ਜੀਵਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੀਵਨ [ਨਾਂਪੁ] ਜ਼ਿੰਦਗੀ, ਜਿੰਦ , ਜਾਨ, ਪ੍ਰਾਣ; ਪ੍ਰਾਣੀ , ਜੀਵੰਤ ਰੂਪ , ਜਿਊਂਦੀ-ਜਾਗਦੀ ਤਸਵੀਰ; ਉਮਰ , ਆਯੂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੀਵਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਜੀਵਨ. ਦੇਖੋ, ਜੀਵਣ। ੨ ਜ਼ਿੰਦਗੀ. “ਜੀਵਨਸੁਖੁ ਸਭੁ ਸਾਧ ਸੰਗਿ.” (ਬਿਲਾ ਮ: ੫) ੩ ਜਲ. “ਦੇ ਜੀਵਨ ਜੀਵਨ ਸੁਖਕਾਰੀ.” (ਗੁਪ੍ਰਸੂ) ੪ ਉਪਜੀਵਿਕਾ. ਗੁਜ਼ਾਰਾ। ੫ ਪਵਨ। ੬ ਘੀ. ਘ੍ਰਿਤ। ੭ ਕਰਤਾਰ. ਵਾਹਗੁਰੂ। ੮ ਪੁਤ੍ਰ। ੯ ਇਕ ਮਾਤ੍ਰਕ ਛੰਦ. ਦੇਖੋ, ਅਜੂਬਾ। ੧੦ ਭਾਈ ਭਗਤੂ ਦਾ ਛੋਟਾ ਪੁਤ੍ਰ, ਜੋ ਗੁਰੂ ਹਰਿਰਾਇ ਸਾਹਿਬ ਦੀ ਸੇਵਾ ਵਿੱਚ ਹ਼ਾ੡੒ਰ ਰਿਹਾ. ਇਸ ਦਾ ਦੇਹਾਂਤ ਕੀਰਤਪੁਰ ਹੋਇਆ. ਇਸ ਦਾ ਪੁਤ੍ਰ ਸੰਤਦਾਸ ਸੀ, ਜਿਸ ਦੀ ਔਲਾਦ ਹੁਣ ਭੁੱਚੋ, ਭਾਈ ਕੇ ਚੱਕ ਆਦਿ ਵਿੱਚ ਵਸਦੀ ਹੈ.

ਸੰਤਦਾਸ ਦੇ ਪੁਤ੍ਰ—ਰਾਮ ਸਿੰਘ , ਫਤੇ ਸਿੰਘ, ਬਖਤੂ ਸਿੰਘ, ਤਖਤੂ ਸਿੰਘ ਨੇ ਦਮਦਮੇ ਦਸ਼ਮੇਸ਼ ਤੋਂ ਅਮ੍ਰਿਤ ਛਕਿਆ ਸੀ. ਦੇਖੋ, ਭਗਤੂ ਭਾਈ। ੧੧ ਦੇਖੋ, ਲਹੌਰ ਦਾ ਅੰਗ ੮.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18321, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੀਵਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜੀਵਨ (ਸੰ.। ਸੰਸਕ੍ਰਿਤ) ੧. ਜ਼ਿੰਦਗੀ, ਜਾਨ। ਯਥਾ-‘ਗੁਰੁ ਮੇਰੀ ਜੀਵਨਿ’। ਤਥਾ-‘ਜੀਵਨ ਗਤਿ ਭਾਤੇ’ ਜੀਵਨੇ ਦੀ ਪ੍ਰਾਪਤੀ ਦਾ ਪ੍ਰਕਾਰ। ਜੀਵਨ ਮੁਕਤੀ ਦਾ ਪ੍ਰਕਾਰ। ਤਥਾ-‘ਸੋ ਕਿਉ ਬਿਸਰੈ ਜਿ ਜੀਵਨ ਜੀਆ’ ਜੀਆਂ ਦੇ ਜਿਵਾਵਨ ਵਾਲਾ (ਪਰਮਾਤਮਾ)।

