ਜੀਵ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੀਵ [ਨਾਂਪੁ] ਪ੍ਰਾਣੀ , ਜੰਤੂ, ਜਾਨਵਰ; ਜਿੰਦ , ਜਾਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13283, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜੀਵ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਜੀਵ. ਸੰ. ਸੰਗ੍ਯਾ—ਜੀਵਾਤਮਾ. “ਈਸ੍ਵਰ ਜੀਵ ਏਕ ਇਮ ਜਾਨਹੁ.” (ਗੁਪ੍ਰਸੂ) ਦੇਖੋ, ਆਤਮਾ । ੨ ਪ੍ਰਾਣੀ. “ਜੀਵ ਜਿਤੇ ਜਲ ਮੈ ਥਲ ਮੈ.” (ਅਕਾਲ) ੩ ਵ੍ਰਿਹਸਪਤਿ. ਦੇਵਗੁਰੂ। ੪ ਚੰਦ੍ਰਮਾ । ੫ ਵਿਨੁ। ੬ ਜਲ. “ਜੀਵ ਗਯੋ ਘਟ ਮੇਘਨ ਕੋ.” (ਕ੍ਰਿਸਨਾਵ) ੭ ਦਿਲ. ਮਨ. “ਪਿਤ ਪਰਮੇਸੁਰ ਜਾਨਹਿ ਜੀਵ.” (ਗੁਪ੍ਰਸੂ) ੮ जीव्. ਧਾ—ਜਿਉਣਾ, ਉਪਜੀਵਿਕਾ ਲਈ ਕਮਾਉਣਾ, ਸੁਖ ਨਾਲ ਰਹਿਣਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13018, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੀਵ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਜੀਵ: ਵੇਖੋ ‘ਜੀਵਾਤਮਾ ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12989, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਜੀਵ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਜੀਵ (ਸੰ.। ਸੰਸਕ੍ਰਿਤ) ਮਨ , ਜਾਨ, ਜਿੰਦ , ਰੂਹ , ਜੀਵਾਤਮਾ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12990, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਜੀਵ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਜੀਵ, (ਸੰਸਕ੍ਰਿਤ : जीव) \ ਪੁਲਿੰਗ : ੧.ਜੀਵਾਤਮਾ ; ‘ਈਸ੍ਵਰ ਜੀਵ ਏਕ ਇਮ ਜਾਨਹੁ’ (ਗੁਰ ਪ੍ਰਤਾਪ ਸੂਰਜਪ੍ਰਕਾਸ਼); ੨. ਜਿੰਦ, ਦਿਲ ; ੩. ਪ੍ਰਾਣੀ : ‘ਜੀਵ ਜਿਤੇ ਜਲ ਮੈ ਥਲ ਮੈ’ (ਅਕਾਲ ਉਸਤਤ); ੪.ਵ੍ਰਿਹਸਪਤੀ, ਦੇਵਗੁਰੂ; ੫. ਚੰਦ੍ਰਾ; ੬. ਵਿਸ਼ਨੂੰ; ੭. ਜਲ : ‘ਜੀਵ ਗਯੋ ਘਟ ਮੇਘਨ ਕੋ’
(ਕ੍ਰਿਸਨਾਵਤਾਰ)
–ਜੀਵਧਨ, ਪੁਲਿੰਗ : ਮਾਲ, ਪਸ਼ੂ-ਧਨ, ਮਵੈਸ਼ੀ, ਮਾਲ ਡੰਗਰ
–ਜੀਵ ਵਿਗਿਆਨ, ਪੁਲਿੰਗ : ਉਹ ਵਿਗਿਆਨ ਜਿਸ ਵਿੱਚ ਜੀਵ ਜੰਤੂਆਂ ਅਤੇ ਬਨਸਪਤੀਆਂ ਆਦਿ ਦੀ ਉਤਪੱਤੀ, ਵਿਕਾਸ ਅਤੇ ਸ਼੍ਰੇਣੀ ਵੰਡ ਆਦਿ ਦਾ ਨਿਰਨਾ ਹੁੰਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 24, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-06-28-02-51-10, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First