ਜੀਰੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੀਰੀ (ਨਾਂ,ਇ) ਪਾਣੀ ਦਿੱਤੇ ਖੇਤ ਵਿੱਚ ਹਲ਼ ਵਾਹ ਕੇ ਕੱਦੂ ਕਰਨ ਉਪਰੰਤ ਪਨੀਰੀ ਨਾਲ ਲਾਈ ਜਾਂਦੀ ਸੌਣੀ ਦੀ ਨਾੜਦਾਰ ਫ਼ਸਲ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5374, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਜੀਰੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੀਰੀ [ਨਾਂਇ] ਝੋਨਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5366, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜੀਰੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਜੀਰੀ. ਸੰਗ੍ਯਾ—ਧਾਨਾਂ ਦੀ ਇੱਕ ਜਾਤਿ, ਇਸ ਦਾ ਚਾਵਲ ਚਿੱਟਾ ਹੁੰਦਾ ਹੈ ਅਤੇ ਚਿਰ ਤੀਕ ਰਹਿ ਸਕਦਾ ਹੈ. ਜੀਰੀ ਪੰਜਾਬ ਵਿੱਚ ਬਹੁਤ ਹੁੰਦੀ ਹੈ। ੨ ਕਲੌਂਜੀ (ਕਾਲੀ ਜੀਰੀ) ਨੂੰ ਭੀ ਪੋਠੋਹਾਰ ਵਿੱਚ ਜੀਰੀ ਆਖਦੇ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5180, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੀਰੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਜੀਰੀ, (ਜੀਰਾ (ਾ) +ਈ) \ ਇਸਤਰੀ ਲਿੰਗ : ੧.ਜੀਰੇ ਦੀ ਜਾਤ ਦਾ ਇੱਕ ਛੋਟਾ ਬੀਜ ਜੋ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ; ੨. ਧਾਨਾਂ ਦੀ ਇੱਕ ਬਰੀਕ ਕਿਸਮ, ਜਿਸ ਦਾ ਚਾਉਲ ਚਿੱਟਾ ਹੁੰਦਾ ਹੈ ਅਤੇ ਚਿਰ ਤੀਕ ਰਹਿ ਸਕਦਾ ਹੈ
–ਕਾਲੀ ਜੀਰੀ, (ਪੋਠੋਹਾਰੀ) \ ਇਸਤਰੀ ਲਿੰਗ : ੧.ਕਲੌਂਜੀ; ੨. ਜੀਰੇ ਦੀ ਜਾਤ ਦਾ ਇੱਕ ਛੋਟਾ ਬੀਜ ਜੋ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ
–ਦੇਸੀ ਜੀਰੀ, ਇਸਤਰੀ ਲਿੰਗ : ਮੋਟੇ ਚਾਉਲਾਂ ਦੀ ਇੱਕ ਕਿਸਮ
–ਬਾਸਮਤੀ ਜੀਰੀ, ਇਸਤਰੀ ਲਿੰਗ : ਬਾਸਮਤੀ ਚਾਉਲਾਂ ਦੇ ਧਾਨ
–ਰਮਾਲੀ ਜੀਰੀ, ਇਸਤਰੀ ਲਿੰਗ : ਜੀਰੀ ਦੀ ਇੱਕ ਕਿਸਮ
–ਰਾਮਜਮਾਨੀ ਜੀਰੀ, ਇਸਤਰੀ ਲਿੰਗ : ਜੀਰੀ ਦੀ ਇੱਕ ਖ਼ਾਸ ਕਿਸਮ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 5, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-06-28-02-49-28, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First