੨. ਸਰੀਰਕ ਜ਼ਿੰਦਗੀ। ਯਥਾ-‘ਜੀਵਨ ਤਲਬ ਨਿਵਾਰਿ’।

੩. ਅਮਰ ਜ਼ਿੰਦਗੀ। ਯਥਾ-‘ਜੀਵਨ ਪਦਵੀ ’।

ਦੇਖੋ, ‘ਜੀਵਨ ਦੇਵਾ’, ‘ਜੀਵਨ ਮੁਕਤਿ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 18263, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਜੀਵਨ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜੀਵਨ, (ਸੰਸਕ੍ਰਿਤ : जीवन√जीव्) \ ਪੁਲਿੰਗ : ੧.ਜ਼ਿੰਦਗੀ; ੨. ਪਾਣੀ : ‘ਦੇ ਜੀਵਨ ਜੀਵਨ ਸੁਖਕਾਰੀ’ (ਗੁਰ ਪ੍ਰਤਾਪ ਸੂਰਜਪ੍ਰਕਾਸ਼); ੩. ਉਪਜੀਵਕਾ, ਗੁਜ਼ਾਰਾ; ੪. ਪਵਨ; ੫. ਘਿਉ; ੬. ਕਰਤਾਰ, ਵਾਹਿਗੁਰੂ; ੭. ਪਤਰ

–ਜੀਵਨ ਅਧਾਰ, ਪੁਲਿੰਗ : ਜੀਵਨ ਦਾ ਆਸਰਾ, ਜ਼ਿੰਦਗੀ ਦਾ ਸਹਾਰਾ

–ਜੀਵਨ-ਸ਼ਕਤੀ, ਇਸਤਰੀ ਲਿੰਗ :੧.ਜੀਵਨ ਦੀ ਤਾਕਤ; ੨. ਜੀਵਨ ਦੀ ਸੱਤਾ

–ਜੀਵਨ-ਸਾਥੀ, ਪੁਲਿੰਗ : ਜੀਵਨ ਸੰਗੀ, ਜ਼ਿੰਦਗੀ ਵਿੱਚ ਸਾਥ ਰਹਿਣ ਵਾਲਾ ਅਰਥਾਤ ਪਤੀ, ਮਾਲਕ

–ਜੀਵਨ-ਸਾਥਣ, ਇਸਤਰੀ ਲਿੰਗ : ਪਤਨੀ

–ਜੀਵਨ-ਘੋਲ, ਪੁਲਿੰਗ : ਜੀਵਨ ਦੀ ਹੋਂਦ ਨੂੰ ਕਾਇਮ ਰੱਖਣ ਲਈ ਕੀਤੀ ਜੱਦੋਜਿਹਦ

–ਜੀਵਨ-ਚਰਿਤਰ, ਪੁਲਿੰਗ :੧.ਜੀਵਨ ਦੇ ਹਾਲਾਤ, ਜ਼ਿੰਦਗੀ ਦੀ ਵਾਰਤਾ, ਜੀਵਨ ਬਿਰਤਾਂਤ; ੨. ਉਹ ਪੁਸਤਕ ਜਿਸ ਵਿੱਚ ਕਿਸੇ ਦਾ ਜੀਵਨ ਲਿਖਿਆ ਹੋਵੇ

–ਜੀਵਨ-ਜਾਚ, ਇਸਤਰੀ ਲਿੰਗ : ਜ਼ਿੰਦਗੀ ਗੁਜ਼ਾਰਨ ਦਾ ਢੰਗ

–ਜੀਵਨ ਜੀਆ, ਵਿਸ਼ੇਸ਼ਣ \ ਪੁਲਿੰਗ : ਜੀਵਾਂ ਦਾ ਜੀਵਨ, ਜੀਵਾਂ ਨੂੰ ਜ਼ਿੰਦਗੀ ਦੇਣ ਵਾਲਾ, ਰੱਬ : ‘ਸੋ ਕਿਉ ਵਿਸਰੈ ਜਿ ਜੀਵਨ ਜੀਆ’ (ਸੁਖਮਨੀ)

