ਪਟੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਪਟੀ. ਦੇਖੋ, ਪੱਟ ਅਤੇ ਪੱਟੀ । ੨ ਅੱਖਰ ਲਿਖਣ ਦੀ ਤਖ਼ਤੀ. “ਸਚੀ ਪਟੀ ਸਚੁ ਮਨਿ, ਪੜੀਐ ਸਬਦ ਸੁ ਸਾਰ.” (ਓਅੰਕਾਰ) ੩ ਇੱਕ ਖਾਸ ਬਾਣੀ , ਜਿਸ ਵਿੱਚ ਵਰਣਮਾਲਾ ਦੇ ਕ੍ਰਮ ਅਨੁਸਾਰ ਸ਼ੁਭ ਉਪਦੇਸ਼ ਹੈ, ਯਥਾ—“ਸਸੈ ਸੋਇ ਸ੍ਰਿਸਟਿ ਜਿਨਿ ਸਾਜੀ.”*** (ਆਸਾ ਮ: ੧) ੪ ਇਸਤ੍ਰੀਆਂ ਦੇ ਮਸਤਕ ਪੁਰ ਵਾਹਕੇ ਚਿਪਕਾਏ ਚਿਕਨੇ ਕੇਸ (tress). “ਜਿਨ ਸਿਰ ਸੋਹਨਿ ਪਟੀਆਂ.” (ਆਸਾ ਅ: ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਟੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪਟੀ (ਸੰ.। ਸੰਸਕ੍ਰਿਤ ਪਟਿ੍ਟਕਾ) ਲਕੜ ਦੀ ਫੱਟੀ ਜਿਸ ਪਰ ਬਾਲਕ ਲਿਖਣਾ ਸਿਖਦੇ ਹਨ, ਤਖਤੀ ਭਾਵ ਵਿਚ ਸ਼੍ਰੱਧਾ। ਯਥਾ-‘ਸਚੀ ਪਟੀ ਸਚੁ ਮਨਿ’ ਸ੍ਰਧਾ ਰੂਪੀ ਪਟੀ ਸਚੀ, ਅਰ ਸਚ ਦੇ ਮੰਨਨ ਕਰਨ ਹਾਰਾ ਮਨ ਸਚਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 23834, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਪਟੀ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪਟ, (ਪੱਟੀ) \ (ਮੁਲਤਾਨੀ) \ ਇਸਤਰੀ ਲਿੰਗ : ਸਖ਼ਤ ਤੇ ਪੱਧਰੀ ਧਰਤੀ ਦਾ ਲੰਮਾ ਅਤੇ ਘਟ ਚੌੜਾ ਟੁਕੜਾ, ਪੱਟੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 80, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-25-02-49-09, ਹਵਾਲੇ/ਟਿੱਪਣੀਆਂ:
ਪਟੀ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪਟੀ, (ਪਟ+ਈ) \ ਇਸਤਰੀ ਲਿੰਗ : ੧. ਜ਼ਖ਼ਮ ਜਾਂ ਫੋੜੇ ਆਦਿ ਤੇ ਬੰਨ੍ਹਣ ਵਾਲਾ ਘੱਟ ਚੌੜਾ ਤੇ ਲੰਮਾ ਕਪੜਾ;

੨. ਕਪਾਹ ਜਾਂ ਤੂੜੀ ਆਦਿ ਲੱਦਣ ਲਈ ਗੱਡੇ ਦੇ ਦੋਹੀਂ ਪਾਸੀਂ ਲਾਈ ਤ੍ਰੱਖੜੀ, ਪੱਖਲੀ; ੩. ਇੱਕ ਲੰਮਾ ਪਰ ਘੱਟ ਚੌੜਾ ਕਪੜੇ ਦਾ ਟੁਕੜਾ ਜਿਸ ਨੂੰ ਫੌਜੀ ਜਾਂ ਪੁਲਸ ਵਾਲੇ ਪਿੰਨੀਆਂ ਤੇ ਲਪੇਟਦੇ ਹਨ;

੪. ਕਮੀਜ਼, ਬੁਸ਼ਰਟ ਆਦਿ ਦੇ ਅਗਲੇ ਪਾਸੇ ਬਟਨ ਕਾਜ ਆਦਿ ਲਾਉਣ ਲਗਿਆਂ ਦੂਹਰੀ ਤਹਿ ਦਾ ਕਪੜਾ, ਫੱਟੀ;

੫. ਛੋਟੇ ਅਰਜ ਦਾ ਇੱਕ ਕਿਸਮ ਦਾ ਗਰਮ ਕਪੜਾ ਜਿਸ ਦੇ ਕੋਟ ਆਦਿ ਬਣਦੇ ਹਨ; ੬. (ਮੋਚੀ) ਬੂਟ ਦੇ ਪਿਛਲੇ ਪਾਸੇ ਅੱਡੀ ਉਤੇ ਲੱਗੀ ਚਮੜੇ ਦੀ ਟਾਕੀ; ੭. ਧਾਰੀਦਾਰ ਕਪੜੇ ਦੀ ਧਾਰੀ
–ਪੱਟੀ ਕਰਾਉਣਾ, ਮੁਹਾਵਰਾ : ਜ਼ਖਮ ਨੂੰ ਦਵਾਈ ਲਵਾ ਕੇ ਮਲ੍ਹਮ-ਪੱਟੀ ਕਰਾਉਣਾ, ਪੱਟੀ ਬੰਨ੍ਹਾਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 80, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-25-02-49-18, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First