪੁਰੀ)
–ਜਲ ਜਮਣੀ, ਇਸਤਰੀ ਲਿੰਗ : ਇੱਕ ਬੂਟੀ ਜਿਸ ਦਾ ਸਫੂਫ਼ ਪਾਇਆਂ ਪਾਣੀ ਜੰਮ ਜਾਂਦਾ ਹੈ
–ਜਲ ਜਿਤ, ਵਿਸ਼ੇਸ਼ਣ : ਜਿਸ ਉੱਤੇ ਪਾਣੀ ਦਾ ਅਸਰ ਨਾ ਹੋਵੇ, ਜਿਸ ਦੇ ਅੰਦਰ ਪਾਣੀ ਦਾਖ਼ਲ ਨਾ ਹੋ ਸਕੇ (Water Proof)
–ਜਲ ਤੰਤੁ, ਪੁਲਿੰਗ : ੧.ਤੇਂਦੂਆ; ੨. ਮੱਛੀ ਫੜਨ ਦਾ ਜਾਲ : ‘ਜਿਉ ਜਲਤੰਤੁ ਪਸਾਰਿਓ ਬਧਕਿ’ (ਕਾਨੜਾ ਮਹਲਾ ੪)
–ਜਲਤਰੰਗ, ਪੁਲਿੰਗ : ਇੱਕ ਵਾਜਾ; ਇਸਤਰੀ ਲਿੰਗ : ਪਾਣੀ ਦੀ ਲਹਿਰ, ਲਹਿਰ
–ਜਲਤਰੰਗੀ, ਵਿਸ਼ੇਸ਼ਣ / ਪੁਲਿੰਗ : ਜੋ ਜਲਤਰੰਗ ਵਜਾਵੇ (ਭਾਈ ਬਿਸ਼ਨਦਾਸ ਪੁਰੀ); ਜਲਤਰੰਗ ਵਜਾਉਣ ਵਾਲਾ
–ਜਲ ਤਾਪਨ, ਰਸਾਇਣ ਵਿਗਿਆਨ / ਪੁਲਿੰਗ : ਐਸਾ ਤਾਪਨ ਜਿਸ ਦੁਆਰਾ ਕਿਸੇ ਚੀਜ਼ ਨੂੰ ਗਰਮ ਕਰਨ ਲਈ ਪਾਣੀ ਵਰਤਿਆ ਜਾਵੇ, ਇਸ ਵਿੱਚ ਪਾਣੀ ਨੂੰ ਗਰਮ ਕਰ ਕੇ ਉਸ ਦੀ ਹਰਾਰਤ ਰਾਹੀਂ ਦੂਜੀ ਚੀਜ਼ ਨੂੰ ਗਰਮ ਕੀਤਾ ਜਾਂਦਾ ਹੈ (Water Hath)
–ਜਲਤੁਰੰਗ, ਪੁਲਿੰਗ : ਦਰਿਆਈ ਘੋੜਾ
(ਭਾਈ ਬਿਸ਼ਨਦਾਸ ਪੁਰੀ)
–ਜਲਤੁਰਾ, ਪੁਲਿੰਗ: ਦਰਿਆਈ ਘੋੜਾ
(ਭਾਈ ਬਿਸ਼ਨਦਾਸ ਪੁਰੀ)
–ਜਲ ਤੋਰੀ, (ਖਾਲਸਈ ਬੋਲਾ) / ਇਸਤਰੀ ਲਿੰਗ : ਮੱਛੀ
–ਜਲ ਥਲ, ਪੁਲਿੰਗ : ਪਾਣੀ ਅਤੇ ਧਰਤੀ, ਤਰੀ ਅਤੇ ਖੁਸ਼ਕੀ
–ਜਲ ਥਲ ਹੋ ਜਾਣਾ, ਮੁਹਾਵਰਾ : ਬਹੁਤ ਮੀਂਹ ਪੈਣ ਨਾਲ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਜਾਣਾ
–ਜਲ ਦੇਵਤਾ, ਪੁਲਿੰਗ : ਖ਼ਵਾਜਾ ਖਿਜ਼ਰ, ਵਰੁਣ
–ਜਲ ਦੇਵੀ, ਇਸਤਰੀ ਲਿੰਗ : ਪਾਣੀ ਵਿੱਚ ਰਹਿਣ ਵਾਲੀ ਕਲਪਤ ਪਰੀ
–ਜਲਧਾਰ, ਜਲਧਾਰਾ, ਇਸਤਰੀ ਲਿੰਗ : ੧.ਪਾਣੀ ਦੀ ਧਾਰ, ਨਦੀ; ੨. ਪਾਣੀ ਦਾ ਲਾਂਘਾ, ਪਾਣੀ ਦੇ ਵਹਿਣ ਦੀ ਥਾਂ; ੩. ਇੱਕ ਤਰ੍ਹਾਂ ਦੀ ਸਾਧਨਾ ਜਿਸ ਵਿੱਚ ਸਾਧਕ ਦੇ ਸਿਰ ਤੇ ਲਗਾਤਾਰ ਪਾਣੀ ਦੀ ਧਾਰ ਪੈਂਦੀ ਰਹਿੰਦੀ ਹੈ
–ਜਲ ਨਿਕਾਸ, (ਭੂਗੋਲ) / ਪੁਲਿੰਗ : ਵਹੀਣ, ਪਾਣੀ ਨਿਕਲਣ ਦਾ ਬੰਦੋਬਸਤ, ਨਾਲੇ ਨਾਲੀਆਂ ਜਿਨ੍ਹਾਂ ਵਿੱਚੋਂ ਦੀ ਪਾਣੀ ਕੱਢਿਆ ਜਾਂਦਾ ਹੈ (Drainage)