–ਜੀਵਨ ਜੋਗਾ, ਪੁਲਿੰਗ \ ਵਿਸ਼ੇਸ਼ਣ : ਜੀਉਣ ਜੋਗਾ

–ਜੀਵਨ-ਜੋਤ, ਇਸਤਰੀ ਲਿੰਗ : ਜ਼ਿੰਦਗੀ ਰੂਪੀ ਜੋਤ, ਜ਼ਿੰਦਗੀ ਦੀ ਜੋਤ

–ਜੀਵਨ-ਤਲਬ, ਇਸਤਰੀ ਲਿੰਗ : ੧.ਜੀਵਨ ਦੀ ਇੱਛਾ ; ੨. ਜੀਵਨ ਦੀ ਖ਼ਾਹਿਸ਼, ਪ੍ਰਾਣੀਆਂ ਦੀ ਮੰਗ : ‘ਜੀਵਨ ਤਲਬ ਨਿਵਾਰਿ, ਸੁਆਮੀ’

(ਰਾਮਕਲੀ ਮਹਲਾ ੧)

–ਜੀਵਨ-ਦਰਸ਼ਨ, ਪੁਲਿੰਗ : ਜ਼ਿੰਦਗੀ ਦੀ ਫ਼ਿਲਾਸਫ਼ੀ

–ਜੀਵਨ-ਦਾਤਾ, ਪੁਲਿੰਗ : ਪ੍ਰਾਣਦਾਤਾ, ਜ਼ਿੰਦਗੀ ਦੇਣ ਵਾਲਾ

–ਜੀਵਨ ਦਾਨ, ਪੁਲਿੰਗ : ਜੀਅ ਦਾਨ

–ਜੀਵਨ ਦੇਵਾ, ਵਿਸ਼ੇਸ਼ਣ : ੧.ਜ਼ਿੰਦਗੀ ਦੇਣ ਵਾਲਾ : ‘ਜੀਵਨ ਦੇਵਾ ਪਾਰਬ੍ਰਹਮ ਸੇਵਾ’ (ਧਨਾਸਰੀ ਮਹਲਾ ੫); ੨. ਪਾਣੀ ਦੇਣ ਵਾਲਾ

–ਜੀਵਨ-ਧਨ, ਪੁਲਿੰਗ : ਜ਼ਿੰਦਗੀ ਵਿੱਚ ਸਭ ਤੋਂ ਪਿਆਰੀ ਚੀਜ਼ ਅਥਵਾ ਬੰਦਾ, ਪ੍ਰਾਣ ਪਿਆਰਾ

–ਜੀਵਨ-ਨਈਆ, ਇਸਤਰੀ ਲਿੰਗ : ਜ਼ਿੰਦਗੀ ਰੂਪੀ ਬੇੜੀ

–ਜੀਵਨ-ਨਦੀ, ਇਸਤਰੀ ਲਿੰਗ : ਜ਼ਿੰਦਗੀ ਦੀ ਰੌ, ਜ਼ਿੰਦਗੀ ਦਾ ਵਹਿਣ

–ਜੀਵਨ-ਨਿਸ਼ਾਨਾ, ਪੁਲਿੰਗ : ਜੀਵਨ ਦਾ ਮਨੋਰਥ, ਜ਼ਿੰਦਗੀ ਦਾ ਮੰਤਵ

–ਜੀਵਨ-ਪਦ,ਇਸਤਰੀ ਲਿੰਗ : ਜੀਵਨ ਪਦਵੀ

–ਜੀਵਨ-ਪਦਵੀ, ਇਸਤਰੀ ਲਿੰਗ : ਉਹ ਦਰਜਾ ਜਿਸ ਨੂੰ ਪਰਾਪਤ ਕਰ ਕੇ ਫੇਰ ਮਰਨ ਨਾ ਹੋਵੇ, ਨਿਰਬਾਣ ਪਦਵੀ

