ਜਿੰਦ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਿੰਦ (ਨਾਂ,ਇ) ਜਾਨ; ਰੂਹ; ਸੁਆਸ; ਜ਼ਿੰਦਗਾਨੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25568, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜਿੰਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਿੰਦ [ਨਾਂਇ] ਜਾਨ, ਪ੍ਰਾਣ , ਜੀਵਨ , ਜ਼ਿੰਦਗੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25559, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਿੰਦ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜਿੰਦ, (ਫ਼ਾਰਸੀ : ਜ਼ਿੰਦਗੀ, ) \ ਇਸਤਰੀ ਲਿੰਗ : ੧.ਪ੍ਰਾਣ, ਜਾਨ; ੨. ਰੂਹ ; ਜੀਵਨ ਸੱਤਾ; ੩. ਮਨ, ਅੰਤਹਕਰਣ ; ੪. ਜੀਵਨ, ਜ਼ਿੰਦਗਾਨੀ

–ਜਿੰਦ ਸੁਖਾਲੀ ਹੋਣਾ, ਮੁਹਾਵਰਾ : ਖਹਿੜਾ ਛੁੱਟਣਾ, ਪਿੱਛਾ ਛੁਟਣਾ

–ਜਿੰਦ ਸੁਖਾਲੀ ਕਰਨਾ, ਮੁਹਾਵਰਾ : ਪਿੱਛਾ ਛੱਡਣਾ, ਖਹਿੜਾ ਛੱਡਣਾ

–ਜਿੰਦ ਕੁਹਣਾ, ਮੁਹਾਵਰਾ : ਬਹੁਤ ਮਿਹਨਤ ਕਰਨਾ ਜਾਨ ਮਾਰ ਕੇ ਕੰਮ ਕਰਨਾ

–ਜਿੰਦ ਖ਼ਲਾਸੀ ਹੋਣਾ, ਮੁਹਾਵਰਾ  : ਜਾਨ ਛੁਟਣਾ, ਛੁਟਕਾਰਾ ਹੋਣਾ : ‘ਮਗਰੋਂ ਲਹਿ ਜਾਵੇ ਉਹ ਭਾਈ ਹੋਵੇ ਜਿੰਦ ਖਲਾਸੀ’

(ਗੁਲਜ਼ਾਰ ਯੂਸਫ਼)

–ਜਿੰਦ ਤਲੀ ਤੇ ਰੱਖਣਾ, ਮੁਹਾਵਰਾ :ਮਰਨ ਲਈ ਤਿਆਰ ਰਹਿਣਾ ‘ਆਂਹਦਾ ਏ ਨਾਈ ਮੈਂ ਘਣਿਆਂ ਦਿਨਾਂ ਦੀ ਵਾਨਾਂ ਜਿੰਦ ਤੱਲੀ ਤੇ ਰੱਖੀ’

(ਬਾਰ ਦੇ ਢੋਲੇ )

–ਜਿੰਦ-ਦਾਤਾ, ਪੁਲਿੰਗ : ਪ੍ਰਾਣ-ਦਾਤਾ, ਜੀਆਦਾਨ ਦੇਣ ਵਾਲਾ

–ਜਿੰਦ ਮਾਰਨਾ, ਮੁਹਾਵਰਾ : ੧.ਜਾਨੋਂ ਮਾਰ ਸੁੱਟਣਾ; ੨. ਹੱਦੋਂ ਬਾਹਰ ਜਤਨ ਕਰਨਾ ; ਬਹੁਤ ਮਿਹਨਤ ਕਰਨਾ

–ਜਿੰਦ ਵੜ ਵੜ ਕੇ ਨਿਕਲਣਾ, ਮੁਹਾਵਰਾ : ਬਹੁਤ ਦੁਬਿਧਾ ਵਿੱਚ ਹੋਣਾ, ਸਖ਼ਤ ਤਕਲੀਫ਼ ਵਿੱਚ ਹੋਣਾ, ਡਰਨਾ, ਸਹਿਮਣਾ : ‘ਹਾਸ਼ਮ ਦੀ ਜਿੰਦ ਵੜ ਵੜ ਨਿਕਲੇ, ਮੂੰਹ ਕਿਵੇਂ ਹੁਣ ਫੇਰੇ’

(ਸੈਫ਼ੁਲ ਮਲੂਕ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 101, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-06-20-02-23-05, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.