–ਜਲ ਨਿਖੇੜਨ, (ਰਸਾਇਣ ਵਿਗਿਆਨ) / ਪੁਲਿੰਗ : ਛਿੰਨ ਭਿੰਨਤਾ ਦਾ ਰਸਾਇਣਕ ਅਮਲ ਜਿਸ ਦੇ ਦੌਰਾਨ ਵਿੱਚ ਪਾਣੀ ਦੇ ਤੱਤ ਨਿਖੜ ਕੇ ਛਿੰਨ ਭਿੰਨ ਹੋਣ ਵਾਲੇ ਪਦਾਰਥ ਦੇ ਨਾਲ ਮਿਲ ਜਾਂਦੇ ਹਨ, ਕਈ ਵਾਰੀ ਇਹ ਅਮਲ ਰਸਾਇਣਕ ਖਮੀਰ ਰਲ ਕੇ ਤੇਜ਼ਾਬ ਜਾਂ ਕਿਸੇ ਹੋਰ ਪਦਾਰਥ ਦੇ ਥੋੜ੍ਹੀ ਮਿਕਦਾਰ ਵਿੱਚ ਪਾਉਣ ਨਾਲ ਸ਼ੁਰੂ ਕੀਤੇ ਜਾਂਦੇ ਹਨ (Hydrolysin)
–ਜਲਨਿੰਮ, ਇਸਤਰੀ ਲਿੰਗ : ਤਲਾਉ ਆਦਿ ਦੇ ਨੇੜੇ ਦਲਦਲ ਵਿੱਚ ਉੱਗਣ ਵਾਲੀ ਇੱਕ ਕੌੜੀ ਬੂਟੀ
–ਜਲ ਪਰਵਾਹ, (ਭੂਗੋਲ) / ਪੁਲਿੰਗ : ਪਾਣੀ ਦੇ ਵਹਿਣ ਦੀ ਕਿਰਿਆ, ਪਾਣੀ ਦਾ ਵਹਾਉ (ਲਾਗੂ ਕਿਰਿਆ : ਕਰਨਾ)
–ਜਲ ਪਰੀ, ਇਸਤਰੀ ਲਿੰਗ : ਇੱਕ ਕਲਪਤ ਪਰੀ ਜਿਸ ਦਾ ਨਿਵਾਸ ਪਾਣੀ ਵਿੱਚ ਮੰਨਿਆ ਜਾਂਦਾ ਹੈ

–ਜਲ ਪਾਤਰ, ਇਸਤਰੀ ਲਿੰਗ : ਪਾਣੀ ਵਿੱਚ ਰਹਿਣ ਵਾਲਾ ਕੱਛੂ ਕੁੰਮ੍ਹੇ ਵਰਗਾ ਇੱਕ ਜੀਵ
–ਜਲਪਾਨ, ਪੁਲਿੰਗ : ਥੋੜਾ ਜੇਹਾ ਖਾਣ ਪੀਣ ਦਾ ਭਾਵ ਜਾਂ ਕਿਰਿਆ, ਨਾਸ਼ਤਾ, ਚਾਹ ਪਾਣੀ (ਲਾਗੂ ਕਿਰਿਆ : ਕਰਨਾ)
–ਜਲ ਬਟੇਰਾ, ਪੁਲਿੰਗ : ਇੱਕ ਪੰਛੀ
–ਜਲ ਬਿਜਲੀ, (ਪਦਾਰਥ ਵਿਗਿਆਨ) / ਇਸਤਰੀ ਲਿੰਗ : ਪਾਣੀ ਨੂੰ ਉਚੀ ਥਾਂ ਤੋਂ ਥੱਲੇ ਸੁੱਟ ਕੇ ਪੈਦਾ ਕੀਤੀ ਹੋਈ ਬਿਜਲੀ, ਪਾਣੀ ਤੋਂ ਤਿਆਰ ਕੀਤੀ ਹੋਈ ਬਿਜਲੀ (Hydro electric)
–ਜਲ ਬਿੰਬ, ਪੁਲਿੰਗ : ੧.ਪਾਣੀ ਵਿੱਚ ਝਲਕਣ ਵਾਲੀ ਛਾਇਆ; ੨. ਬੁਲਬੁਲਾ, ਬੁਦਬੁਦਾ
–ਜਲਮਈ, ਵਿਸ਼ੇਸ਼ਣ : ਪਾਣੀ ਰੂਪ, ਪਾਣੀ ਵਿੱਚ ਲੀਨ ਹੋਇਆ
–ਜਲਮਾਹਣੂ, ਪੁਲਿੰਗ : ਪਾਣੀ ਵਿੱਚ ਰਹਿਣ ਵਾਲਾ ਮਨੁੱਖ ਦੀ ਸ਼ਕਲ ਦਾ ਜੀਵ
–ਜਲਮਾਣਸ, ਪੁਲਿੰਗ : ਪਾਣੀ ਵਿੱਚ ਰਹਿਣ ਵਾਲਾ ਮਨੁੱਖ ਦੀ ਸ਼ਕਲ ਦਾ ਇੱਕ ਜੀਵ
–ਜਲ ਮੁੰਦ੍ਰਾ, ਪੁਲਿੰਗ : ਰਸਾਇਣ ਵਿਦਿਆ ਦਾ ਇੱਕ ਅਮਲ
(ਭਾਈ ਬਿਸ਼ਨਦਾਸ ਪੁਰੀ)
–ਜਲ ਵਾਯੂ, ਪੁਲਿੰਗ : ਪੌਣ ਪਾਣੀ, ਆਬੋ ਹਵਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 190, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-05-24-12-58-36, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First