–ਜੀਵਨ-ਪੰਧ, ਪੁਲਿੰਗ : ਜ਼ਿੰਦਗੀ ਦਾ ਰਾਹ

–ਜੀਵਨ ਪੱਧਰ, ਪੁਲਿੰਗ : ਜੀਵਨ-ਮਿਆਰ, ਰਹਿਣ ਸਹਿਣ ਦਾ ਪੱਧਰ

–ਜੀਵਨ ਪਰਯੰਤ, ਕਿਰਿਆ ਵਿਸ਼ੇਸ਼ਣ : ਜੀਵਨ ਤੱਕ, ਸਾਰੀ ਉਮਰ, ਉਮਰ ਭਰ

–ਜੀਵਨ-ਪੁਰਖ, ਪੁਲਿੰਗ : ਕਰਤਾਰ, ਵਾਹਿਗੁਰੂ : ‘ਜੀਵਨਪੁਰਖੁ ਮਿਲਿਆ ਹਰਿਰਾਇਆ’

(ਗੌਂਡ ਮਹਲਾ ੫)

–ਜੀਵਨ-ਫ਼ਲਸਫ਼ਾ, ਪੁਲਿੰਗ : ਜੀਵਨ ਦਰਸ਼ਨ

–ਜੀਵਨ ਬੀਮਾ, ਪੁਲਿੰਗ : ਜ਼ਿੰਦਗੀ ਬੀਮਾ

–ਜੀਵਨ-ਬੂਟੀ, ਇਸਤਰੀ ਲਿੰਗ : ਸੰਜੀਵਨੀ ਬੂਟੀ, ਜੀਵਨ ਦੇਣ ਵਾਲੀ

–ਜੀਵਨ-ਮਨੋਰਥ, ਪੁਲਿੰਗ : ਜ਼ਿੰਦਗੀ ਦਾ ਨਿਸ਼ਾਨਾ, ਜੀਵਨ ਦਾ ਮੰਤਵ

–ਜੀਵਨ-ਮਿਆਰ, ਪੁਲਿੰਗ : ਜੀਵਨ ਪੱਧਰ, ਰਹਿਣ ਸਹਿਣ ਦਾ ਮਿਆਰ

–ਜੀਵਨ ਮੁਕਤ, ਵਿਸ਼ੇਸ਼ਣ : ਜੋ ਜੀਵਨ ਦਸ਼ਾ ਵਿੱਚ ਹੀ ਆਤਮ ਗਿਆਨ ਨੂੰ ਪਰਾਪਤ ਹੋ ਕੇ ਕਰਮਜਾਲ ਅਤੇ ਆਵਾਗੌਣ ਤੋਂ ਛੁਟਕਾਰਾ ਪਾਵੇ : ‘ਜੀਵਨ ਮੁਕਤ ਜਿਸ ਰਿਦੈ ਭਗਵੰਤ’ (ਸੁਖਮਨੀ ਸਾਹਿਬ)

–ਜੀਵਨ ਮੁਕਤਿ (ਮੁਕਤੀ), ਇਸਤਰੀ ਲਿੰਗ :੧.ਜੀਊਦਿਆਂ ਹੀ ਮੁਕਤੀ ਪਰਾਪਤ ਕਰਨ ਦਾ ਭਾਵ; ੨. ਨਿਰਬਾਣ, ਮੋਖ, ਮੁਕਤੀ

–ਜੀਵਨ ਰੂਪ, ਪੁਲਿੰਗ : ਪ੍ਰਾਣ ਰੂਪ : ‘ਜੀਵਨਰੂਪ ਸਿਮਰਣੁ ਪ੍ਰਭੁ ਤੇਰਾ’

(ਸੂਹੀ ਮਹਲਾ ੫)

–ਜੀਵਨ ਰੋ, ਇਸਤਰੀ ਲਿੰਗ : ਜ਼ਿੰਦਗੀ ਦੀ ਲਹਿਰ
 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 46, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-06-28-03-57-29, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.