ਬੋਨਸ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੋਨਸ [ਨਾਂਪੁ] ਤਨਖ਼ਾਹ ਤੋਂ ਇਲਾਵਾ ਕਮਾਈ ਵਿੱਚੋਂ ਮਿਲ਼ਨ ਵਾਲ਼ਾ ਲਾਭ-ਅੰਸ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1273, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬੋਨਸ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Bonus_ਬੋਨਸ: ਬੋਨਸ ਇਕ ਲਾਤੀਨੀ ਸ਼ਬਦ ਹੈ। ਉਥੋਂ ਅੰਗਰੇਜ਼ੀ ਵਿਚ ਆਇਆ ਅਤੇ ਪੰਜਾਬੀ ਵਿਚ ਜਿਉਂ ਦਾ ਤਿਉਂ ਅਪਣਾ ਲਿਆ ਗਿਆ ਹੈ। ਚੇਂਬਰਜ਼ ਟਵੀਂਟੀਅਥ ਸੈਂਚਰੀ ਡਿਕਸ਼ਨਰੀ ਵਿਚ ਇਸ ਦੇ ਹੋਰ ਅਰਥਾਂ ਨਾਲ ਇਕ ਹਿੱਸੇਦਾਰਾਂ ਨੂੰ ਅਤਿਰਿਕਤ ਲਾਭਾਂਸ਼ ਦੇਣਾ ਅਤੇ ਦੂਜਾ ‘‘ਕਾਮਗਾਰਾਂ ਜਾਂ ਹੋਰਨਾਂ ਨੂੰ ਕੀਤੀ ਗਈ ਅਤਿਰਿਕਤ ਅਦਾਇਗੀ ਕਰਨਾ ਦਸਿਆ ਗਿਆ ਹੈ। ਪਰ ਹੁਣ ਇਹ ਪ੍ਰਥਾ ਕੰਪਨੀਆਂ ਅਤੇ ਕਾਰਖ਼ਾਨਿਆਂ ਤੋਂ ਇਲਾਵਾ ਸਰਕਾਰੀ ਨੌਕਰੀ ਵਿਚ ਲਗੇ ਮੁਕਾਬਲਤਨ ਹੇਠਲੇ ਕਰਮਚਾਰੀਆਂ ਦੇ ਸਬੰਧ ਵਿਚ ਵੀ ਲਾਗੂ ਕਰ ਦਿੱਤੀ ਗਈ ਹੈ। ਭਾਵੇਂ ਇਸ ਸ਼ਬਦ ਦੀ ਵਿਉਤਪਤੀ ਤੋਂ ਇਸ ਦੇ ਅਰਥ ਬਖ਼ਸ਼ੀਸ਼ ਜਾਂ ਮਿਹਰ ਸਦਕਾ ਅਦਾਇਗੀ ਲਏ ਜਾ ਸਕਦੇ ਹਨ ਪਰ ਨਵੀਂ ਵਿਚਾਰਧਾਰਾ ਅਨੁਸਾਰ ਕਾਮਗਾਰਾਂ ਦਾ ਬੋਨਸ ਤੇ ਹਕ ਸਥਾਪਤ ਹੋ ਚੁਕਿਆ ਮੰਨਿਆ ਜਾਂਦਾ ਹੈ। ਬੋਨਸ ਨੂੰ ਪਛੜਾਈਆਂ ਉਜਰਤਾਂ ਮੰਨਿਆਂ ਜਾਂਦਾ ਹੈ ਅਤੇ ਇਹ ਸਮਝਿਆ ਜਾਂਦਾ ਹੈ ਕਿ ਮਜ਼ਦੂਰੀ ਅਤੇ ਸਰਮਾਇਆ ਦੋਵੇਂ ਮਿਲ ਕੇ ਉਦਯੋਗਿਕ ਅਦਾਰਿਆਂ ਦੀ ਆਮਦਨ ਵਿਚ ਹਿੱਸਾ ਪਾਉਂਦੇ ਹਨ। ਮੂਰ ਮਿਲਜ਼ ਕੰਪਨੀ ਲਿਮਟਿਡ ਬਨਾਮ ਸੂਤੀ ਮਿਲਜ਼ ਮਜ਼ਦੂਰ ਯੂਨੀਅਨ ਕਾਨਪੁਰ (ਏ ਆਈ ਆਰ 1955 ਐਸ ਸੀ 170) ਅਨੁਸਾਰ, ‘‘ਉਜਰਤ ਤੋਂ ਅਤਿਰਿਕਤ ਕੀਤੀ ਗਈ ਨਕਦ ਅਦਾਇਗੀ ਲਈ ਬੋਨਸ ਸ਼ਬਦ ਵਰਤਿਆ ਜਾਂਦਾ ਹੈ। ਬੋਨਸ ਆਮ ਤੌਰ ਤੇ ਉਸ ਨਕਦ ਉਤਸ਼ਾਹ ਨੂੰ ਕਿਹਾ ਜਾਂਦਾ ਹੈ ਜੋ ਇਸ ਸ਼ਰਤ ਤੇ ਦਿੱਤਾ ਜਾਂਦਾ ਹੈ ਕਿ ਹਾਜ਼ਰੀ ਅਤੇ ਨਿਪੁੰਨਤਾ ਦੇ ਖ਼ਾਸ ਮਿਆਰ ਪ੍ਰਾਪਤ ਕੀਤੇ ਜਾਣ। ’’
ਇਸੇ ਤਰ੍ਹਾਂ ਸੈਂਟਰਲ ਬੈਂਕ ਔਫ਼ ਇੰਡੀਆ ਬਨਾਮ ਉਨ੍ਹਾਂ ਦੇ ਕਾਮਗਾਰ (ਏ ਆਈ ਆਰ 1960 ਐਸ ਸੀ 12) ਵਿਚ ਅਦਾਲਤ ਦਾ ਕਹਿਣਾ ਹੈ ਕਿ, ‘‘ਜਿਸ ਭਾਵ ਵਿਚ ਬੋਨਸ ਦਾ ਉਦਯੋਗਕ ਸੰਸਾਰ ਵਿਚ ਇਹ ਸ਼ਬਦ ਲਿਆ ਜਾਂਦਾ ਹੈ ਉਸ ਅਨੁਸਾਰ ਬੋਨਸ ਉਪਲਬਧ ਵਾਫ਼ਰ ਲਾਭ ਵਿਚੋਂ ਅਦਾ ਕੀਤਾ ਜਾਂਦਾ ਹੈ ਅਤੇ ਜਦੋਂ ਅਦਾ ਕੀਤਾ ਜਾਵੇ, ਪੂਰੇ ਤੌਰ ਤੇ ਜਾਂ ਭਾਗ ਰੂਪ ਵਿਚ ਉਹ ਗੁਜ਼ਾਰਾ ਉਜਰਤ ਅਤੇ ਵਾਸਤਵਿਕ ਉਜਰਤ ਵਿਚਲਾ ਖੱਪਾ ਪੂਰਦਾ ਹੈ। ਉਸ ਭਾਵ ਵਿਚ ਭਾਵੇਂ ਉਸ ਨੂੰ ਆਸਰਿਤ ਕਿਹਾ ਜਾਵੇ ਜਾਂ ਅਨੁਪੂਰਕ ਇਹ ਉਜਰਤ ਵਿਚ ਵਾਧਾ ਹੁੰਦਾ ਹੈ।’’
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1015, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First