ਬੋਦਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬੋਦਲ (ਪਿੰਡ): ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਨਗਰ ਤੋਂ 4 ਕਿ.ਮੀ. ਦੱਖਣ ਵਲ ਇਕ ਪਿੰਡ , ਜਿਥੇ ਗੁਰੂ ਹਰਿਗੋਬਿੰਦ ਸਾਹਿਬ ਨੇ ਚਰਣ ਪਾਏ ਸਨ। ਸਥਾਨਕ ਰਵਾਇਤ ਅਨੁਸਾਰ ਗੁਰੂ ਜੀ ਸ਼ਿਕਾਰ ਖੇਡਦਿਆਂ ਇਸ ਪਿੰਡ ਵਲ ਆ ਨਿਕਲੇ ਅਤੇ ਪਿੰਡ ਤੋਂ ਬਾਹਰ ਇਕ ਗਰਨਾ ਬ੍ਰਿਛ ਹੇਠਾਂ ਕੁਝ ਦੇਰ ਲਈ ਬਿਸਰਾਮ ਕੀਤਾ। ਉਥੇ ਚੂਹੜ ਨਾਂ ਦੀ ਇਕ ਮਿਰਾਸੀ ਨੇ ਰਬਾਬ ਵਜਾ ਕੇ ਗੁਰੂ ਜੀ ਦਾ ਮਨ ਪ੍ਰਸੰਨ ਕੀਤਾ। ਗੁਰੂ ਜੀ ਨੇ ਉਸ ਨੂੰ ਬਾਣੀ ਦਾ ਕੀਰਤਨ ਕਰਨ ਲਈ ਕਿਹਾ ਅਤੇ ਇਕ ਰਬਾਬ ਵੀ ਪ੍ਰਦਾਨ ਦਿੱਤੀ। ਗੁਰੂ ਸਾਹਿਬ ਦੀ ਆਮਦ ਵਿਚ ਉਥੇ ਥੜਾ ਸਾਹਿਬ ਬਣਵਾਇਆ ਗਿਆ। ਬਾਦ ਵਿਚ ਰਾਮਗੜ੍ਹੀਆ ਮਿਸਲ ਦੇ ਸਰਦਾਰ ਜੋਧ ਸਿੰਘ ਨੇ ਗੁਰੂ-ਧਾਮ ਦੀ ਇਮਾਰਤ ਬਣਵਾਈ, ਜਿਸ ਦਾ ਨਾਂ ‘ਗੁਰਦੁਆਰਾ ਗਰਨਾ ਸਾਹਿਬ’ ਪ੍ਰਚਲਿਤ ਹੋਇਆ। ਇਸ ਦੀ ਵਰਤਮਾਨ ਇਮਾਰਤ ਭਾਈ ਈਸ਼ਰ ਸਿੰਘ ਰਾਮਗੜ੍ਹੀਆ ਨੇ ਬਣਵਾਈ। ਬਾਦ ਵਿਚ ਇਮਾਰਤ ਵਿਚ ਵਾਧਾ ਹੁੰਦਾ ਰਿਹਾ। ਸੰਨ 1980 ਈ. ਵਿਚ ਦੀਵਾਨ ਹਾਲ ਅਤੇ ਸੰਨ 1984 ਈ. ਵਿਚ ‘ਗੁਰੂ ਕਾ ਲੰਗਰਨਾਲ ਲੰਗਰ ਛਕਣ ਲਈ ਵੀ ਵੱਡਾ ਹਾਲ ਬਣਵਾਇਆ ਗਿਆ। ਇਹ ਗੁਰੂ- ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ। ਵਿਸਾਖੀ ਵਾਲੇ ਦਿਨ ਇਥੇ ਸਾਲਾਨਾ ਧਾਰਮਿਕ ਮੇਲਾ ਲਗਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23907, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.