ਜੁੱਟ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁੱਟ (ਨਾਂ,ਪੁ) 1 ਅੱਥਰੇ ਪਸ਼ੂ ਨੂੰ ਸੀਲ ਪਸ਼ੂ ਨਾਲ ਗਲ਼ ਵਿੱਚ ਰੱਸਾ ਪਾ ਕੇ ਨਰੜਿਆ ਜੋੜਾ; ਇੱਕ ਤੋਂ ਵਧੇਰੇ ਪਸ਼ੂਆਂ ਦਾ ਇੱਕ ਦੂਜੇ ਦੇ ਗਲ਼ ਵਿੱਚ ਸਾਂਝਾ ਰੱਸਾ ਪਾ ਕੇ ਨਰੜਿਆ ਸਮੂਹ 2 ਇੱਜੜ ਵਿੱਚ ਚਰਦੇ ਸਮੇਂ ਮੇਮਣੇ ਨੂੰ ਦੁੱਧ ਪੀਣ ਤੋਂ ਰੋਕਣ ਲਈ ਬੱਕਰੀ ਦੇ ਥਣ ਨੂੰ ਗੋਹੇ ਨਾਲ ਲਬੇੜ ਕੇ ਬੰਨ੍ਹੀ ਲੀਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 43402, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੁੱਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁੱਟ [ਨਾਂਪੁ] ਜੋੜਾ , ਇਕੱਠੇ ਹੋਣ ਦਾ ਭਾਵ, ਸਮੂਹ , ਝੁੰਡ , ਇਕੱਠ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 43365, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੁੱਟ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜੁੱਟ, (ਪ੍ਰਾਕ੍ਰਿਤ : जुत्त; ਸੰਸਕ੍ਰਿਤ : युक्त्त√युज्=ਜੁੜਨਾ) \ ਪੁਲਿੰਗ : ੧.ਜੋੜੀ, ਜੋੜਾ; ੨. ਟੋਲੀ, ਇਕੱਠ; ੩. ਆਰੇ ਨਾਲ ਲੱਕੜੀ ਚੀਰਨ ਵਾਲੇ ਦੋ ਜਣੇ; ੪. ਖੋਪਾ, ਨਰੇਲ, ਗੁੱਟ; ੫. ਹੱਥਾਂ ਦੇ ਸੋਨੇ ਜਾਂ ਚਾਂਦੀ ਦੇ ਕੜੇ; ੬. ਦੋ ਗਲਜੋਟ ਹੋਏ ਪਸ਼ੂ; ੭. ਮਧਾਣੀ ਦੇ ਫੁੱਲ; ੮. ਬਕਰੀ ਦੇ ਥਣ ਨੂੰ ਗੋਹੇ ਨਾਲ ਲਾਈ ਟਾਕੀ ਤਾਂ ਜੋ ਬੱਚਾ ਨਾ ਚੁੰਘੇ; ੯. ਜੋੜ, ਮੁਕਾਬਲੇ ਦਾ ਬੰਦਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-04-10-24-42, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.