ਜੁੱਤੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁੱਤੀ (ਨਾਂ,ਇ) ਪੈਰੀਂ ਪਾਉਣ ਵਾਲਾ ਚਮੜੇ ਦਾ ਦੇਸੀ ਢਾਂਚਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27005, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੁੱਤੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁੱਤੀ [ਨਾਂਇ] ਪੈਰਾਂ ਦੀ ਰੱਖਿਆ ਲਈ ਚੰਮ੍ਹ/ਕੱਪੜੇ ਜਾਂ ਪਲਾਸਟਕ ਦੀ ਪੈਰੀਂ ਪਾਉਣ ਵਾਲ਼ੀ ਚੀਜ਼, ਜੋੜਾ , ਪੌਲਾ , ਬੂਟ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26999, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੁੱਤੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਜੁੱਤੀ. ਦੇਖੋ, ਜੂਤੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26725, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੁੱਤੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜੁੱਤੀ, (ਜੁੱਤ (ਾ)+ਈ) \ ਇਸਤਰੀ ਲਿੰਗ : ਪੈਰਾਂ ਦੀ ਰੱਖਿਆ ਲਈ ਚੰਮ ਦੀ ਬਣੀ ਹੋਈ ਪੈਰੀਂ ਪਾਉਣ ਵਾਲੀ ਇੱਕ ਚੀਜ਼

–ਜੁੱਤਮ-ਜੁੱਤੀ, ਕਿਰਿਆ ਵਿਸ਼ੇਸ਼ਣ : ਛਿੱਤਰੋ-ਛਿੱਤਰੀ

–ਜੁੱਤੀਉ-ਜੁੱਤੀ ਹੋਣਾ, ਮੁਹਾਵਰਾ : ਆਪਸ ਵਿੱਚ ਜੁੱਤੀਆਂ ਨਾਲ ਲੜਨਾ, ਇੱਕ ਦੂਜੇ ਨੂੰ ਜੁੱਤੀਆਂ ਨਾਲ ਮਾਰਨਾ

–ਜੁੱਤੀ ਉਠਾਉਣਾ, ਮੁਹਾਵਰਾ : ਜੁੱਤੀ ਮਾਰਨ ਨੂੰ ਤਿਆਰ ਹੋਣਾ

–ਜੁੱਤੀਆਂ ਸਿੱਧੀਆਂ ਕਰਨਾ, ਮੁਹਾਵਰਾ : ੧.ਕਮੀਨਾਂ ਦਾ ਕੰਮ ਕਰਨਾ; ੨. ਖ਼ਸ਼ਾਮਦ ਕਰਨਾ

–ਜੁੱਤੀ ਖੜਕਣਾ, ਮੁਹਾਵਰਾ : ਜੁੱਤੀਆਂ ਨਾਲ ਮਾਰ ਕੁਟਾਈ ਹੋਵੇ

–ਜੁੱਤੀਆਂ ਖਾਣਾ, ਮੁਹਾਵਰਾ : ਨਿਰਾਦਰੀ ਕਰਾਉਣਾ, ਬੇਇੱਜ਼ਤੀ ਕਰਵਾਉਣਾ

–ਜੁੱਤੀਆਂ ਚਟਖਾਉਂਦੇ ਫਿਰਨਾ, ਮੁਹਾਵਰਾ : ਆਵਾਰਾ ਫਿਰਨਾ

–ਜੁੱਤੀਆਂ ਚੱਲਣਾ, ਮੁਹਵਾਰਾ : ਲੜਾਈ ਵਿੱਚ ਇੱਕ-ਦੂਜੇ ਨੂੰ ਜੁੱਤੀਆਂ ਪੈਣੀਆਂ

–ਜੁੱਤੀਆਂ ਜੜਨਾ, ਮੁਹਾਵਰਾ : ਜੁੱਤੀਆਂ ਮਾਰਨਾ

–ਜੁੱਤੀਆਂ ਟੁੱਟ ਜਾਣਾ,ਮੁਹਾਵਰਾ : ਕਿਸੇ ਕੰਮ ਲਈ ਬਹੁਤ ਫਿਰਨਾ ਜਾਂ ਖੁਆਰੀ ਸਹਿਣਾ

–ਜੁੱਤੀਆਂ ਤੁੜਾਉਣਾ, ਮੁਹਾਵਰਾ : ਬੇਫ਼ਾਇਦਾ ਕੋਸ਼ਸ਼ ਕਰਨਾ, ਬੇਫ਼ਾਇਦਾ ਭੱਜੇ ਫਿਰਨਾ

–ਜੁੱਤੀਆਂ ਦਾ ਸਦਕਾ, ਪੁਲਿੰਗ : ਅਹਿਸਾਨ ਮੰਨਣ ਦਾ ਪਰਗਟਾ

–ਜੁੱਤੀਆਂ ਮੜਕਾਉਂਦੇ ਫਿਰਨਾ, ਮੁਹਾਵਰਾ : ੧.ਆਵਾਰਾ ਫਿਰਨਾ; ੨. ਬੇਫ਼ਾਇਦਾ ਕੋਸ਼ਸ਼ ਕਰਦੇ ਫਿਰਨਾ, ਮਾਰੇ ਮਾਰੇ ਫਿਰਨਾ

–ਜੁੱਤੀਆਂ ਮਾਰਨਾ, ਮੁਹਾਵਰਾ : ਸ਼ਰਮਿੰਦਾ ਕਰਨਾ, ਝਾੜ ਪਾਉਣਾ, ਝਿੜਕਣਾ

–ਜੁੱਤੀਆਂ ਲਾਉਣਾ, ਮੁਹਾਵਰਾ : ਝਾੜ ਪਾਉਣਾ, ਸ਼ਰਮਿੰਦਾ ਕਰਨਾ

–ਜੁੱਤੀਆਂ ਵਰ੍ਹਨਾ,  ਮੁਹਵਾਰਾ : ਜੁੱਤੀਆਂ ਦੀ ਮਾਰ ਪੈਣਾ

–ਜੁੱਤੀਏਂ ਦਾਲ ਵੰਡਣਾ,  ਮੁਹਾਵਰਾ : ਆਪਸ ਵਿੱਚ ਫੁੱਟ ਪੈ ਜਾਣਾ, ਲੜਾਈ ਝਗੜਾ ਹੋ ਜਾਣਾ

–ਜੁੱਤੀ ਹੇਠ ਰੱਖਣਾ, ਮੁਹਾਵਰਾ : ਹਮੇਸ਼ਾ ਦਬਾਉ ਹੇਠ ਰੱਖਣਾ,(ਭਾਈ ਬਿਸ਼ਨਦਾਸ ਪੁਰੀ) ਆਪਣੇ ਵਸ ਵਿੱਚ ਰੱਖਣਾ

–ਜੁੱਤੀ ਖੌਂਸੜਾ ਹੋਣਾ, ਮੁਹਾਵਰਾ : ਆਪਸ ਵਿੱਚ ਜੁੱਤੀਆਂ ਨਾਲ ਲੜਨਾ, ਝਗੜਾ ਹੋਣਾ, ਜੁੱਤਮ ਜੁੱਤੀ ਹੋਣਾ

–ਜੁੱਤੀ-ਚੁਕ, ਵਿਸ਼ੇਸ਼ਣ \ ਪੁਲਿੰਗ : ਜੁੱਤੀ ਚੋਰ

–ਜੁੱਤੀ ਚੋਰ, ਪੁਲਿੰਗ : ੧.ਜੁੱਤੀਆਂ ਚੁੱਕਣ ਜਾਂ ਚੁਰਾਉਣ ਵਾਲਾ; ੨. ਬੇਇਤਬਾਰਾ ਬੰਦਾ

–ਜੁੱਤੀ ਤੇ ਜੁੱਤੀ ਚੜ੍ਹਨਾ, ਮੁਹਾਵਰਾ : ਕਈ ਵਾਰ ਜੁੱਤੀ ਲਾਹੁਣ ਤੇ ਜੁੱਤੀ ਦਾ ਇੱਕ ਪੈਰ ਦੂਜੇ ਉੱਤੇ ਚੜ੍ਹ ਜਾਂਦਾ ਹੈ, ਅਜਿਹਾ ਹੋਣਾ ਸਫ਼ਰ ਪੈਣ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ

–ਜੁੱਤੀ ਤੋਂ ਮਾਰਨਾ, ਮੁਹਾਵਰਾ : ਪਰਵਾਹ ਨਾ ਕਰਨਾ

–ਜੁੱਤੀ ਤੋਂ ਵਾਰਨਾ, ਮੁਹਾਵਰਾ : ਨੁਕਸਾਨ ਜਾਂ ਖਰਚ ਨੂੰ ਖਿੜੇ ਮੱਥੇ ਪਰਵਾਨ ਕਰ ਲੈਣਾ

–ਜੁੱਤੀ ਦਾ ਯਾਰ,ਪੁਲਿੰਗ : ਜੁੱਤੀਆਂ ਖਾ ਕੇ ਕੰਮ ਕਰਨ ਵਾਲਾ ਬੰਦਾ

–ਜੁੱਤੀ ਦੀ ਨੋਕ ਤੋਂ ਦੀ ਮਾਰਨਾ (ਵਾਰਨਾ), ਮੁਹਾਵਰਾ : ਜ਼ਲੀਲ ਸਮਝਣਾ, ਨਾਚੀਜ਼ ਸਮਝਣਾ

–ਜੁੱਤੀ ਪੌਲਾ ਹੋਣਾ, ਮੁਹਾਵਰਾ : ਜੁੱਤੀਆਂ ਨਾਲ ਲੜਾਈ ਕਰਨਾ, ਮਾਰ ਕੁਟਾਈ ਕਰਨਾ, ਜੁੱਤਮ-ਜੁੱਤੀ ਹੋਣਾ

(ਭਾਈ ਬਿਸ਼ਨ ਦਾਸ ਪੁਰੀ)

–ਕਸੂਰੀ ਜੁੱਤੀ, ਇਸਤਰੀ ਲਿੰਗ : ਉੱਚੀ ਅੱਡੀ ਤੇ ਫੀਨ੍ਹੇ ਪੰਜੇ ਦੀ ਜੁੱਤੀ



–ਕਢਵੀਂ ਜੁੱਤੀ, ਇਸਤਰੀ ਲਿੰਗ : ਉਹ ਦੇਸੀ ਜੁੱਤੀ ਜਿਸ ਤੇ ਤਿੱਲਾ ਦਾ ਕੰਮ ਹੋਇਆ ਹੋਵੇ

–ਖੱਲ ਦੀ ਜੁੱਤੀ, ਇਸਤਰੀ ਲਿੰਗ : ਲਾਲ ਨਰੀ ਦੀ ਜੁੱਤੀ

–ਚਾਂਦੀ ਦੀ ਜੁੱਤੀ ਮਾਰਨਾ, ਮੁਹਵਾਰਾ : ੧.ਵੱਢੀ ਦੇਣਾ; ੨. ਮੁੱਲ ਦੇ ਕੇ ਕੋਈ ਚੀਜ਼ ਲੈਣਾ

–ਜਾਣੇ ਮੇਰੀ ਜੁੱਤੀ, ਅਵਯ : ਕੁਝ ਪਰਵਾਹ ਨਾ ਕਰਨਾ

–ਦੁਖੱਲੀ ਜੁੱਤੀ, ਇਸਤਰੀ ਲਿੰਗ : ਨਰਮ ਬੱਕਰੇ ਦੀ ਖੱਲ ਦੀ ਜੁੱਤੀ ਜਿਸ ਦੇ ਅੰਦਰ ਬਾਹਰ ਨਰੀ ਲੱਗੀ ਹੁੰਦੀ ਹੈ

–ਦੇਸੀ ਜੁੱਤੀ, ਇਸਤਰੀ ਲਿੰਗ :ਇੱਕ ਤਰ੍ਹਾਂ ਦੀ ਹਲਕੀ ਜੁੱਤੀ ਜਿਸ ਦਾ ਸੱਜੇ ਖੱਬੇ ਪੈਰ ਦਾ ਫ਼ਰਕ ਨਹੀਂ ਹੁੰਦਾ

–ਧੌੜੀ ਦੀ ਜੁੱਤੀ, ਇਸਤਰੀ ਲਿੰਗ : ਮੱਝ ਦੇ ਚੰਮ ਦੀ ਮੋਟੀ ਜੁੱਤੀ

–ਨਰੀ ਦੀ ਜੁੱਤੀ, ਇਸਤਰੀ ਲਿੰਗ : ਬੱਕਰੇ ਦੀ ਖੱਲ ਦੀ ਲਾਲ ਰੰਗ ਦੀ ਜੁੱਤੀ

–ਪੈਰਾਂ ਦੀ ਜੁੱਤੀ, ਇਸਤਰੀ ਲਿੰਗ : ਵਹੁਟੀ (ਨਿੰਦਾ ਵਾਚਕ)

–ਪੋਠੋਹਾਰੀ ਜੁੱਤੀ, ਇਸਤਰੀ ਲਿੰਗ : ਉੱਚੀ ਤੇ ਲੰਮੀ ਨੋਕ ਵਾਲੀ ਜੁੱਤੀ

–ਭਿਉਂ ਭਿਉਂ ਜੁੱਤੀਆਂ ਮਾਰਨਾ, ਮੁਹਵਾਰਾ : ਬਹੁਤ ਜ਼ਲੀਲ ਕਰਨਾ, ਬੇਹੱਦ ਸ਼ਰਮਿੰਦਾ ਕਰਨਾ

–ਮੁੰਡੀ ਜੁੱਤੀ, ਇਸਤਰੀ ਲਿੰਗ : ਬਿਨਾਂ ਨੋਕ ਵਾਲੀ ਜੁੱਤੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 26, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-04-10-39-54, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.